Manish Shah: ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਉਮਰ ਕੈਦ ਦੀ ਸਜ਼ਾ

1704

ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਕਈ ਔਰਤਾਂ ਨਾਲ ਸਰੀਰਕ ਸ਼ੋ ਸ਼ ਣ ਦੇ ਦੋ ਸ਼ ‘ਚ ਉਮਰ ਕੈ ਦ ਦੀ ਸ ਜ਼ਾ

ਔਰਤਾਂ ਦੇ ਸਰੀਰਕ ਸ਼ੋਸ਼ਣ ਦੇ 90 ਮਾਮਲਿਆਂ ‘ਚ ਡਾਕਟਰ ਨੂੰ ਪਹਿਲਾਂ ਹੀ ਤਿੰਨ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਭਾਰਤੀ ਮੂਲ ਦੇ ਡਾਕਟਰ ਨੂੰ ਯੂਕੇ ਦੀ ਅਪਰਾਧਿਕ ਅਦਾਲਤ ਨੇ ਔਰਤਾਂ ਦਾ ਸਰੀਰਕ ਸ਼ੋ ਸ਼ ਣ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ ਹੈ ਕਿ ਡਾਕਟਰ ਨੇ 4 ਸਾਲਾਂ ਦੌਰਾਨ 28 ਔਰਤਾਂ ਦਾ ਸਰੀਰਕ ਸ਼ੋ ਸ਼ ਣ ਕੀਤਾ।

ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਡਾਕਟਰ ਨੂੰ ਔਰਤਾਂ ਦੇ ਸ਼ੋਸ਼ਣ ਦੇ ਮਾਮਲੇ ‘ਚ ਪਹਿਲਾਂ ਹੀ ਤਿੰਨ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਮੁਲਜ਼ਮ ਡਾਕਟਰ ਦੀ ਪਛਾਣ ਮਨੀਸ਼ ਸ਼ਾਹ (53 ਸਾਲ) ਵਜੋਂ ਹੋਈ ਹੈ। ਸੋਮਵਾਰ ਨੂੰ ਮਨੀਸ਼ ਸ਼ਾਹ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਦੇ ਨਾਲ ਦੋ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਦੋਸ਼ੀ ਡਾਕਟਰ ਨੂੰ ਪਿਛਲੇ ਮਹੀਨੇ 4 ਔਰਤਾਂ ਖਿਲਾਫ ਸਰੀਰਕ ਸ਼ੋਸ਼ਣ ਦੇ 25 ਮਾਮਲਿਆਂ ‘ਚ ਦੋਸ਼ੀ ਪਾਇਆ ਗਿਆ ਸੀ। ਦੋਸ਼ੀ ਡਾਕਟਰ ਪੂਰਬੀ ਲੰਡਨ ਸਥਿਤ ਆਪਣੇ ਕਲੀਨਿਕ GP clinic in Romford, east London.ਵਿਚ ਔਰਤਾਂ ਦਾ ਸ਼ੋ ਸ਼ ਣ ਕਰਦਾ ਸੀ। ਡਾਕਟਰ ਨੂੰ ਪਹਿਲਾਂ ਵੀ ਔਰਤਾਂ ਦੇ ਸਰੀਰਕ ਸ਼ੋ ਸ਼ ਣ ਦੇ 90 ਮਾਮਲਿਆਂ ‘ਚ ਤਿੰਨ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹਾਲਾਂਕਿ, ਸਾਰੀਆਂ ਸਜ਼ਾ ਸਮਾਨਾਂਤਰ ਚੱਲਣਗੇ। ਡਾਕਟਰ ਨੂੰ ਕੁੱਲ 115 ਵਾਰ 28 ਔਰਤਾਂ ਦਾ ਜਿ ਨ ਸੀ ਸ਼ੋ ਸ਼ ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਪੀੜਤ ਔਰਤਾਂ 15 ਤੋਂ 34 ਸਾਲ ਦੀ ਉਮਰ ਦੀਆਂ ਹਨ।

ਡਾਕਟਰ ‘ਤੇ ਜਿਨਸੀ ਸੰਤੁਸ਼ਟੀ ਲਈ ਮਹਿਲਾ ਮਰੀਜ਼ਾਂ ਦੀ ਬੇਲੋੜੀ ਜਾਂਚ ਕਰਨ ਦਾ ਦੋਸ਼ ਹੈ। ਸਜ਼ਾ ਦਾ ਐਲਾਨ ਕਰਦੇ ਹੋਏ, ਅਪਰਾਧਿਕ ਅਦਾਲਤ ਦੇ ਜੱਜ ਪੀਟਰ ਰੂਕ ਨੇ ਕਿਹਾ ਕਿ ਦੋਸ਼ੀ ਅਜੇ ਵੀ ਔਰਤਾਂ ਲਈ ਖ਼ਤਰਾ ਹੈ ਤੇ ਉਸ ਦਾ ਵਿਵਹਾਰ ਪੀੜਤਾਂ ਨੂੰ ਲੰਬੇ ਸਮੇਂ ਲਈ ਮਨੋਵਿਗਿਆਨਕ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਆਪਣੇ ਬਚਾਅ ਵਿੱਚ ਡਾਕਟਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਬਹੁਤ ਦੇਖਭਾਲ ਕਰਨ ਵਾਲਾ ਡਾਕਟਰ ਹੈ ਤੇ ਇਸ ਲਈ ਉਸਨੇ ਸਾਵਧਾਨੀ ਵਜੋਂ ਔਰਤਾਂ ਦੇ ਵਾਧੂ ਟੈਸਟ ਕੀਤੇ।

ਸਾਲ 2020 ਵਿੱਚ ਕੇਸ ਦੀ ਸੁਣਵਾਈ ਦੌਰਾਨ, ਦੋਸ਼ੀ ਡਾਕਟਰ ਮਨੀਸ਼ ਸ਼ਾਹ ਨੇ ਕਿਸੇ ਵੀ ਗਲਤ ਕੰਮ ਤੋਂ ਸਾਫ਼ ਇਨਕਾਰ ਕੀਤਾ ਤੇ ਦਾਅਵਾ ਕੀਤਾ ਕਿ ਜਿਸਨੂੰ ਸਰੀਰਕ ਸ਼ੋ ਸ਼ ਣ ਦੱਸਿਆ ਜਾ ਰਿਹਾ ਹੈ, ਉਹ ਸਿਰਫ਼ ਮਰੀਜ਼ਾਂ ਦੀ ਸੁਰੱਖਿਆ ਲਈ ਕੀਤੀ ਗਈ ਜਾਂਚ ਸੀ। ਹਾਲਾਂਕਿ ਅਦਾਲਤ ਨੇ ਉਸ ਦੇ ਦਾਅਵਿਆਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।