Punjab: ਅੰਮ੍ਰਿਤਸਰ ਦੇ ਮਸ਼ਹੂਰ ਕੇਸਰ ਢਾਬੇ ਕੋਲ ਵਪਾਰੀ ਨਾਲ ਹੋਈ

224

Punjab: ਅੰਮ੍ਰਿਤਸਰ ਦੇ ਮਸ਼ਹੂਰ ਕੇਸਰ ਢਾਬੇ ਕੋਲ ਵਪਾਰੀ ਨਾਲ ਹੋਈ ਲੁੱਟਮਾਰ

ਅੰਮ੍ਰਿਤਸਰ ਅੱਜ ਰਾਤ ਨੂੰ ਇਕ ਵਪਾਰੀ ਕੋਲੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਵਪਾਰੀ ਆਪਣਾ ਕਾਰੋਬਾਰ ਬੰਦ ਕਰਕੇ ਘਰ ਜਾ ਰਿਹਾ ਸੀ ਤੇ ਰਸਤੇ ਵਿੱਚ ਦੋ ਨੌਜਵਾਨਾਂ ਵਲੋਂ ਉਸ ਨਾਲ਼ ਲੁੱਟ ਕੀਤੀ ਗਈ

ਅੰਮ੍ਰਿਤਸਰ ਅੱਜ ਰਾਤ ਨੂੰ ਇਕ ਵਪਾਰੀ ਕੋਲੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਵਪਾਰੀ ਆਪਣਾ ਕਾਰੋਬਾਰ ਬੰਦ ਕਰਕੇ ਘਰ ਜਾ ਰਿਹਾ ਸੀ ਤੇ ਰਸਤੇ ਵਿੱਚ ਦੋ ਨੌਜਵਾਨਾਂ ਵਲੋਂ ਉਸ ਨਾਲ਼ ਲੁੱਟ ਕੀਤੀ ਗਈਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਇਸ ਮੌਕੇ ਵਪਾਰੀ ਵਿਜੇ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤੇ ਮੇਰੇ ਕੋਲ ਇੱਕ ਲੱਖ 80 ਹਜ਼ਾਰ ਰੁਪਏ ਸਨ ਤੇ ਮੈਂ ਕੇਸਰ ਦੇ ਢਾਬੇ ਕੋਲ ਆਪਣੀ ਦਵਾਈ ਲੈਣ ਲੱਗਾ ਅਜਿਹ ਮੈਂ ਦਵਾਈ ਲੈ ਹੀ ਰਿਹਾ ਸੀ ਕਿ ਇੱਕ ਨੌਜਵਾਨ ਆਇਆ ਤੇ ਉਸ ਨੇ ਮੇਰੇ ਹੱਥੋਂ ਪੈਸਿਆਂ ਵਾਲਾ ਥੈਲਾ ਖੋਹ ਲਿਆ ਤੇ ਭੱਜਣ ਲੱਗਾ

ਮੈ ਉਸਨੂੰ ਫੜਣ ਦੀ ਕੋਸ਼ਿਸ਼ ਕੀਤੀ ਹੈ ਉਸਦਾ ਦੂਸਰਾ ਸਾਥੀ ਜੋਕਿ ਪਿਹਲਾਂ ਹੀ ਐਕਟੀਵਾ ਤੇ ਸਵਾਰ ਸੀ ਓਹ ਉਸਨੂੰ ਲੈਕੇ ਭੱਜ ਗਿਆ ਗੱਲਬਾਤ ਕਰਦਿਆਂ ਵਪਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਲੋਕਾਂ ਨੇ ਉਸਦਾ ਪਿੱਛਾ ਕੀਤਾ ਪਰ ਉਹ ਚਕਮਾ ਦੇ ਕੇ ਨਿਕਲ ਗਿਆ ਉਨ੍ਹਾ ਕਿਹਾ ਕਿ ਕੇਸਰ ਦੇ ਢਾਬੇ ਕੋਲ ਬਹੁਤ ਭੀੜ ਹੂੰਦੀ ਹੈ ਅਤੇ ਉਹ ਇਲਾਕ਼ਾ ਵੀ ਭੀੜਾ ਹੈ ਉਥੇ ਆਲੇ ਦੁਆਲੇ ਕੋਇ ਪੁਲਿਸ ਦੀ ਗਸ਼ਤ ਨਹੀਂ ਹੈ ਜੇਕਰ ਪੁਲਿਸ ਦੀ ਗਸ਼ਤ ਹੂੰਦੀ ਤਾਂ ਉਹ ਲੁਟੇਰੇ ਫੜੇ ਜਾ ਸੱਕਦੇ ਸਨ ਅਸੀ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ।

ਉਥੇ ਹੀ ਥਾਣਾ ਕੋਤਵਾਲੀ ਦੇ ਪੁਲਿਸ ਮੁਖੀ ਜੋਗਾ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸ਼ਿਕਾਇਤ ਆਈ ਹੈ ਕਿ ਵਿਜੇ ਕੁਮਾਰ ਨਾਮ ਦੇ ਵਪਾਰੀ ਕੋਲੋਂ ਕੇਸਰ ਦੇ ਢਾਬੇ ਕੋਲ ਦੋ ਨੌਜਵਾਨਾਂ ਨੇ ਇੱਕ ਲੱਖ 80 ਹਜਾਰ ਰੁਪਏ ਉਨ੍ਹਾ ਦੇ ਦੱਸਣ ਮੁਤਾਬਿਕ ਉਨ੍ਹਾ ਕੋਲੋ ਲੁੱਟ ਕੀਤੀ ਤੇ ਫਰਾਰ ਹੋ ਗਏ ਅਸੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਸ਼ੱਕ ਕਰ ਰਹੇ ਹਾਂ ਤੇ ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ