Breaking News
Home / National / ਬ੍ਰਾਹਮਣ ਕੁੜੀ ਨਾਲ ਵਿਆਹ ਕਰਨ ਵਾਲੇ ਦਲਿਤ ਪੰਚਾਇਤ ਅਧਿਕਾਰੀ ਦਾ ਦਿਨ-ਦਹਾੜੇ ਕ ਤ ਲ

ਬ੍ਰਾਹਮਣ ਕੁੜੀ ਨਾਲ ਵਿਆਹ ਕਰਨ ਵਾਲੇ ਦਲਿਤ ਪੰਚਾਇਤ ਅਧਿਕਾਰੀ ਦਾ ਦਿਨ-ਦਹਾੜੇ ਕ ਤ ਲ

ਬ੍ਰਾਹਮਣ ਕੁੜੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਦਲਿਤ ਨੌਜਵਾਨ ਅਨੀਸ਼ ਕੁਮਾਰ ਚੌਧਰੀ ਦਾ 24 ਜੁਲਾਈ ਨੂੰ ਕ ਤ ਲ ਕਰ ਦਿੱਤਾ ਗਿਆ ਸੀ।

ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਇਸ ਦੇ ਪਿੱਛੇ ਅਨੀਸ਼ ਦੇ ਸਹੁਰਿਆਂ ਦਾ ਹੱਥ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਨੀਸ਼ ਦੀ ਪਤਨੀ ਦੀਪਤੀ ਮਿਸ਼ਰਾ ਦੇ ਪਰਿਵਾਰ ਵਾਲੇ ਵਿਆਹ ਤੋਂ ਖੁਸ਼ ਨਹੀਂ ਸਨ।ਉੱਥੇ ਹੀ ਦੀਪਤੀ ਦੀ ਮਾਂ ਦਾ ਕਹਿਣਾ ਹੈ ਕਿ ਅਨੀਸ਼ ਦੇ ਕ ਤ ਲ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਹੱਥ ਨਹੀਂ ਹੈ।

ਅਨੀਸ਼ ਦੇ ਕ ਤ ਲ ਮਾਮਲੇ ਵਿੱਚ 17 ਲੋਕ ਮੁਲਜ਼ਮ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਲੋਕਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਨੀਸ਼ ਅਤੇ ਦੀਪਤੀ ਨੇ ਇਕੱਠਿਆ ਪੰਡਿਤ ਦੀਨ ਦਯਾਲ ਉਪਾਧਿਆ ਯੂਨੀਵਰਸਿਟੀ, ਗੋਰਖ਼ਪੁਰ ਤੋਂ ਪੋਸਟ ਗ੍ਰੇਜੂਏਸ਼ਨ ਦੀ ਪੜ੍ਹਾਈ ਕੀਤੀ ਸੀ।

ਹਾਲਾਂਕਿ, ਦੋਵਾਂ ਦੇ ਵਿਸ਼ੇ ਵੱਖ-ਵੱਖ ਸਨ, ਅਨੀਸ਼ ਪ੍ਰਾਚੀਨ ਇਤਿਹਾਸ ਅਤੇ ਦੀਪਤੀ ਨੇ ਸਮਾਜ ਸ਼ਾਸਤਰ ਵਿੱਚ ਐੱਮਏ ਕੀਤੀ ਹੈ। ਕੈਂਪਸ ਵਿੱਚ ਹੋਈ ਮੁਲਾਕਾਤ ਵਿਚਾਲੇ ਅਨੀਸ਼ ਅਤੇ ਦੀਪਤੀ ਦੀ ਚੋਣ ਗ੍ਰਾਮ ਪੰਚਾਇਤ ਅਧਿਕਾਰੀ ਦੇ ਅਹੁਦੇ ਲਈ ਹੋ ਗਈ। ਦੀਪਤੀ ਦੱਸਦੀ ਹੈ ਕਿ ਨੌਕਰੀ ਲੱਗਣ ਤੋਂ ਬਾਅਦ ਉਨ੍ਹਾਂ ਦੀ ਅਨੀਸ਼ ਨਾਲ ਪਹਿਲੀ ਮੁਲਾਕਾਤ 9 ਫਰਵਰੀ 2017 ਨੂੰ ਗੋਰਖ਼ਪੁਰ ਸਥਿਤ ਵਿਕਾਸ ਭਵਨ ਵਿੱਚ ਹੋਈ ਸੀ। ਇੱਕ ਅਹੁਦੇ ‘ਤੇ ਚੁਣੇ ਜਾਣ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਇਆ ਮੁਲਾਕਾਤਾਂ ਦਾ ਸਿਲਸਿਲਾ ਵਧਣ ਲੱਗਾ।

ਇਸ ਦੇ ਨਾਲ ਹੀ ਸਿਖਲਾਈ ਦੌਰਾਨ ਦੋਵੇਂ ਹੋਰ ਕਰੀਬ ਆ ਗਏ। ਦੀਪਤੀ ਦੱਸਦੀ ਹੈ, “ਇਸ ਰਿਸ਼ਤੇ ਦੀ ਭਨਕ ਲੱਗਦਿਆਂ ਹੀ ਮੇਰੇ ਪਰਿਵਾਰ ਵਾਲੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨ ਲੱਗੇ, ਇਸ ਤੋਂ ਬਾਅਦ ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਵਿਆਹ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਮੈਨੂੰ ਲੱਗਾ ਕਿ ਇੱਕ ਵਾਰ ਵਿਆਹ ਹੋਣ ਜਾਣ ਤੋਂ ਬਾਅਦ ਮੇਰੇ ਪਰਿਵਾਰ ਵਾਲੇ ਮੇਰਾ ਕਿਤੇ ਹੋਰ ਵਿਆਹ ਨਹੀਂ ਕਰਵਾ ਸਕਣਗੇ।”

ਅਨੀਸ਼ ਅਤੇ ਦੀਪਤੀ ਨੇ ਆਪਣੀ ਵਿਆਹ ਨੂੰ ਕੋਰਟ ਵਿੱਚ ਰਜਿਸਟਰਡ ਕਰਵਾਇਆ। ਵਿਆਹ ਦੇ ਕਾਗ਼ਜ਼ਾਤ ਮੁਤਾਬਕ ਦੋਵਾਂ ਨੇ 12 ਮਈ 2019 ਨੂੰ ਗੋਰਖ਼ਪੁਰ ਵਿੱਚ ਵਿਆਹ ਕੀਤਾ ਸੀ।ਉਨ੍ਹਾਂ ਦੇ ਵਿਆਹ ਨੂੰ ਅਦਾਲਤ ਨੇ 9 ਦਸੰਬਰ 2019 ਨੂੰ ਮਾਨਤਾ ਦੇ ਦਿੱਤੀ ਸੀ।ਦੀਪਤੀ ਕਹਿੰਦੀ ਹੈ, “ਅਸੀਂ ਦੋਵੇਂ ਬਾਲਗ਼ ਅਤੇ ਨੌਕਰੀ-ਪੇਸ਼ਾ ਸੀ, ਇਸ ਲਈ ਮੈਨੂੰ ਲਗਦਾ ਸੀ ਕਿ ਇਸ ਵਿਆਹ ਦਾ ਘਰਵਾਲੇ ਵਿਰੋਧ ਨਹੀਂ ਕਰਨਗੇ ਅਤੇ ਜੇਕਰ ਕਰਨਗੇ ਵੀ ਤਾਂ ਅਸੀਂ ਉਨ੍ਹਾਂ ਨੂੰ ਮਨਾ ਲਵਾਂਗੇ।””ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਕਾਫੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।”ਉਹ ਦੱਸਦੇ ਹਨ, “ਅਨੀਸ਼ ਨਾਲ ਵਿਆਹ ਦੀ ਗੱਲ ਪਤਾ ਲੱਗਣ ਤੋਂ ਬਾਅਦ ਪਰਿਵਾਰ ਵਾਲੇ ਮੈਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਲੱਗੇ। ਕਦੇ ਪਿਤਾ ਬਿਮਾਰ ਪੈ ਜਾਂਦੇ ਸੀ ਤਾਂ ਕਦੇ ਮਾਂ।””ਪਿਤਾ ਕਹਿੰਦੇ ਸਨ, ਮੈਨੂੰ ਅ ਟੈ ਕ ਆ ਜਾਵੇਗਾ ਅਤੇ ਮੈਂ ਮ ਰ ਜਾਵਾਂਗਾ। ਜਦੋਂ ਮੈਂ ਨਹੀਂ ਮੰਨਦੀ ਸੀ ਤਾਂ ਮੇਰੇ ਪਰਿਵਾਰ ਵਾਲਿਆਂ ਨੇ ਅਨੀਸ਼ ਨੂੰ ਜਾ ਨੋਂ ਮਾ ਰ ਨ ਦੇਣ ਦੀ ਧ ਮ ਕੀ ਦਿੰਦੇ ਸਨ।”

“ਅਨੀਸ਼ ਦੀ ਸੁਰੱਖਿਆ ਲਈ ਮੈਨੂੰ ਕਈ ਵਾਰ ਆਪਣੇ ਘਰਵਾਲਿਆਂ ਦੀ ਗੱਲ ਮੰਨਣੀ ਪੈਂਦੀ ਅਤੇ ਉਨ੍ਹਾਂ ਦੇ ਕਹਿਣ ‘ਤੇ ਕੰਮ ਕਰਨਾ ਪੈਂਦਾ ਸੀ। ਮੈਂ ਅਨੀਸ਼ ਨੂੰ ਹਰ ਕੀਮਤ ‘ਤੇ ਬਚਾਉਣਾ ਚਾਹੁੰਦੀ ਸੀ।ਦੀਪਤੀ ਗੋਰਖ਼ਪੁਰ ਜ਼ਿਲ੍ਹੇ ਦੇ ਗਗਵਾਂ ਥਾਣਾ ਇਲਾਕੇ ਦੇ ਦੇਵਕਲੀ ਧਰਮਸੇਨ ਪਿੰਡ ਵਾਸੀ ਨਲਿਨ ਕੁਮਾਰ ਮਿਸ਼ਰ ਦੀ ਧੀ ਹੈ।ਦੀਪਤੀ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਹੈ ਉਨ੍ਹਾਂ ਦੀਆਂ ਦੋਵੇਂ ਭੈਣਾਂ ਅਤੇ ਇੱਕ ਭਰਾ ਵੀ ਵਿਆਹਿਆ ਹੋਇਆ ਹੈ। ਉਨ੍ਹਾਂ ਦਾ ਭਰਾ ਉੱਤਰ ਪ੍ਰਦੇਸ਼ ਪੁਲਿਸ ਵਿੱਚ ਹੈ। ਇਸ ਵੇਲੇ ਉਨ੍ਹਾਂ ਦੀ ਤੈਨਾਤੀ ਸ਼੍ਰਾਵਸਤੀ ਜ਼ਿਲ੍ਹੇ ਵਿੱਚ ਹੈ।ਕੀ ਇੰਨੇ ਵੱਡੇ ਪਰਿਵਾਰ ਵਿੱਚ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਇਸ ਸਵਾਲ ਦੇ ਜਵਾਬ ਵਿੱਚ ਦੀਪਤੀ ਕਹਿੰਦੀ ਹੈ ਕਿ ‘ਨਹੀਂ’ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

About admin

Check Also

ਤਾਲਿਬਾਨ ਦੀ ਭਾਰਤ ਨੂੰ ਖੁੱਲ੍ਹੀ ਚਿਤਾਵਨੀ- ‘ਅਫਗਾਨਿਸਤਾਨ ਵਿਚ ਫੌਜ ਭੇਜੀ ਤਾਂ ਚੰਗਾ ਨਹੀਂ ਹੋਵੇਗਾ’

ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੇ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। …

%d bloggers like this: