ਅਮਰੀਕਾ ‘ਚ ਜੰਮੀ ਹੋਈ ਝੀਲ ‘ਚ ਡਿੱਗਣ ਨਾਲ ਤਿੰਨ ਭਾਰਤੀਆਂ ਦੀ ਮੌਤ

841

ਅਮਰੀਕਾ ਦੇ ਐਰੀਜ਼ੋਨਾ ਸੂਬੇ ‘ਚ ਜੰਮੀ ਝੀਲ ‘ਤੇ ਸੈਰ ਕਰਦੇ ਸਮੇਂ ਬਰਫ ‘ਚੋਂ ਡਿੱਗਣ ਕਾਰਨ ਇੱਕ ਦਰਦਨਾਕ ਘਟਨਾ ‘ਚ ਇੱਕ ਔਰਤ ਸਮੇਤ ਤਿੰਨ ਭਾਰਤੀ ਨਾਗਰਿਕ ਡੁੱਬ ਗਏ ਹਨ।

ਵਾਸ਼ਿੰਗਟਨ: ਅਮਰੀਕਾ ਦੇ ਐਰੀਜ਼ੋਨਾ (Arizona) ‘ਚ ਬਰਫ ਨਾਲ ਜੰਮੀ ਝੀਲ ‘ਚ ਡਿੱਗਣ ਨਾਲ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ (Coconino County) ਦੀ ਵੁਡਸ ਕੈਨਿਯਨ ਝੀਲ (Canyon Lake) ‘ਤੇ ਵਾਪਰਿਆ।

ਮੰਗਲਵਾਰ ਨੂੰ ਕੋਕੋਨੀਨੋ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ – ‘ਝੀਲ ‘ਚ ਡਿੱਗਣ ਤੋਂ ਬਾਅਦ ਮਰਨ ਵਾਲੇ ਲੋਕਾਂ ਦੀ ਪਛਾਣ ਨਾਰਾਇਣ ਮੁਦਾਨ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਵਜੋਂ ਹੋਈ ਹੈ। ਤਿੰਨੋਂ ਚੈਂਡਲਰ, ਐਰੀਜ਼ੋਨਾ ਦੇ ਵਸਨੀਕ ਸੀ ਤੇ ਮੂਲ ਰੂਪ ਵਿੱਚ ਭਾਰਤੀ ਸਾ। ਦੱਸ ਦਈਏ ਕਿ ਚੈਂਡਲਰ ਫੀਨਿਕਸ ਦਾ ਇੱਕ ਉਪਨਗਰ ਹੈ। ਇਹ ਘਟਨਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਕੈਨਿਯਨ ਝੀਲ ‘ਤੇ ਵਾਪਰੀ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਲੋਕਾਂ ਦੀ ਪਛਾਣ 49 ਸਾਲਾ ਨਾਰਾਇਣ ਮੁਦਾਨਾ ਅਤੇ 47 ਸਾਲਾ ਗੋਕੁਲ ਮੇਦੀਸੇਤੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮਹਿਲਾ ਦੀ ਪਛਾਣ ਹਰੀਤਾ ਮੁਦਾਨਾ ਵਜੋਂ ਹੋਈ ਹੈ। ਤਿੰਨੋਂ ਵਿਅਕਤੀ ਚੈਂਡਲਰ, ਐਰੀਜ਼ੋਨਾ ਦੇ ਵਸਨੀਕ ਹਨ ਅਤੇ ਮੂਲ ਰੂਪ ਵਿੱਚ ਭਾਰਤ ਦੇ ਰਹਿਣ ਵਾਲੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਉਹ ਜਲਦੀ ਹੀ ਹਰੀਤਾ ਨੂੰ ਪਾਣੀ ‘ਚੋਂ ਬਾਹਰ ਕੱਢਣ ‘ਚ ਕਾਮਯਾਬ ਹੋਏ ਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ, ਫਿਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਫਿਰ ਨਰਾਇਣ ਅਤੇ ਮੇਡੀਸੇਟੀ ਦੀ ਖੋਜ ਸ਼ੁਰੂ ਕੀਤੀ, ਜੋ ਝੀਲ ਵਿੱਚ ਡਿੱਗੇ ਸੀ। ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਮੰਗਲਵਾਰ ਦੁਪਹਿਰ ਨੂੰ ਮਿਲੀਆਂ। ਹੁਣ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।