ਹਿੰਦੂ ਤੇ ਹਿੰਦੂਤਵ ਹਨ ਵੱਖ-ਵੱਖ, ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ : ਰਾਹੁਲ ਗਾਂਧੀ

212

ਰਾਹੁਲ ਗਾਂਧੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਹਿੰਦੂ ਤੇ ਹਿੰਦੂਤਵ ਦਾ ਮੁੱਦਾ ਉਠਾਇਆ ਹੈ। ਰਾਹੁਲ ਗਾਂਧੀ ਨੇ ਕਿਹਾ, ”ਦੋ ਸ਼ਬਦਾਂ ਦਾ ਅਰਥ ਇੱਕੋ ਜਿਹਾ ਨਹੀਂ ਹੋ ਸਕਦਾ। ਹਰ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਇੱਕ ਹਿੰਦੂ, ਦੂਜਾ ਹਿੰਦੂਤਵ। ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ। ਮਹਾਤਮਾ ਗਾਂਧੀ – ਹਿੰਦੂ, ਗੋਡਸੇ – ਹਿੰਦੂਵਾਦੀ।

ਕਾਂਗਰਸ ਨੇ ਅੱਜ ਰਾਜਸਥਾਨ ਵਿੱਚ ਮਹਿੰਗਾਈ ਖ਼ਿਲਾਫ਼ ਰੈਲੀ ਕੀਤੀ। ਇਸ ਰੈਲੀ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖਾ ਹ ਮ ਲਾ ਕੀਤਾ। ਰਾਹੁਲ ਗਾਂਧੀ ਨੇ ਕਿਹਾ, “2 ਜੀਵਾਂ ਦੀ ਇੱਕ ਆਤਮਾ ਨਹੀਂ ਹੋ ਸਕਦੀ, ਜਿਸ ਤਰ੍ਹਾਂ ਦੋ ਸ਼ਬਦਾਂ ਦਾ ਇੱਕੋ ਅਰਥ ਨਹੀਂ ਹੋ ਸਕਦਾ, ਹਰ ਇੱਕ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਅੱਜ ਦੇਸ਼ ਦੀ ਰਾਜਨੀਤੀ ਵਿੱਚ ਦੋ ਸ਼ਬਦਾਂ ਦਾ ਅੰਤਰ ਹੈ, ਇਨ੍ਹਾਂ ਦੋਹਾਂ ਸਬਦਾਂ ਦੇ ਅਰਥ ਵੱਖਰੇ ਹਨ, ਇੱਕ ਸ਼ਬਦ ਹਿੰਦੂ ਤੇ ਦੂਜਾ ਸ਼ਬਦ ਹਿੰਦੂਤਵ, ਇਹ ਇੱਕ ਸ਼ਬਦ ਨਹੀਂ, ਇਹ ਦੋ ਵੱਖ-ਵੱਖ ਹਨ, ਮੈਂ ਹਿੰਦੂ ਹਾਂ ਪਰ ਮੈਂ ਹਿੰਦੂਤਵਵਾਦੀ ਨਹੀਂ ਹਾਂ।

ਉਨ੍ਹਾਂ ਨੇ ਕਿਹਾ, ‘ਮੈਂ ਹਿੰਦੂ ਤੇ ਹਿੰਦੂਤਵਵਾਦੀ ਵਿੱਚ ਫਰਕ ਸਮਝਾਉਂਦਾ ਹਾਂ। ‘ਮਹਾਤਮਾ ਗਾਂਧੀ ਇੱਕ ਹਿੰਦੂ ਤੇ ਇਕ ਗੋਡਸੇ ਹਿੰਦੂਤਵਵਾਦੀ। ਜੋ ਵੀ ਹੋ ਜਾਵੇ, ਹਿੰਦੂ ਸੱਚ ਦੀ ਭਾਲ ਕਰਦਾ ਹੈ, ਮਰ ਜਾਏ, ਕੱਟ ਜਾਏ, ਹਿੰਦੂ ਸੱਚ ਦੀ ਭਾਲ ਕਰਦਾ ਹੈ। ਉਸ ਦੀ ਰਾਹ ਪੂਰੀ ਜ਼ਿੰਦਗੀ ਭਰ ਸੱਚ ਦੀ ਖੋਜ ਵਿੱਚ ਨਿਕਲਦੀ ਹੈ। ਮਹਾਤਮਾ ਗਾਂਧੀ ਨੇ ਆਪਣੀ ਪੂਰੀ ਜ਼ਿੰਦਗੀ ਸੱਚ ਦੀ ਖੋਜ ਵਿੱਚ ਲਗਾ ਦਿੱਤੀ, ਅੰਤ ਵਿੱਚ ਹਿੰਦੂਤਵਵਾਦੀਆਂ ਨੇ ਉਨ੍ਹਾਂ ਦੀ ਛਾਤੀ ਵਿੱਚ ਤਿੰਨ ਗੋ ਲੀ ਆਂ ਦਾਗੀਆਂ।

ਉਨ੍ਹਾਂ ਨੇ ਕਿਹਾ, ”ਹਿੰਦੂਵਾਦ ਸੱਤਾ ਲਈ ਕੁੱਝ ਵੀ ਕਰੇਗਾ, ਸਾੜੇਗਾ, ਕੱਟੇਗਾ, ਕੁੱਟੇਗਾ, ਇਸ ਦਾ ਰਾਹ ਸੱਤਿਆਗ੍ਰਹਿ ਨਹੀਂ, ਸੱਤਾਗ੍ਰਹਿ ਹੈ। ਹਿੰਦੂ ਖੜ੍ਹਾ ਹੋ ਕੇ ਡਰ ਦਾ ਸਾਹਮਣਾ ਕਰਦਾ ਹੈ, ਸ਼ਿਵ ਵਾਂਗ ਡਰ ਨੂੰ ਪੀਂਦਾ ਹੈ, ਹਿੰਦੂਤਵਵਾਦੀ ਡਰ ਅੱਗੇ ਝੁਕਦਾ ਹੈ। ਰਾਹੁਲ ਗਾਂਧੀ ਨੇ ਕਿਹਾ, ”ਡਰ ਹਿੰਦੂਤਵਵਾਦੀਆਂ ਦੇ ਦਿਲ ‘ਚ ਨਫਰਤ ਪੈਦਾ ਕਰਦਾ ਹੈ, ਤੁਸੀਂ ਸਾਰੇ ਹਿੰਦੂ ਹੋ, ਹਿੰਦੂਤਵਵਾਦੀ ਨਹੀਂ। ਇਹ ਲੋਕ ਕਿਸੇ ਵੀ ਹਾਲਤ ‘ਚ ਸੱਤਾ ਚਾਹੁੰਦੇ ਹਨ, ਮਹਾਤਮਾ ਗਾਂਧੀ ਨੇ ਕਿਹਾ- ਮੈਂ ਸੱਚ ਚਾਹੁੰਦਾ ਹਾਂ, ਪਰ ਇਹ ਲੋਕ ਕਹਿੰਦੇ ਹਨ ਕਿ ਸੱਤਾ ਚਾਹੀਦੀ ਹੈ। ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ। ਸੱਚ ਤਾਂ ਇਹ ਹੈ ਕਿ 2014 ਤੋਂ ਇਹ ਹਿੰਦੂਤਵ ਦਾ ਰਾਜ ਹੈ, ਹਿੰਦੂ ਦਾ ਨਹੀਂ।