ਗ੍ਰੰਥੀ ਸਿੰਘ ਦੀ ਨੂੰਹ ਨੇ ਬਦਲਿਆ ਧਰਮ, ਨਿਸ਼ਾਨ ਸਾਹਿਬ ਕੋਲ ਲਾਏ ‘ਹਲੇਲੂਈਆ’

624

ਗ੍ਰੰਥੀ ਸਿੰਘ ਦੀ ਨੂੰਹ ਨੇ ਬਦਲਿਆ ਧਰਮ, ਨਿਸ਼ਾਨ ਸਾਹਿਬ ਕੋਲ ਲਾਏ ‘ਹਲੇਲੂਈਆ’ ਦੇ ਨਾਅਰੇ ! ਮੌਕੇ ‘ਤੇ ਪਹੁੰਚੇ ਸਿੰਘ ਪੈ ਗਿਆ ਗਾਹ Live ਬਣੀ ਹੋਸ਼ ਉਡਾਉਂਦੀ ਵੀਡੀਓ

ਣ ਜਦੋਂ ਇਸਾਈ ਪਾਸਟਰਾਂ ਅਤੇ ਸਿੱਖ ਹਲਕਿਆਂ ਦਰਮਿਆਨ ਖਿੱਚੋਤਾਣ ਚਲ ਰਹੀ ਹੈ ਤਾਂ ਕਈ ਇਸਾਈ ਕਾਰਕੁੰਨ, ਤਰਕਸ਼ੀਲ ਅਤੇ ਕਈ ਹੋਰ ਅਖੌਤੀ ਅਗਾਂਹਵਧੂ ਸਿੱਖਾਂ ਨੂੰ ਮਿਹਣਾ ਮਾਰਦੇ ਨੇ ਕਿ ਉਹ ਪੱਛਮ ‘ਚ ਵਿਕਸਤ ਹੋਈਆਂ ਵਿਗਿਆਨਕ ਤੇ ਆਧੁਨਿਕ ਚੀਜ਼ਾਂ ਵਰਤਣੀਆਂ ਛੱਡ ਦੇਣ। ਉਹ ਇਉਂ ਪ੍ਰਗਟਾਉਂਦੇ ਨੇ, ਜਿਵੇਂ ਵਿਗਿਆਨਕ ਖੋਜਾਂ ਰਾਹੀਂ ਵਿਕਸਤ ਹੋਈਆਂ ਇਹ ਸਭ ਚੀਜ਼ਾਂ ਇਸਾਈਅਤ ਦੀ ਦੇਣ ਹੋਣ।

ਇਸ ਦਾ ਮਤਲਬ ਹੈ ਕਿ ਇਹ ਦਲੀਲਾਂ ਦੇਣ ਵਾਲਿਆਂ ਨੂੰ ਨਾ ਇਸਾਈਅਤ ਬਾਰੇ ਕੁਝ ਪਤਾ ਹੈ, ਨਾ ਵਿਗਿਆਨ ਦਾ ਤੇ ਨਾ ਹੀ ਪੱਛਮ ਵਿਚਲੇ ਅੰਤਰ ਦਵੰਦਾਂ ਦਾ।
ਕ੍ਰਿਸਚੀਐਨਿਟੀ ਜਾਣੀਕਿ ਇਸਾਈਅਤ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ ਅਤੇ ਇਸ ਦਾ ਸਭ ਤੋਂ ਜ਼ਿਆਦਾ ਫੈਲਾਓ ਵੀ ਪੱਛਮ ਵਿਚ ਹੈ। ਆਧੁਨਿਕ ਦੌਰ ਦੀਆਂ ਬਹੁਤ ਸਾਰੀਆਂ ਵਿਗਿਆਨਕ ਖੋਜਾਂ ਵੀ ਪੱਛਮ ਤੋਂ ਸ਼ੁਰੂ ਹੋਈਆਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸਾਈਅਤ ਦੀ ਦੇਣ ਹਨ।

ਇਸਾਈਅਤ ਨਿਰੇ ਪੁਰੇ ਵਿਸਵਾਸ਼ ‘ਤੇ ਖੜ੍ਹੀ ਹੈ, ਨਾ ਕਿ ਕਿਸੇ ਵਿਗਿਆਨ ਜਾਂ ਤਰਕ ਭਰਪੂਰ ਪਹੁੰਚ ‘ਤੇ। ਇਸਾਈ ਆਗੂਆਂ ਨੇ ਤਾਂ ਧਰਤੀ ਨੂੰ ਗੋਲ ਕਹਿਣ ਵਾਲੇ ਵਿਗਿਆਨੀ ਗਲੈਲੀਓ ਨੂੰ ਮਰਵਾ ਦਿੱਤਾ ਸੀ। ਜਦੋਂ ਚਰਚ ਦਾ ਦਬਦਬਾ ਬਹੁਤ ਜ਼ਿਆਦਾ ਸੀ ਤਾਂ ਇਹ ਰਾਜ ਪ੍ਰਬੰਧ ਨੂੰ ਇਸ ਕਦਰ ਪ੍ਰਭਾਵਿਤ ਕਰਦਾ ਸੀ ਕਿ ਕੋਈ ਵੀ ਵਿਗਿਆਨਕ ਸੱਚਾਈ, ਜਿਹੜੀ ਇਸਾਈਆਂ ਦੇ ਵਿਸ਼ਵਾਸ ਜਾਂ ਬਾਈਬਲ ਦੇ ਉਲਟ ਜਾਂਦੀ ਹੋਵੇ, ਉਹ ਕਹਿਣੀ ਬੇਹੱਦ ਮੁਸ਼ਕਿਲ ਤੇ ਜਾਨਲੇਵਾ ਸੀ।

ਪੱਛਮ ਵਿਚਲਾ ਵਿਗਿਆਨਕ ਵਿਕਾਸ ਇਸਾਈਅਤ ਦੇ ਘੇਰੇ ਤੋਂ ਬਾਹਰ ਹੋਇਆ ਹੈ ਜਾਂ ਇਸ ਦੇ ਸਮਾਨੰਤਰ ਚੱਲਿਆ। ਪਹਿਲਾਂ ਇਹ ਇਸਾਈਅਤ ਤੋਂ ਉਲਟ ਵੀ ਚੱਲਿਆ। ਪਰ ਬਾਅਦ ਵਿੱਚ ਚਰਚ ਨੇ ਇਸ ਨਾਲ ਸਿੱਧਾ ਟਕਰਾਅ ਲੈਣਾ ਬੰਦ ਕਰ ਦਿੱਤਾ।

ਚਰਚ ਦੀ ਵਿਗਿਆਨ ਨਾਲੋਂ ਜ਼ਿਆਦਾ ਨੇੜਤਾ ਬਸਤੀਵਾਦ ਨਾਲ ਰਹੀ ਹੈ। ਦੁਨੀਆਂ ਦਾ ਇਤਿਹਾਸ ਪੜ੍ਹ ਲਓ, ਬਸਤੀਵਾਦੀ ਸਾਮਰਾਜੀਆਂ ਨੇ ਈਸਾਈਅਤ ਦੇ ਪ੍ਰਚਾਰ ਨੂੰ ਵੱਖ ਵੱਖ ਥਾਵਾਂ ‘ਤੇ ਹਥਿਆਰ ਵਾਂਗ ਵਰਤਦਿਆਂ ਮੂਲ ਨਿਵਾਸੀਆਂ ਨੂੰ ਆਪਣੇ ਮਾਨਸਿਕ ਗੁਲਾਮ ਬਣਾਉਣ ਲਈ ਵਰਤਿਆ। ਇਸੇ ਹਫ਼ਤੇ ਕਨੇਡਾ ਦੀ ਪਾਰਲੀਮੈਂਟ ਵਲੋਂ ਚਰਚ ਵਲੋਂ ਚਲਾਏ ਜਾਂਦੇ ਤਸੀਹਾ ਕੇਂਦਰਾਂ ਰੂਪੀ ਰੈਜ਼ੀਡੈਂਸ਼ੀਅਲ ਸਕੂਲਾਂ ਰਾਹੀਂ ਉੱਥੋਂ ਦੇ ਮੂਲ ਨਿਵਾਸੀਆਂ ਦੇ ਬੱਚਿਆਂ ‘ਤੇ ਕੀਤੇ ਜ਼ੁਲਮ-ਤਸ਼ੱਦਦ ਨੂੰ ਹੁਣ ਨਸਲਕੁਸ਼ੀ ਕਰਾਰ ਦੇਣਾ, ਇਸੇ ਤੱਥ ਦੀ ਤਸਦੀਕ ਕਰਦਾ ਹੈ ਕਿ ਈਸਾਈਅਤ ਨੂੰ ਪੱਛਮੀ ਸਾਮਰਾਜਵਾਦ ਅਤੇ ਬਸਤੀਵਾਦ ਨੇ ਹਥਿਆਰ ਵਾਂਗ ਵਰਤਿਆ।

ਇਹ ਜ਼ਰੂਰ ਹੈ ਕਿ ਸਾਮਰਾਜੀ ਸ਼ਕਤੀਆਂ ਨੇ ਵਿਗਿਆਨਕ ਵਿਕਾਸ ਨੂੰ ਆਪਣੇ ਫੈਲਾਓ ਅਤੇ ਮੁਨਾਫ਼ੇ ਖੋਰੇ ਲਈ ਵਰਤਿਆ। ਦੋਵੇਂ ਵਿਸ਼ਵ ਯੁੱਧਾਂ ਵਿੱਚ ਲੜਾਈ ਦਾ ਕਾਰਨ ਧਰਮ ਨਹੀਂ, ਸਾਮਰਾਜਵਾਦ ਸੀ ਤੇ ਵਿਗਿਆਨਕ ਖੋਜਾਂ ‘ਚੋਂ ਪੈਦਾ ਹੋਏ ਹਥਿਆਰ ਮਹਾਂਵਿਨਾਸ਼ ਲਈ ਵਰਤੇ ਗਏ।

ਇਸਾਈਅਤ ਅਤੇ ਵਿਗਿਆਨ ਸਾਮਰਾਜਵਾਦ ਦੇ ਸੱਜੇ ਖੱਬੇ ਖਡ਼੍ਹੇ ਜ਼ਰੂਰ ਨਜ਼ਰ ਆਉਂਦੇ ਨੇ ਪਰ ਇਨ੍ਹਾਂ ਦਾ ਇੱਕ ਦੂਜੇ ਨਾਲ ਸਬੰਧ ਉਵੇਂ ਦਾ ਹੀ ਹੈ ਜਿਵੇਂ ਜਾਤੀਵਾਦ ਅਤੇ ਮਨੁੱਖੀ ਬਰਾਬਰਤਾ ਦੇ ਸੰਕਲਪ ਦਾ। ਇੱਕ ਦੂਜੇ ਦੇ ਉਲਟ।

ਪੱਛਮ ਵਿੱਚ ਤਾਂ ਸਗੋਂ ਬਹੁਤ ਸਾਰੇ ਲੋਕ ਵਿਗਿਆਨ ਦੇ ਪ੍ਰਭਾਵ ਹੇਠਾਂ ਜਾ ਹੋਰ ਕਾਰਣਾਂ ਕਰਕੇ ਇਸਾਈਅਤ ਛੱਡ ਚੁੱਕੇ ਨੇ ਜਾਂ ਛੱਡ ਰਹੇ ਹਨ। ਪਿਛਲੇ 75 ਸਾਲਾਂ ਚ ਸਿੱਖਾਂ ਅਤੇ ਇਸਾਈਆਂ ਦਰਮਿਆਨ ਕੋਈ ਝਗੜਾ ਨਹੀਂ ਹੋਇਆ ਹੁਣ ਇਹ ਯੱਭ ਪਾਸਟਰਾਂ ਨੇ ਖਡ਼੍ਹਾ ਕੀਤਾ ਹੈ।

ਗ੍ਰੰਥੀ ਸਿੰਘ ਦੀ ਪਤਨੀ ਨੇ ਬਦਲਿਆ ਧਰਮ, ਗੁਰੂ ਘਰ ਲਾਏ ਹਾਲੇ ਲੂਈਆ ਦੇ ਨਾਅਰੇ! ਨਿਸ਼ਾਨ ਸਾਹਿਬ ਦੇ ਥੜੇ ‘ਤੇ ਰੋਜ਼ ਰੱਖਦੀ ਗੰਦੇ ਕੱਪੜੇ, ਕਾਰਵਾਈ ਪਾਉਣ ਪੁੱਜ ਗਏ ਸਿੰਘ