Breaking News
Home / Entertainment / ਹਨੀ ਸਿੰਘ ਦੀ ਪਤਨੀ ਨੇ ਸਹੁਰੇ ਤੇ ਇੱਜ਼ਤ ਨੂੰ ਹੱਥ ਪਾਉਣ ਦੇ ਲਾਏ ਦੋਸ਼

ਹਨੀ ਸਿੰਘ ਦੀ ਪਤਨੀ ਨੇ ਸਹੁਰੇ ਤੇ ਇੱਜ਼ਤ ਨੂੰ ਹੱਥ ਪਾਉਣ ਦੇ ਲਾਏ ਦੋਸ਼

ਗਾਇਕ ਅਤੇ ਰੈਪਰ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਪਤਨੀ ਸ਼ਾਲਿਨੀ ਤਲਵਾੜ ਨਾਲ ਵਿਵਾਦਾਂ ਕਾਰਨ ਸੁਰਖੀਆਂ ਵਿਚ ਹਨ। ਸ਼ਾਲਿਨੀ ਨੇ ਹਨੀ ਸਿੰਘ ‘ਤੇ ਘਰੇਲੂ ਹਿੰਸਾ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ। ਇਸਦੇ ਨਾਲ ਹੀ ਉਸਨੇ ਆਪਣੇ ਲਈ 10 ਕਰੋੜ ਰੁਪਏ ਹਰਜਾਨੇ ਵਜੋਂ ਮੰਗੇ ਹਨ। ਇਸ ਦੇ ਨਾਲ ਹੀ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਇਸ ਮਾਮਲੇ ਵਿਚ ਇਕ ਹੋਰ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਸ਼ਾਲਿਨੀ ਨੇ ਆਪਣੇ ਸਹੁਰੇ ‘ਤੇ ਆਪਣੇ ਆਪ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਹੈ।

ਸ਼ਾਲਿਨੀ ਤਲਵਾੜ ਨੇ ਆਪਣੇ ਬਿਆਨ ਵਿਚ ਹਨੀ ਸਿੰਘ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ ਅਤੇ ਨਾਲ ਹੀ ਆਪਣੇ ਸਹੁਰੇ ਬਾਰੇ ਵੱਡਾ ਖੁਲਾਸਾ ਕੀਤਾ ਹੈ। ਸ਼ਾਲਿਨੀ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਬਦਲਦੀ ਸੀ ਤਾਂ ਕਈ ਵਾਰ ਉਸਦਾ ਸਹੁਰਾ ਨਸ਼ੇ ਦੀ ਹਾਲਤ ਵਿਚ ਉਸਦੇ ਕਮਰੇ ਵਿਚ ਦਾਖ਼ਲ ਹੋ ਜਾਂਦਾ ਸੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ ਸੀ। ਹਨੀ ਸਿੰਘ ਲਈ, ਸ਼ਾਲਿਨੀ ਕਹਿੰਦੀ ਹੈ ਕਿ ਉਸਦੇ ਹੋਰ ਔਰਤਾਂ ਨਾਲ ਵੀ ਸੰਬੰਧ ਸਨ ਅਤੇ ਉਹ ਸ਼ ਰਾ ਬ ਅਤੇ ਨ ਸ਼ਿ ਆਂ ਦਾ ਵੀ ਆਦੀ ਹੈ।

ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਾਲਿਨੀ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਹਨੀ ਸਿੰਘ ਨੂੰ ਦਿੱਲੀ ਵਿਚ ਉਸਦੇ ਕਿਰਾਏ ਦੇ ਫਲੈਟ ਲਈ ਹਰ ਮਹੀਨੇ 5 ਲੱਖ ਰੁਪਏ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀ ਮਾਂ ਦੀ ਬਜਾਏ ਖ਼ੁਦ ‘ਤੇ ਨਿਰਭਰ ਰਹਿ ਸਕੇ। ਇਸ ਤੋਂ ਇਲਾਵਾ ਸ਼ਾਲਿਨੀ ਨੇ ਹਨੀ ਸਿੰਘ ‘ਤੇ ਕਿਸੇ ਨੂੰ ਵੀ ਸਾਂਝਾ ਘਰ ਵੇਚਣ ਜਾਂ ਕਿਸੇ ਤੀਜੇ ਵਿਅਕਤੀ ਨੂੰ ਇਸ ਵਿਚ ਸ਼ਾਮਲ ਕਰਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਸ਼ਾਲਿਨੀ ਨੇ ਇਹ ਵੀ ਕਿਹਾ ਕਿ ਹਨੀ ਸਿੰਘ ਨੇ ਹਨੀਮੂਨ ਦੌਰਾਨ ਵੀ ਉਸ ਨਾਲ ਕੁੱ ਟ ਮਾ ਰ ਕੀਤੀ ਸੀ। ਜਦੋਂ ਉਹ ਆਪਣੇ ਹਨੀਮੂਨ ਲਈ ਮਾਰੀਸ਼ਸ ਗਏ ਤਾਂ ਹਨੀ ਸਿੰਘ ਦਾ ਵਿਵਹਾਰ ਕੁਝ ਬਦਲਿਆ ਹੋਇਆ ਜਾਪਦਾ ਸੀ। ਪਰ ਜਦੋਂ ਮੈਂ ਉਸ ਤੋਂ ਪੁੱਛਿਆ, ਤਾਂ ਉਹ ਮੈਨੂੰ ਖਿੱਝ ਕੇ ਬੋਲਣ ਲਗ ਪਏ।

ਦੱਸ ਦੇਈਏ ਕਿ ਹਨੀ ਦੇ ਵਿਆਹ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ। ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਨੇ 20 ਸਾਲਾਂ ਦੀ ਦੋਸਤੀ ਨੂੰ ਪਿਆਰ ਵਿਚ ਬਦਲ ਦਿੱਤਾ। ਦੋਵਾਂ ਦਾ ਵਿਆਹ ਸਾਲ 2011 ਵਿਚ ਹੋਇਆ ਸੀ।


ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਪਤਨੀ ਸ਼ਾਲਿਨੀ ਤਲਵਾਰ ਨਾਲ ਅਣਬਣ ਕਾਰਨ ਸੁਰਖੀਆਂ ‘ਚ ਹਨ। ਪਤਨੀ ਸ਼ਾਲਿਨੀ ਨੇ ਹਨੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਅਜਿਹੇ ਵਿਚ ਹੁਣ ਪਹਿਲੀ ਵਾਰ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ ‘ਤੇ ਆਪਣੀ ਚੁੱਪ ਤੋੜਦੇ ਹੋਏ ਆਪਣਾ ਅਧਿਕਾਰਤ ਬਿਆਨ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਇਨ੍ਹਾਂ ਦੋਸ਼ਾਂ ਤੋਂ ਦੁਖੀ ਹਨ ਹਨੀ ਸਿੰਘ
ਆਪਣੀ ਪੋਸਟ ਵਿਚ ਹਨੀ ਸਿੰਘ ਨੇ ਲਿਖਿਆ, ”20 ਸਾਲ ਦੀ ਮੇਰੀ ਸਾਥੀ/ਪਤਨੀ, ਸ਼ਾਲਿਨੀ ਤਲਵਾਰ ਵੱਲੋਂ ਮੇਰੇ ਤੇ ਮੇਰੇ ਪਰਿਵਾਰ ਉੱਪਰ ਲਗਾਏ ਗਏ ਝੂਠੇ ਦੋਸ਼ਾਂ ਤੋਂ ਮੈਂ ਬਹੁਤ ਦੁਖੀ ਤੇ ਬੇਚੈਨ ਹਾਂ। ਇਲਜ਼ਾਮ ਗੰਭੀਰ ਰੂਪ ‘ਚ ਨਿੰਦਾਯੋਗ ਹਨ। ਮੇਰੇ ਗਾਣਿਆਂ ਦੀ ਆਲੋਚਨਾ, ਮੇਰੀ ਸਿਹਤ ਸਬੰਧੀ ਕਿਆਫ਼ੇ ਤੇ ਨੈਗੇਟਿਵ ਮੀਡੀਆ ਕਵਰੇਜ ਦੇ ਬਾਵਜੂਦ ਮੈਂ ਕਦੇ ਵੀ ਜਨਤਕ ਬਿਆਨ ਜਾਂ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ ਹੈ।”

ਚੁੱਪ ਧਾਰਨਾ ਸਹੀ ਨਹੀਂ ਹੋਵੇਗਾ
ਹਨੀ ਸਿੰਘ ਨੇ ਆਪਣੇ ਬਿਆਨ ਵਿਚ ਅੱਗੇ ਲਿਖਿਆ, ”ਹਾਲਾਂਕਿ ਇਸ ਵਾਰ ਮੈਨੂੰ ਇਸ ਮਾਮਲੇ ‘ਤੇ ਚੁੱਪ ਧਾਰਨੀ ਠੀਕ ਨਹੀਂ ਲੱਗੀ ਕਿਉਂਕਿ ਕੁਝ ਦੋਸ਼ ਮੇਰੇ ਪਰਿਵਾਰ, ਮੇਰੇ ਬਜ਼ੁਰਗ ਮਾਤਾ-ਪਿਤਾ ਅਤੇ ਛੋਟੀ ਭੈਣ ‘ਤੇ ਲਗਾਏ ਹਨ, ਜਿਹੜੇ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਰਹੇ। ਮੈਂ ਇਸ ਇੰਡਸਟਰੀ ‘ਚ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੁੜਿਆ ਹਾਂ ਅਤੇ ਦੇਸ਼ ਭਰ ਦੇ ਕਲਾਕਾਰਾਂ ਤੇ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ। ਮੇਰੀ ਪਤਨੀ ਨਾਲ ਮੇਰੇ ਰਿਸ਼ਤੇ ਤੋਂ ਹਰ ਕੋਈ ਵਾਕਿਫ਼ ਹੈ, ਜੋ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਕਰੂ ਦਾ ਅਟੁੱਟ ਹਿੱਸਾ ਰਹੀ ਹੈ ਤੇ ਹਮੇਸ਼ਾ ਮੇਰੇ ਨਾਲ ਸ਼ੂਟਿੰਗ, ਇਵੈਂਟਸ ਤੇ ਮੀਟਿੰਗਜ਼ ‘ਚ ਜਾਂਦੀ ਰਹੀ ਹੈ।”

ਦੋਸ਼ਾਂ ਤੋਂ ਸਾਫ਼ ਇਨਕਾਰ
ਇਸ ਤੋਂ ਬਾਅਦ ਹਨੀ ਸਿੰਘ ਲਿਖਦੇ ਹਨ, ”ਮੈਂ ਸਾਰੇ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਾ ਹਾਂ ਪਰ ਅੱਗੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਮੈਨੂੰ ਦੇਸ਼ ਦੀ ਨਿਆਂ ਵਿਵਸਥਾ ‘ਤੇ ਪੂਰਾ ਯਕੀਨ ਹੈ ਤੇ ਵਿਸ਼ਵਾਸ ਹੈ ਕਿ ਸਚਾਈ ਜਲਦ ਹੀ ਸਾਹਮਣੇ ਆਵੇਗੀ। ਮਾਮਲਾ ਅਦਾਲਤ ‘ਚ ਹੈ ਤੇ ਅਦਾਲਤ ਨੇ ਮੈਨੂੰ ਅਜਿਹੇ ਦੋਸ਼ਾਂ ਦਾ ਜਵਾਬ ਦੇਣ ਦਾ ਮੌਕਾ ਦਿੱਤਾ ਹੈ। ਇਸ ਦੌਰਾਨ ਮੈਂ ਆਪਣੇ ਪ੍ਰਸ਼ੰਸਕਾਂ ਤੇ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਕਿਸੇ ਨਤੀਜੇ ਤਕ ਨਾ ਪਹੁੰਚਣ ਜਦੋਂ ਤਕ ਕਿ ਅਦਾਲਤ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਨਾ ਸੁਣਾਵੇ।”

ਅਖੀਰ ਵਿਚ ਸੱਚਾਈ ਦੀ ਜਿੱਤ ਹੋਵੇਗੀ
ਆਪਣੇ ਬਿਆਨ ਦੇ ਅਖੀਰ ਵਿਚ ਹਨੀ ਸਿੰਘ ਨੇ ਲਿਖਿਆ, ”ਮੈਨੂੰ ਵਿਸ਼ਵਾਸ ਹੈ ਕਿ ਨਿਆਂ ਮਿਲੇਗਾ ਤੇ ਸੱਚਾਈ ਦੀ ਜਿੱਤ ਹੋਵੇਗੀ। ਹਮੇਸ਼ਾ ਵਾਂਗ, ਮੈਂ ਆਪਣੇ ਪ੍ਰਸ਼ੰਸਕਾਂ ਤੇ ਸ਼ੁੱਭ ਚਿੰਤਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਕੜੀ ਮਿਹਨਤ ਕਰਨ ਤੇ ਚੰਗਾ ਸੰਗੀਤ ਬਣਾਉਣ ਲਈ ਪ੍ਰੇਰਿਤ ਕੀਤਾ।”

ਇਹ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਹਨੀ ਸਿੰਘ ‘ਤੇ ਸ਼ਾਲਿਨੀ ਨੇ ਘਰੇਲੂ ਹਿੰ ਸਾ, ਤੰ ਗ ਕਰਨ ਵਰਗੇ ਸੰਗੀਨ ਦੋਸ਼ ਲਗਾਏ ਹਨ। ਨਾਲ ਹੀ ਹਨੀ ਸਿੰਘ ਦੇ ਪਿਤਾ ਲਈ ਵੀ ਕਿਹਾ ਕਿ ਉਹ ਆਪਣੀ ਨੂੰਹ ਸ਼ਾਲਿਨੀ ਨੂੰ ਗ਼ਲਤ ਤਰੀਕੇ ਨਾਲ ਛੂੰਹਦੇ ਹਨ। ਸ਼ਾਲਿਨੀ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ, ਨਾਲ ਹੀ ਹਰ ਮਹੀਨੇ ਮਕਾਨ ਦੇ ਕਿਰਾਏ ਦੇ ਤੌਰ ‘ਤੇ 5 ਲੱਖ ਰੁਪਏ ਮੰਗੇ ਹਨ।

About admin

Check Also

ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈਟੀ ਦਾ ਬਿਆਨ

ਅ ਸ਼ ਲੀ ਲ ਫ਼ਿਲਮਾਂ ਬਣਾਉਣ ਅਤੇ ਉਹਨਾਂ ਨੂੰ ਐਪ ’ਤੇ ਪਬਲਿਸ਼ ਕਰਨ ਦੇ ਮਾਮਲੇ …

%d bloggers like this: