ਕਪੂਰਥਲਾ ਬੇਅਦਬੀ ਮਾਮਲੇ ‘ਚ ਪੁਲਿਸ ਹਿਰਾਸਤ ਚੋ ਰਿਹਾਅ ਹੋਕੇ ਆਏ ਗ੍ਰੰਥੀ ਸਿੰਘ ਨੇ ਕੀਤੇ ਰੌਂਗਟੇ ਖੜੇ ਕਰਨ ਵਾਲੇ ਖੁਲਾਸੇ

203

ਬੀਤੀ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਅਣਪਛਾਤੇ ਨੌਜਵਾਨ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰੀ ਘਟਨਾ ਦੇ ਪਸ਼ਚਾਤਾਪ ਵਜੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਨੁਸਾਰ ਸ੍ਰੀ ਅਖੰਡ ਪਾਠ ਦਾ ਭੋਗ ਪਰਸੋਂ ਇੱਕੀ ਦਸੰਬਰ ਨੂੰ ਪਵੇਗਾ।


ਮਾਨਸਿਕ ਰੋਗੀ ਬੇਅਦਬੀ ਕਰਨ ਵਾਲੇ ਨਹੀਂ ਬਲਕਿ ਉਨ੍ਹਾਂ ਦੀ ਸਿੱਧੀ ਤੇ ਅਸਿੱਧੀ ਵਕਾਲਤ ਕਰਨ ਵਾਲੇ/ਵਾਲੀਆਂ ਹਨ, ਜੋ ਸਿੱਖਾਂ ਦੀ ਬੇਅਦਬੀਆਂ ਕਾਰਨ ਪੀੜਤ ਹੋਈ ਰੂਹ ਨੂੰ ਸਮਝਣ ਦੀ ਬਜਾਇ ਥੋਥੀਆਂ ਦਲੀਲਾਂ ਦੇ ਕੇ ਜ਼ਖ਼ਮਾਂ ‘ਤੇ ਲੂਣ ਭੁੱਕਦੇ/ਭੁੱਕਦੀਆਂ ਹਨ। ਬੇਅਦਬੀ ਕਰਨ ਤੇ ਕਰਵਾੳਣ ਪਿੱਛੇ ਮਾਨਸਿਕਤਾ ਦੇ ਗੰਭੀਰ ਅਪਰਾਧ ਨੂੰ ਸਮਝਣ ਦੀ ਜਗ੍ਹਾ ਇਹ ਹਰ ਵਾਰ ਸਿੱਖਾਂ ਨੂੰ ਦੋਸ਼ ਦਿੰਦੇ ਹਨ।

ਇਨ੍ਹਾਂ ਅਪਰਾਧੀਆਂ ਦੀ ਹਮਾਇਤ ਕਰਨ ਵਾਲੇ ਬਹੁਤੇ ਲੋਕ ਸਿੱਖਾਂ ਵਿਰੁੱਧ ਨਫਰਤ ਨਾਲ ਭਰੇ ਪਏ ਹਨ ਤੇ ਉਨ੍ਹਾਂ ਨੇ ਹਰ ਹਾਲ ਸਿੱਖਾਂ ਨੂੰ ਹੀ ਮਾੜਾ ਕਹਿਣਾ ਹੁੰਦਾ, ਬੇਸ਼ੱਕ ਮਸਲੇ ਵਿੱਚ ਪੀੜਤ ਧਿਰ ਸਿੱਖ ਹੀ ਹੋਣ। ਬਦਨਸੀਬੀ ਨਾਲ ਅਜਿਹੇ ਬਹੁਤੇ ਸ਼ਕਲਾਂ ਵੀ ਸਿੱਖਾਂ ਵਰਗੀਆਂ ਬਣਾਈ ਬੈਠੇ ਹਨ।

ਸਿੱਖਾਂ ਨੇ ਆਪਣੇ ਇਤਿਹਾਸ ਤੋਂ ਸੇਧ ਲੈਣੀ ਹੈ ਨਾ ਕਿ ਕਿਸੇ ਦੁਨਿਆਵੀ ਪਦਾਰਥਵਾਦੀ ਸੋਚ ਤੋਂ, ਜੋ ਹਰ ਵੇਲੇ ਫ਼ਾਇਦਾ-ਨੁਕਸਾਨ ਦੇਖ ਕੇ ਚਲਦੀ ਹੈ।

ਗੁਰੂ ਗ੍ਰੰਥ ਸਾਹਿਬ ਸਾਡਾ ਹਾਜ਼ਰ ਨਾਜ਼ਰ ਗੁਰੂ ਹੈ ਤੇ ਇਨ੍ਹਾਂ ਮਨਮੁਖਾਂ ਲਈ ਕੇਵਲ ਇੱਕ ਕਿਤਾਬ। ਅਸੀਂ ਆਪਣੇ ਪਿਓ ਦੀ ਰਾਖੀ ਕਿਵੇਂ ਕਰਨੀ, ਇਹ ਫੈਸਲਾ ਪਿਓ ਦੇ ਪੁੱਤ-ਧੀਆਂ ਹੀ ਕਰਨਗੇ, ਸਿੱਧੇ ਤੇ ਅਸਿੱਧੇ ਬੇਦਾਵੀਏ ਨਹੀਂ।

ਢੱਡਰੀਆਂ ਵਾਲਾ ਕਹਿੰਦਾ ਦੋਸ਼ੀ ਮਾਰਕੇ ਸਬੂਤ ਮਿਟਾਤੇ…ਸੱਚ ਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਬੇਅਦਬੀ ਕਰਨ ਵਾਲੇ ਪਾਪੀ ਨੁੰ ਸੋਧਣ ਤੋਂ ਬਾਅਦ ਬਹੁਤ ਸਾਰੇ ਲੋਕ ਕਹਿ ਰਹੇ ਕਿ ਹੁਣ ਇਹ ਨਹੀਂ ਪਤਾ ਲੱਗਣਾ ਕਿ ਇਹਨਾ ਲੋਕਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ l ਮੈ ਉਨਾਂ ਸਾਰੇ ਲੋਕਾਂ ਨੁੰ ਕਹਿਣਾ ਚਾਹੁੰਦਾ ਹਾਂ ਕਿ ਫਤਿਹਗੜ੍ਹ ਸਾਹਿਬ ਜਿਲੇ ਦੇ ਪਿੰਡ ਜੱਲ੍ਹਾ ਅਤੇ ਪਿੰਡ ਤਰਖਾਣ ਮਾਜਰਾ ਵਿਖੇ ਇੱਕ ਦੋਸ਼ੀ ਨੇ ਗੁਰੂ ਸਾਹਿਬ ਜੀ ਦੇ ਅੰਗ ਪਾੜ ਦਿੱਤੇ ਸਨ l ਦੋਸ਼ੀ ਨੁੰ ਮੌਕੇ ਊੱਤੇ ਫੜਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ l ਪਟਿਆਲ਼ੇ ਜਿਲ੍ਹੇ ਦੇ ਪਿੰਡ ਦਿੱਤੂਪੁਰ ਵਿਚ ਇੱਕ ਦੋਸ਼ੀ ਨੁੰ ਮੌਕੇ ਊੱਤੇ ਫੜਕੇ ਪੁਲੀਸ ਹਵਾਲੇ ਕੀਤਾ ਗਿਆ l ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਦੋਸ਼ੀ ਨੇ ਬੇਅਦਬੀ ਕੀਤੀ ਊਸਨੁੰ ਵੀ ਮੌਕੇ ਉਤੇ ਫੜਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ l ਪੁਲੀਸ ਨੇ ਸਾਰੇ ਦੋਸ਼ੀਆਂ ਵਾਰੇ ਇੱਕੋ ਜਬਾਬ ਦਿੱਤਾ ਕਿ ਇਹ ਦਿਮਾਗੀ ਅਪਸੈਟ ਹਨ l ਇਹ ਸਾਰੇ ਬੰਦੇ ਅੱਜ ਵੀ ਪੁਲੀਸ ਕਸਟੱਡੀ ਵਿੱਚ ਹਨ l ਜਿਸ ਨੁੰ ਦੋਸ਼ੀਆਂ ਦੇ ਸੋਧੇ ਜਾਣ ਦਾ ਬਹੁਤਾ ਦੁੱਖ ਹੈ ਅਤੇ ਜਿਨਾਂ ਨੂੰ ਪੜਤਾਲ ਕਰਾਉਣ ਦੀ ਬਹੁਤੀ ਚਿੰਤਾ ਹੈ ਓਹ ਬੇਅਦਬੀਆਂ ਦੀ ਪਹਿਲੀਆਂ ਘਟਨਾਵਾਂ ਵਿੱਚ ਫੜੇ ਗਏ ਦੋਸ਼ੀਆਂ ਵਾਰੇ ਪੁਲੀਸ ਤੋਂ ਪੜਤਾਲ ਕਰਵਾਕੇ ਪੰਥ ਸਾਹਮਣੇ ਰੱਖ ਦੇਣ ਕਿ ਇਹਨਾ ਬੰਦਿਆਂ ਪਿੱਛੇ ਇਹ ਤਾਕਤਾਂ ਕੰਮ ਕਰਦੀਆਂ ਹਨ l ਜਦੋਂ ਪੁਲੀਸ ਅਤੇ ਅਦਾਲਤਾਂ ਇਨਸਾਫ਼ ਹੀ ਨਾਂ ਦੇਣ ਤਾਂ ਕੁਦਰਤੀ ਹੈ ਕਿ ਪਾਪੀਆਂ ਨੁੰ ਪੰਥ ਅਤੇ ਸਰਧਾਲੂਆ ਦੇ ਗ਼ੁੱਸੇ ਦਾ ਸ਼ਿਕਾਰ ਤਾਂ ਹੋਣਾ ਹੀ ਪਵੇਗਾ l ਉੱਝ ਵੀ ਇਹ ਪੰਥਕ ਰਵਾਇਤ ਹੈ ਕਿ ਗੁਰੂ ਪਾਤਸ਼ਾਹ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ਉਤੇ ਹੀ ਸੋਧਾ ਲਾਇਆ ਜਾਵੇ l ਐਵੇਂ ਨਾਂ ਤੜਫੀ ਜਾਓ l (ਜਥੇਦਾਰ ਕਰਨੈਲ ਸਿੰਘ ਪੰਜੋਲੀ)