Breaking News
Home / Punjab / ਯੂਥ ਅਕਾਲੀ ਨੇਤਾ ਦੇ ਵਿੱਕੀ ਮਿੱਡੂਖੇੜਾ ਦਾ ਦਿਨ-ਦਿਹਾੜੇ ਕ ਤ ਲ

ਯੂਥ ਅਕਾਲੀ ਨੇਤਾ ਦੇ ਵਿੱਕੀ ਮਿੱਡੂਖੇੜਾ ਦਾ ਦਿਨ-ਦਿਹਾੜੇ ਕ ਤ ਲ

ਮੁਹਾਲੀ, 7 ਅਗਸਤ – ਇਥੋਂ ਦੇ ਵਾਰਡ ਨੰਬਰ-38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਦੇ ਛੋਟੇ ਭਰਾ ਅਤੇ ਐੱਸਓਆਈ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਢੂਖੇੜਾ ਨੂੰ ਦਿਨ ਦਿਹਾੜੇ ਗੋ ਲੀ ਆਂ ਮਾਰ ਕੇ ਮਾ ਰ ਦਿੱਤਾ। ਉਸ ਉਪਰ 10 ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦ ਹਿ ਸ਼ ਤ ਹੈ। ਇਹ ਘਟਨਾ ਮੁਹਾਲੀ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜੇ ਦੀ ਹੈ। ਪਿੰਡ ਵਾਸੀ ਮਨਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਵਿੱਕੀ ਨੂੰ ਤੁਰੰਤ ਨੇੜੇ ਦੇ ਆਈਵੀਵਾਈ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਸੀ ਪਰ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਟੌਰ ਪੁਲੀਸ ਦੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ।


ਸੁਖਬੀਰ ਬਾਦਲ ਨੇ ਲਿਖਿਆ- ਦਿਨ-ਦਿਹਾੜੇ ਕ ਤ ਲ ਦਾ ਸ਼ਿ ਕਾ ਰ ਹੋਏ ਯੂਥ ਅਕਾਲੀ ਦਲ ਆਗੂ ਵਿੱਕੀ ਮਿੱਡੂ ਖੇੜਾ ਬਾਰੇ ਜਾਣ ਕੇ ਬੜਾ ਦੁੱਖ ਲੱਗਿਆ। ਇਹ ਦੁਖਦਾਈ ਘਟਨਾ ਪੰਜਾਬ ਅੰਦਰ ਕਨੂੰਨ ਵਿਵਸਥਾ ਦੇ ਜੜ੍ਹੋਂ ਚਰਮਰਾ ਜਾਣ ਦਾ ਸਬੂਤ ਹੈ। ਮਿੱਡੂ ਖੇੜਾ ਪਰਿਵਾਰ ਨਾਲ ਮੈਂ ਦੁੱਖ ਵੰਡਾਉਂਦਾ ਹਾਂ, ਅਤੇ ਭਰੋਸਾ ਦਿਵਾਉਂਦਾ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਪਾਰਟੀ ਉਨ੍ਹਾਂ ਦੇ ਨਾਲ ਹੈ।

Dhillon Amandeep ਨੇ ਮਨ ਲਗਦੀ ਗੱਲ ਕੀਤੀ ਹੈ। ਕਿਸੇ ਜਵਾਨ ਦੇ ਮਾਰੇ ਜਾਣ ਦਾ ਦੁੱਖ ਮਨਾਉਣਾ ਬਣਦਾ ਹੈ। ਪਰ ਸੋਚਣਾ ਬਣਦਾ ਕਿ ਕਦੋਂ ਤੱਕ ਸਾਡੀ ਜਵਾਨੀ ਸਿਆਸੀ ਤੋਪਾਂ ਦੇ ਗੋਲ਼ੇ ਬਣਦੀ ਰਹੇਗੀ? ਜਿਸ ਜਵਾਨੀ ‘ਚ ਬਦਲਾਅ ਲਿਆਉਣ ਦੀ ਸਮਰੱਥਾ ਹੈ, ਉਹ ਸਿਆਸਤਦਾਨਾਂ ਦੀ ਰਖੇਲ ਕਦੋਂ ਤੱਕ ਬਣੀ ਰਹੇਗੀ? ਖ਼ੁਦ ਪੰਜਾਬ ਦੀ ਹੋਣੀ ਬਦਲਣ ਲਈ ਵਾਗਾਂ ਆਪਣੇ ਹੱਥ ਕਿਓਂ ਨਹੀਂ ਲੈਂਦੀ?

ਕ ਤ ਲ ਨੂੰ ਜਸਟੀਫ਼ਾਈ ਨਹੀਂ ਕੀਤਾ ਜਾ ਸਕਦਾ, ਪਰਿਵਾਰ ਲਈ, ਦੋਸਤਾਂ ਮਿੱਤਰਾਂ ਲਈ ਦੁੱਖ ਦਾ ਸਮਾਂ ਐ , ਸਰਕਾਰ ਤੇ, ਅਮਨ ਕਾਨੂੰਨ ਤੇ ਸਵਾਲ ਐ…. ਇੱਕੋ ਵਾਰੀ ਮਿਲਿਆ ਸੀ , ਬੰਦਾ ਵੀ ਨਿੱਜੀ ਤੌਰ ਤੇ ਠੀਕ ਹੀ ਹੋਣਾ , ਵਧੀਆ ਵੀ ਹੋਣਾ…ਪਰ ਨਾਲ ਹੀ ਜੀਹਨਾ ਦੇ ਆਹ ਕਮੈਂਟ ਆ ਰਹੇ ਨੇ ਵੱਡਾ ਘਾਟਾ ਪੈ ਗਿਆ , ਯੇਹ ਵੋਹ …. ਇੱਕ ਗੱਲ ਦੱਸਿਓ ਮਿੱਡੂਖੇੜਾ ਦੀਆਂ ਕੀ ਪ੍ਰਾਪਤੀਆਂ ਤੇ ਕੀ ਦੇਣ ਸੀ ਸਮਾਜ ਨੂੰ ?

ਇਹ ਉਸੇ ਸਿਸਟਮ ਦਾ ਇੱਕ ਪੁਰਜ਼ਾ ਬਣ ਕੇ ਵਿਚਰਦਾ ਰਿਹਾ ਜੋ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਐ… ਉਹਦੀਆਂ ਜੜਾਂ ਲਵਾਈ ਰੱਖਣ ਚ ਵਿੱਕੀ ਜਿਹੇ ਲੱਖਾਂ ਹੋਰ ਸਿਪਾਹੀ ਨੇ…. ਜੇ ਉਹ ਰਾਜਨੀਤਕ ਰਾਜਾਸ਼ਾਹੀ ਖੜੀ ਹੋਈ ਐ ਤਾਂ ਉਹਦੇ ਗਰਾਉਂਡ ਲੈਵਲ ਵਰਕਰ ਵਿੱਕੀ ਜਿਹੇ ਹੀ ਨੇ….ਬਾਕੀ ਫ਼ੇਰ ਦਬਾਰੇ ਇਹਦਾ ਮਤਲਬ ਇਹ ਵੀ ਨਹੀਂ ਕਿ ਉਹਨਾਂ ਨੂੰ ਕ ਤ ਲ ਹੋਏ ਦੇਖਣਾ ਮੇਰੇ ਲਈ ਖੁਸ਼ੀ ਐ , ਇੱਕ ਜਵਾਨ ਜਹਾਨ ਦੇ ਤੁਰ ਜਾਣ ਦਾ ਅਫ਼ਸੋਸ ਹੈ ਪਰ ਸਵਾਲ ਸਿਰਫ਼ ਆਹ ਇਹ ਐ ਕਿ ਪੰਜਾਬ ਦੇ ਹੀਰੋ ਕੀ ਸਿਰਫ਼ ਉਹ ਹੀ ਬਚੇ ਨੇ ਜੀਹਨਾਂ ਦਾ ਸਿੱਧੇ ਅਸਿੱਧੇ ਤੌਰ ਤੇ ਪੰਜਾਬ ਦੀ ਬਰਬਾਦੀ ਵਿੱਚ ਹੱਥ ਐ ?ਉਹਨਾਂ ਨੇ ਐਸਾ ਕੀ ਵਾਧਾ ਕੀਤਾ ਸੀ , ਜੀਹਦਾ ਪੰਜਾਬ ਨੂੰ ਘਾਟਾ ਪੈ ਗਿਐ ?ਮੇਰੇ ਨਾਲ ਬਹਿਸ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਆਪ ਦੇ ਲਿਓ ਆਪਣੇ ਆਪ ਨੂੰ …..
‘ਅਮਨ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: