ਠੰਢ ਤੋਂ ਬਚਣ ਬਾਲੀ ਸੀ ਪੈਟਰੋਮੈਕਸ

263

ਠੰਡ ਤੋਂ ਬਚਾਅ ਲਈ ਬਾਲੀ ਗਈ ਪੈਟਰੋਮੈਕਸ ਤੋਂ ਨਿਕਲੀ ਜ਼ਹਿਰੀਲੀ ਗੈਸ ਦੇ ਸੰਪਰਕ ‘ਚ ਆਉਣ ਨਾਲ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ।

ਉਤਰ ਪ੍ਰਦੇਸ਼: ਸੀਤਾਪੁਰ ਜ਼ਿਲੇ ਦੇ ਬਿਸਵਾਨ ਇਲਾਕੇ ‘ਚ ਠੰਡ ਤੋਂ ਬਚਾਅ ਲਈ ਬਾਲੀ ਗਈ ਪੈਟਰੋਮੈਕਸ ਤੋਂ ਨਿਕਲੀ ਜ਼ਹਿਰੀਲੀ ਗੈਸ ਦੇ ਸੰਪਰਕ ‘ਚ ਆਉਣ ਨਾਲ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਵਿਸ਼ਵਾ ਪੁਲਸ ਦੇ ਝੱਜਰ ਇਲਾਕੇ ‘ਚ ਮਦਰੱਸਾ ਅਧਿਆਪਕ ਆਸਿਫ (32), ਉਸ ਦੀ ਪਤਨੀ ਸ਼ਗੁਫਤਾ (30) ਅਤੇ ਉਨ੍ਹਾਂ ਦੇ ਬੱਚਿਆਂ ਜ਼ੈਦ (ਤਿੰਨ) ਅਤੇ ਮਾਈਰਾ (ਦੋ) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚ ਬੈੱਡ ‘ਤੇ ਮਿਲੀਆਂ ਹਨ।

ਪੁਲਸ ਅਧਿਕਾਰੀ ਅਭਿਸ਼ੇਕ ਪ੍ਰਤਾਪ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਆਸਿਫ ਅਤੇ ਉਸ ਦਾ ਪਰਿਵਾਰ ਕੜਾਕੇ ਦੀ ਠੰਡ ‘ਚ ਕਮਰੇ ‘ਚ ਗੈਸ ਪੈਟਰੋਮੈਕਸ ਨੂੰ ਚਾਲੂ ਕਰਕੇ ਸੌਂ ਗਏ, ਜਿਸ ‘ਚ ਦਮ ਘੁੱਟਣ ਨਾਲ ਪੂਰੇ ਪਰਿਵਾਰ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਸਵੇਰੇ ਦੁੱਧ ਵਾਲੇ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਸ਼ੱਕ ਦੇ ਆਧਾਰ ‘ਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਪੁਲਸ ਨੇ ਦਰਵਾਜ਼ਾ ਤੋੜਿਆ ਤਾਂ ਅੰਦਰ ਬੈੱਡ ‘ਤੇ ਆਸਿਫ, ਉਸ ਦੀ ਪਤਨੀ ਅਤੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।