Breaking News
Home / International / ਬਰੈਂਪਟਨ ਦੇ 60 ਸਾਲਾਂ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਸੜਕ ਹਾਦਸੇ ਦੇ ਦੋਸ਼ ਹੇਠ ਹੋਈ ਤਿੰਨ ਸਾਲ ਦੀ ਸਜਾ

ਬਰੈਂਪਟਨ ਦੇ 60 ਸਾਲਾਂ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਸੜਕ ਹਾਦਸੇ ਦੇ ਦੋਸ਼ ਹੇਠ ਹੋਈ ਤਿੰਨ ਸਾਲ ਦੀ ਸਜਾ

ਬਰੈਂਪਟਨ ਦੇ 60 ਸਾਲਾਂ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਸੜਕ ਹਾਦਸੇ ਦੇ ਦੋਸ਼ ਹੇਠ ਹੋਈ ਤਿੰਨ ਸਾਲ ਦੀ ਸਜਾ

ਬਰੈਂਪਟਨ,ੳਨਟਾਰੀਉ: ਬਰੈਂਪਟਨ ਦੇ 60 ਸਾਲਾਂ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਅਗਸਤ 2017 ਚ ੳਨਟਾਰੀਉ ਦੇ ਪੋਰਟ ਹੋਪ ਵਿਖੇ ਹੋਏ ਟਰੱਕ ਹਾਦਸੇ ਦੇ ਦੋਸ਼ ਹੇਠ ਜਿਸ ਵਿੱਚ ਦੋ ਜਣੇ ਮਾਰੇ ਗਏ ਸਨ ਲਈ ਤਿੰਨ ਸਾਲ ਦੀ ਸਜਾ ਸੁਣਾਈ ਗਈ ਹੈ ।ਸੁਪਰੀਅਰ ਕੋਰਟ ਮੁਤਾਬਕ ਬਲਜਿੰਦਰ ਸਿੰਘ ਨੇ ਅੱਗੇ ਹੋਲੀ ਜਾ ਰਹੇ ਟ੍ਰੈਫਿਕ ਦੀ ਪ੍ਰਵਾਹ ਨਾ ਕਰਦਿਆ ਅੱਗੇ ਹੌਲੀ ਜਾ ਰਹੇ ਵਹੀਕਲ ਨਾਲ ਟਰੱਕ ਦੀ ਟੱਕਰ ਕਰ ਦਿੱਤੀ ।

 

ਉਸ ਸਮੇਂ ਹਾਈਵੇ 401 ਤੇ ਕੁੱਝ ਲੈਨ ਬੰਦ ਕੀਤੀਆ ਹੋਈਆ ਸਨ ਤੇ ਟ੍ਰੈਫਿਕ ਬਹੁਤ ਹੌਲੀ ਚੱਲ ਰਿਹਾ ਸੀ । ਇਸ ਟੱਕਰ ਕਾਰਨ ਵਹੀਕਲ ਵਿੱਚ ਮੌਜੂਦ ਦੋ ਜਣੇ ਮਾਰੇ ਗਏ ਸਨ।ਕੋਰਟ ਮੁਤਾਬਕ ਬਲਜਿੰਦਰ ਸਿੰਘ ਕਾਹਲੀ ਵਿੱਚ ਸੀ ਤੇ ਉਸਨੇ ਟਰੱਕ ਹੋਲੀ ਕਰਨ ਨਾਲੋ ਲੈਨ ਬਦਲਣ ਤੇ ਜੋਰ ਦਿੱਤਾ ਸੀ। ਬਲਜਿੰਦਰ ਸਿੰਘ ਦਾ ਲਾਇਸੈਂਸ ਪੰਜ ਸਾਲ ਲਈ ਮੁਅੱਤਲ ਵੀ ਰਹੇਗਾ ।

ਕੁਲਤਰਨ ਸਿੰਘ ਪਧਿਆਣਾ

 

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਐਬਟਸਫੋਰਡ, 29 ਜੁਲਾਈ -ਕੈਨੇਡਾ ਦੇ ਬਿਟਿ੍ਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਖੇ ਵਾਪਰੇ ਸੜਕ ਹਾਦਸੇ ‘ਚ ਸਰੀ ਨਿਵਾਸੀ ਪੰਜਾਬੀ ਨੌਜਵਾਨ ਅਮਰਪਾਲ ਸਿੰਘ ਸਿੱਧੂ ਦੀ ਮੌਤ ਹੋ ਗਈ | ਉਹ 28 ਵਰਿ੍ਹਆਂ ਦਾ ਸੀ |

ਮਿਲੀ ਖ਼ਬਰ ਅਨੁਸਾਰ ਅਮਰਪਾਲ ਸਿੰਘ ਆਪਣੀ ਕਾਰ ਵਿਚ ਸਵਾਰ ਹੋ ਕੇ ਕਲੋਨਾ ਦੀ ਸਪਰਿੰਗਫੀਲਡ ਰੋਡ ‘ਤੇ ਜਾ ਰਿਹਾ ਸੀ | ਜਦੋਂ ਉਹ ਬਰਚ ਰੋਡ ਵਾਲੇ ਚੁਰਸਤੇ ‘ਤੇ ਪਹੁੰਚਿਆ ਤਾਂ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ‘ਤੇ ਖੜ੍ਹੇ ਦਰੱਖ਼ਤ ‘ਚ ਵੱਜੀ ਤੇ ਅਮਰਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ |

ਅਮਰਪਾਲ ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਨੇੜਲੇ ਪਿੰਡ ਕਲਾਲਾ ਨਾਲ ਸਬੰਧਿਤ ਸਰੀ ਦੇ ਉੱਘੇ ਟਰਾਂਸਪੋਰਟਰ ਜਰਨੈਲ ਸਿੰਘ ਸਿੱਧੂ ਦਾ ਪੁੱਤਰ ਸੀ | ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: