Breaking News
Home / Punjab / ਜੱਗੂ ਭਗਵਾਨਪੁਰੀਆ ਮਰਵਾਇਆ ਬੰਬੀਹੇ ਦਾ ਖ਼ਾਸ ਬੰਦਾ ? ਰਾਣਾ ਕੰਦੋਵਾਲੀਆ ਦੇ ਕ ਤ ਲ ਦੀ CCTV ਆਈ ਸਾਹਮਣੇ

ਜੱਗੂ ਭਗਵਾਨਪੁਰੀਆ ਮਰਵਾਇਆ ਬੰਬੀਹੇ ਦਾ ਖ਼ਾਸ ਬੰਦਾ ? ਰਾਣਾ ਕੰਦੋਵਾਲੀਆ ਦੇ ਕ ਤ ਲ ਦੀ CCTV ਆਈ ਸਾਹਮਣੇ

ਮੰਗਲਵਾਰ ਰਾਤ ਅੰਮ੍ਰਿਤਸਰ ਦੇ ਸਰਕੂਲਰ ਰੋਡ ਉਤੇ ਸਥਿਤ ਕੇ ਡੀ ਹਸਪਤਾਲ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੋ ਲੀ ਆਂ ਚਲਾਉਣ ਉਤੇ ਗੈਂਗਸਟਰ ਰਣਵੀਰ ਸਿੰਘ ਰਾਣਾ ਕੰਦੋਵਾਲੀਆ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆ ਵਿਚ ਰਾਣਾ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦਾ ਸਾਥੀ ਤੇਜਬੀਰ ਸਿੰਘ ਤੇਜਾ ਤੇ ਹਸਪਤਾਲ ਦਾ ਇਕ ਸੁਰੱਖਿਆ ਗਾਰਡ ਸ਼ਾਮਲ ਹੈ। ਰੋਣਾ ਕੰਦੋਵਾਲੀਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਣਾ ਕੰਦੋਵਾਲੀਆ ਵਾਸੀ ਪਿੰਡ ਕੰਦੋਵਾਲੀਆ ਦੀ ਨਜ਼ਦੀਕੀ ਰਿਸ਼ਤੇਦਾਰ ਹਸਪਤਾਲ ਵਿਚ ਦਾਖਲ ਸੀ। ਰਾਣਾ ਕੰਦੋਵਾਲੀਆ ਆਪਣੇ ਸਾਥੀ ਤੇਜਬੀਰ ਸਿੰਘ ਤੇਜੀ ਵਾਸੀ ਨੰਗਲੀ ਨਾਲ ਉਸ ਦਾ ਪਤਾ ਲੈਣ ਆਇਆ ਸੀ। ਇਸੇ ਦੌਰਾਨ ਦੋ ਅਣਪਛਾਤੇ ਵਿਅਕਤੀ ਆਏ ਤੇ ਉਨ੍ਹਾਂ ਨੇ ਰਾਣਾ ਕੰਦੋਵਾਲੀਆ ਉਤੇ ਗੋ ਲੀ ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋ ਲੀ ਆਂ ਲੱਗਣ ਨਾਲ ਰਾਣਾ ਕੰਦੋਵਾਲੀਆ ਤੇ ਉਸ ਦਾ ਸਾਥੀ ਤੇਜਬੀਰ ਸਿੰਘ ਤੇਜੀ ਜ਼ਖ਼ਮੀ ਹੋ ਗਏ।

ਹਸਪਤਾਲ ਵਿਚੋਂ ਫ ਰਾ ਰ ਹੁੰਦੇ ਸਮੇਂ ਹਮਲਾਵਰਾਂ ਨੇ ਹਸਪਤਾਲ ਦੇ ਬਾਹਰ ਵੀ ਗੋ ਲੀ ਚਲਾਈ ਜੋ ਸੁਰੱਖਿਆ ਗਾਰਡ ਅਰੁਣ ਕੁਮਾਰ ਦੇ ਲੱਗਣ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ। ਤੇਜਬੀਰ ਸਿੰਘ ਤੇਜੀ ਤੇ ਅਰੁਣ ਕੁਮਾਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ, ਏਸੀਪੀ ਨਾਰਥ ਸਰਬਜੀਤ ਸਿੰਘ ਅਤੇ ਪੁਲਸ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਘਟਨਾ ਸਥਾਨ ਉਤੇ ਪਹੁੰਚ ਗਏ।

ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹ ਮ ਲਾ ਵ ਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹ ਮ ਲਾ ਵ ਰ ਕਾਰ ਉਤੇ ਆਏ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਚਾਰ ਦੇ ਕਰੀਬ ਸੀ। ਏਸੀਪੀ ਨਾਰਥ ਸਰਬਜੀਤ ਸਿੰਘ ਨੇ ਰਾਣਾ ਕੰਦੋਵਾਲੀਆ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਣਾ ਕੰਦੋਵਾਲੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਹ ਮ ਲੇ ਵਿੱਚ ਜੱਗੂ ਭਗਵਾਨਪੁਰੀਆ ਦਾ ਹੱਥ ਹੋ ਸਕਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰੇਣੂ ਕੰਦੋਵਾਲੀਆ ਉਤੇ ਵੀ ਕਈ ਮਾਮਲੇ ਦਰਜ ਸਨ ਅਤੇ ਉਹ ਦਸੰਬਰ 2019 ਵਿਚ ਜ਼ਮਾਨਤ ਉਤੇ ਬਾਹਰ ਆਇਆ ਸੀ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: