Breaking News
Home / Punjab / ਨਾਭਾ : ਗ੍ਰੰਥੀ ਸਿੰਘ ਅਤੇ ਪਰਿਵਾਰ ’ਤੇ ਲੱਗਾ ਬੇਅਦਬੀ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਦਾ ਦੋਸ਼

ਨਾਭਾ : ਗ੍ਰੰਥੀ ਸਿੰਘ ਅਤੇ ਪਰਿਵਾਰ ’ਤੇ ਲੱਗਾ ਬੇਅਦਬੀ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਦਾ ਦੋਸ਼

ਅੱਧੀ ਰਾਤ ਨੂੰ ਗ੍ਰੰਥੀ ਦੀ ਧੀ ਨੂੰ ਮਿਲਣ ਆਇਆ ਮੁੰਡਾ, ਪਿਆ ਬੇਅਦਬੀ ਦਾ ਰੌਲਾ !ਮੁੰਡੇ ਦੇ ਸਨ ਗ੍ਰੰਥੀ ਦੀ ਕੁੜੀ ਨਾਲ ਪ੍ਰੇਮ ਸਬੰਧ, ਰਾਤ ਨੂੰ ਫੜ੍ਹੇ ਜਾਣ ‘ਤੇ ਲਾਏ ਬੇਅਦਬੀ ਕਰਨ ਦੇ ਇਲਜ਼ਾਮ

ਨਾਭਾ, 3 ਅਗਸਤ–ਇਥੋਂ ਦੇ ਪਿੰਡ ਖੁਰਦ ਵਿਚ ਗੁਰਦੁਆਰੇ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਤੋਂ ਸਾਹਮਣੇ ਆਇਆ ਕਿ ਗ੍ਰੰਥੀ ਨੇ ਇਹ ਕੰਮ ਪਿੰਡ ਦੇ ਇੱਕ ਨੌਜਵਾਨ ਨੂੰ ਫਸਾਉਣ ਲਈ ਕੀਤਾ ਸੀ ਕਿਉਂਕਿ ਇਹ ਨੌਜਵਾਨ ਗ੍ਰੰਥੀ ਦੀ ਪੁੱਤਰੀ ਨੂੰ ਮਿਲਣ ਵੇਲੇ ਫੜਿਆ ਗਿਆ ਸੀ।

ਜਾਣਕਾਰੀ ਅਨੁਸਾਰ ਵੈਲਡਿੰਗ ਦਾ ਕੰਮ ਕਰਨ ਵਾਲਾ ਕਰਨਵੀਰ ਬਾਵਾ ਗ੍ਰੰਥੀ ਤਰਸੇਮ ਸਿੰਘ ਦੇ ਘਰ ਆਇਆ ਸੀ ਤੇ ਤਰਸੇਮ ਨੇ ਦੋਸ਼ ਲਾਇਆ ਸੀ ਕਿ ਉਹ ਉਸ ਦੀ ਧੀ ਨੂੰ ਘਰੋਂ ਭਜਾਉਣ ਆਇਆ ਸੀ ਪਰ ਮੌਕੇ ’ਤੇ ਤਰਸੇਮ ਦੀ ਦੂਜੀ ਧੀ ਨੇ ਰੌਲਾ ਪਾ ਦਿੱਤਾ। ਇਸ ਉਪਰੰਤ ਪਰਿਵਾਰ ਨੇ ਕਰਨਵੀਰ ਦੀ ਕੁੱ ਟ ਮਾ ਰ ਕੀਤੀ ਅਤੇ ਗੁਰਦੁਆਰੇ ਲੈ ਗਏ ਅਤੇ ਆਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਪੀਕਰ ਰਾਹੀਂ ਐਲਾਨ ਕੀਤਾ ਕਿ ਉਨ੍ਹਾਂ ਗੁਰਦੁਆਰੇ ਵਿਚ ਬੇਅਦਬੀ ਕਰਦੇ ਲੜਕੇ ਨੂੰ ਫੜਿਆ ਹੈ।

ਪੁਲੀਸ ਨੇ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਸਚਾਈ ਸਾਹਮਣੇ ਆਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਵੀ ਬੰਦ ਕਰ ਦਿੱਤੇ ਗਏ ਸਨ। ਪੁਲੀਸ ਨੇ ਗ੍ਰੰਥੀ ਤਰਸੇਮ ਸਿੰਘ ਅਤੇ ਉਸ ਦੀ ਪਤਨੀ ਅਤੇ ਇੱਕ ਧੀ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲੀਸ ਨੇ ਕਰਨਵੀਰ ਨੂੰ ਧ ਮ ਕੀ ਆਂ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਤਰਸੇਮ ਦੀ ਧੀ ਦੀ ਸ਼ਿਕਾਇਤ ’ਤੇ ਕੀਤੀ।

ਨਾਭਾ : ਗ੍ਰੰਥੀ ਸਿੰਘ ਅਤੇ ਪਰਿਵਾਰ ’ਤੇ ਲੱਗਾ ਬੇਅਦਬੀ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਦਾ ਦੋਸ਼

ਆਸ਼ਕੀ ਵਾਲੇ ਮਸਲੇ ਨੂੰ ਦੇਖੋ ਕਿਵੇਂ ਬੇਅਦਬੀ ਵਾਲਾ ਮੁੱਦਾ ਬਣਾ ਦਿੱਤਾ ਸੀ, ਫਿਰ ਸਾਹਮਣੇ ਆਇਆ ਸੱਚ

ਲੋਕਾਂ ਨੇ ਲਾਹੀ ਸ਼ਰਮਘਟੀਆ ਹਰਕਤਾਂ ਨੂੰ ਛੁਪਾਉਣ ਲਈ ਲੈ ਰਹੇ ਬੇਅਦਬੀ ਦਾ ਸਹਾਰਾ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: