India Heat waves : ਭਾਰਤ ‘ਤੇ ਭਿਅੰਕਰ ਲੂ ਦਾ ਖ਼ਤਰਾ! ਸਹਿ ਨਹੀਂ ਸਕੇਗਾ ਇਨਸਾਨ, ਵਰਲਡ ਬੈਂਕ ਦੀ ਰਿਪੋਰਟ ‘ਚ ਚਿਤਾਵਨੀ

514

India could experience intense heat waves that could break the human survivability limit, according to a World Bank report. The country has recorded several deaths due to intense heat waves over the last couple of decades.

ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਗਰਮੀ ਦੀ ਲਹਿਰ ਦਾ ਪ੍ਰਕੋਪ ਚਿੰਤਾਜਨਕ ਦਰ ਨਾਲ ਵੱਧ ਰਿਹਾ ਹੈ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਜਲਦੀ ਹੀ ਅਜਿਹੀਆਂ ਭਿਆਨਕ ਗਰਮ ਹਵਾਲਾਂ ਦਾ ਸਾਹਮਣਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜੋ ਇਨਸਾਨ ਦੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗੀ। ਵਿਸ਼ਵ ਬੈਂਕ ਦੀ ਰਿਪੋਰਟ ‘ਭਾਰਤ ਦੇ ਕੂਲਿੰਗ ਸੈਕਟਰ ਵਿਚ ਜਲਵਾਯੂ ਨਿਵੇਸ਼ ਦੇ ਮੌਕੇ’ ਵਿਚ ਕਿਹਾ ਗਿਆ ਹੈ ਕਿ ਦੇਸ਼ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਜੋ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਰਹਿੰਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2022 ਵਿੱਚ ਭਾਰਤ ਸਮੇਂ ਤੋਂ ਪਹਿਲਾਂ ਹੀ ਗਰਮੀ ਦੀ ਲਪੇਟ ਵਿੱਚ ਸੀ, ਜਿਸ ਕਾਰਨ ਆਮ ਜਨਜੀਵਨ ਠੱਪ ਹੋ ਗਿਆ ਸੀ। ਦਿੱਲੀ ‘ਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮਾਰਚ ਦੇ ਮਹੀਨੇ ਵਿੱਚ ਤਾਪਮਾਨ ਵਿੱਚ ਬੇਮਿਸਾਲ ਵਾਧਾ ਹੋਇਆ ਅਤੇ ਇਹ ਇਤਿਹਾਸ ਵਿੱਚ ਸਭ ਤੋਂ ਗਰਮ ਮਾਰਚ ਮਹੀਨੇ ਵਜੋਂ ਉਭਰਿਆ। ਇਹ ਰਿਪੋਰਟ ਤਿਰੂਵਨੰਤਪੁਰਮ ਵਿੱਚ ਕੇਰਲ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ ਵਿਸ਼ਵ ਬੈਂਕ ਦੁਆਰਾ ਆਯੋਜਿਤ ਦੋ-ਰੋਜ਼ਾ ‘ਇੰਡੀਆ ਕਲਾਈਮੇਟ ਐਂਡ ਡਿਵੈਲਪਮੈਂਟ ਪਾਰਟਨਰਜ਼’ ਮੀਟਿੰਗ ਵਿੱਚ ਜਾਰੀ ਕੀਤੀ ਜਾਵੇਗੀ।
..
ਰਿਪੋਰਟ ‘ਚ ਖਦਸ਼ਾ ਜਤਾਇਆ ਗਿਆ ਹੈ ਕਿ ਜਲਦ ਹੀ ਭਾਰਤ ‘ਚ ਗਰਮੀ ਦੀ ਤੀਬਰਤਾ ਉਸ ਹੱਦ ਨੂੰ ਪਾਰ ਕਰ ਜਾਵੇਗੀ, ਜਿਸ ਨੂੰ ਇਨਸਾਨ ਬਰਦਾਸ਼ਤ ਕਰਨ ਦੇ ਯੋਗ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਗਸਤ 2021 ਵਿਚ, ਜਲਵਾਯੂ ਪਰਿਵਰਤਨ ‘ਤੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਦੀ ਛੇਵੀਂ ਮੁਲਾਂਕਣ ਰਿਪੋਰਟ ਨੇ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਦਹਾਕੇ ਵਿਚ ਭਾਰਤੀ ਉਪ-ਮਹਾਦੀਪ ਵਿਚ ਭਿਅੰਕਰ ਲੂ ਚੱਲਣ ਦੇ ਬਹੁਤ ਮਾਮਲੇ ਸਾਹਮਣੇ ਆਉਣਗੇ। ਰਿਪੋਰਟ ਮੁਤਾਬਕ, ਜੀ 20 ਕਲਾਈਮੇਟ ਰਿਸਕ ਐਟਲਸ ਨੇ 2021 ਵਿੱਚ ਵੀ ਚਿਤਾਵਨੀ ਦਿੱਤੀ ਸੀ ਕਿ ਜੇ ਕਾਰਬਨ ਨਿਕਾਸ ਉੱਚਾ ਰਹਿੰਦਾ ਹੈ ਤਾਂ 2036 ਅਤੇ 2065 ਦੇ ਵਿਚਕਾਰ ਭਾਰਤ ਵਿੱਚ ਹੀਟਵੇਵ 25 ਗੁਣਾ ਵੱਧ ਰਹਿਣ ਦੀ ਸੰਭਾਵਨਾ ਹੈ।

ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਭਾਰਤ ਵਿੱਚ ਵਧਦੀ ਗਰਮੀ ਆਰਥਿਕ ਉਤਪਾਦਕਤਾ ਵਿੱਚ ਕਮੀ ਦਾ ਕਾਰਨ ਬਣ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ 75 ਫੀਸਦੀ ਕਰਮਚਾਰੀ ਭਾਵ ਲਗਭਗ 38 ਕਰੋੜ ਲੋਕ, ਉਨ੍ਹਾਂ ਖੇਤਰਾਂ ਵਿਚ ਕੰਮ ਕਰਦੇ ਹਨ ਜਿਥੇ ਉਨ੍ਹਾਂ ਨੂੰ ਗਰਮ ਮੌਸਮ ਵਿਚ ਰਹਿਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਉਹਨਾਂ ਨੂੰ ਸੰਭਾਵੀ ਤੌਰ ‘ਤੇ ਜਾਨਲੇਵਾ ਤਾਪਮਾਨਾਂ ਵਿੱਚ ਕੰਮ ਕਰਨਾ ਪੈਂਦਾ ਹੈ। ਗਰਮੀ ਦੇ ਤਣਾਅ ਨਾਲ ਸਬੰਧਤ ਉਤਪਾਦਕਤਾ ਦੇ ਨੁਕਸਾਨ ਕਾਰਨ 2030 ਤੱਕ ਵਿਸ਼ਵ ਪੱਧਰ ‘ਤੇ 8 ਕਰੋੜ ਨੌਕਰੀਆਂ ਦੇ ਖਤਮ ਹੋਣ ਦਾ ਅਨੁਮਾਨ ਹੈ, ਭਾਰਤ ਵਿੱਚ 34 ਮਿਲੀਅਨ ਨੌਕਰੀਆਂ ਖਤਮ ਹੋ ਜਾਣਗੀਆਂ। ਰਿਪੋਰਟ ਮੁਤਾਬਕ ਦੱਖਣੀ ਏਸ਼ੀਆਈ ਦੇਸ਼ਾਂ ‘ਚ ਭਾਰੀ ਮਜ਼ਦੂਰੀ ‘ਤੇ ਗਰਮੀ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ‘ਚ ਦੇਖਿਆ ਗਿਆ ਹੈ, ਜਿੱਥੇ ਇਕ ਸਾਲ ‘ਚ ਗਰਮੀ ਕਾਰਨ 101 ਅਰਬ ਘੰਟੇ ਬਰਬਾਦ ਹੁੰਦੇ ਹਨ।

ਗਲੋਬਲ ਮੈਨੇਜਮੈਂਟ ਕੰਸਲਟਿੰਗ ਫਰਮ ਮੈਕਿਨਸੇ ਐਂਡ ਕੰਪਨੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਵਧਦੀ ਗਰਮੀ ਅਤੇ ਨਮੀ ਕਾਰਨ ਮਜ਼ਦੂਰਾਂ ਦੇ ਨੁਕਸਾਨ ਨਾਲ ਦਹਾਕੇ ਦੇ ਅਖੀਰ ਤੱਕ ਭਾਰਤ ਨੂੰ ਇਸ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 4.5 ਫੀਸਦੀ ਜਾਂ ਲਗਭਗ 150-250 ਅਰਬ ਅਮਰੀਕੀ ਡਾਲਰ ਖਰਤਰੇ ਵਿੱਚ ਹੋਵੇਗਾ। ਕੰਪਨੀ ਨੇ ਕਿਹਾ ਕਿ ਭਾਰਤ ਦੀ ਲੰਬੇ ਸਮੇਂ ਦੀ ਖੁਰਾਕ ਸੁਰੱਖਿਆ ਅਤੇ ਜਨਤਕ ਸਿਹਤ ਸੁਰੱਖਿਆ ਭਰੋਸੇਯੋਗ ਕੋਲਡ ਚੇਨ ‘ਤੇ ਨਿਰਭਰ ਕਰੇਗੀ।The Human Survivability Limit refers to the rule of thumb which states humans can survive three minutes without air, three days without water, and three weeks without food, but there are always extraordinary cases—some have gone up to nine days without water.