Breaking News
Home / International / ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਬਾਅਦ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਦੇ ਖ਼ਿਲਾਫ਼ ਬਿੱਲ ਪੇਸ਼

ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਬਾਅਦ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਦੇ ਖ਼ਿਲਾਫ਼ ਬਿੱਲ ਪੇਸ਼

ਅਮਰੀਕੀ ਸੰਸਦ ਮੈਂਬਰਾਂ ਦੇ ਸਮੂਹ ਨੇ ਇਕ ਵਾਰ ਫਿਰ ਪ੍ਰਤੀਨਿਧੀ ਸਦਨ ਵਿੱਚ ਬਿੱਲ ਪੇਸ਼ ਕੀਤਾ ਹੈ ਜਿਸ ਵਿਚ ਉਸ ਪ੍ਰੋਗਰਾਮ ਨੂੰ ਖਤਮ ਕਰਨ ਮੰਗ ਕੀਤੀ ਗਈ ਹੈ, ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਕੁਝ ਸ਼ਰਤਾਂ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਸ਼ ਵਿਚ ਰੁਕਣ ਤੇ ਕੰਮ ਕਰਨ ਦੀ ਇਜਾਜ਼ਤ ਹੈ। ਸੰਸਦ ਮੈਂਬਰ ਪੌਲ ਏ. ਗੋਸਰ ਦੇ ਨਾਲ ਸੰਸਦ ਮੈਂਬਰਾਂ ਮੋ ਬਰੂਕਸ, ਐਂਡੀ ਬਿਗਜ਼ ਅਤੇ ਮੈਟ ਗੈਟਜ਼ ਨੇ ਫੇਅਰਨੈਸ ਫਾਰ ਹਾਈ-ਸਕਿੱਲਡ ਅਮੈਰੀਕਨ ਐਕਟ ਪੇਸ਼ ਕੀਤਾ।

ਵਾਲਮਾਰਟ ਆਪਣੇ ਮੁਲਾਜ਼ਮਾਂ ਦੀ ਟਿਊਸ਼ਨ ਫੀਸ ਤੇ ਕਿਤਾਬਾਂ ਦੀ ਅਦਾਇਗੀ ਕਰੇਗਾ
ਅਮਰੀਕਾ ਦੇ ਸਭ ਤੋਂ ਵੱਡੇ ਕਾਰੋਬਾਰੀ ਅਦਾਰੇ ਵਾਲਮਾਰਟ ਨੇ ਆਪਣੇ ਮੁਲਾਜ਼ਮਾਂ ਦੀ 100 ਫ਼ੀਸਦੀ ਕਾਲਜ ਟਿਊਸ਼ਨ ਫੀਸ ਤੇ ਕਿਤਾਬਾਂ ਉਪਰ ਹੋਣ ਵਾਲੇ ਖਰਚ ਦੀ ਅਦਾਇਗੀ ਕਰਨ ਦਾ ਐਲਾਨ ਕੀਤਾ ਹੈ | ਉਸ ਨੇ ਕਿਹਾ ਹੈ ਕਿ ਉਸ ਦੇ ਕੁੱਲ ਵਕਤੀ ਤੇ ਥੋੜਾ ਸਮਾਂ ਕੰਮ ਕਰਨ ਵਾਲੇ ਮੁਲਾਜ਼ਮ ਇਸ ਦਾ ਲਾਭ ਲੈ ਸਕਣਗੇ | ਕੰਪਨੀ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਉਸ ਦੇ ਇਸ ਕਦਮ ਦੇ ਸਿੱਟੇ ਵਜੋਂ ਵਾਲਮਾਰਟ ਤੇ ਸੈਮ ਕਲੱਬ ਦੇ ਤਕਰੀਬਨ 15 ਲੱਖ ਮੁਲਾਜ਼ਮ ਬਿਨਾਂ ਸਿੱਖਿਆ ਵਿਭਾਗ ਉਪਰ ਬੋਝ ਪਾਇਆਂ ਕਾਲਜ ਡਿਗਰੀ ਹਾਸਲ ਕਰ ਸਕਣਗੇ ਜਾਂ ਵਪਾਰਕ ਹੁਨਰ ਸਿੱਖ ਸਕਣਗੇ | ਵਾਲਮਾਰਟ ਦੇ ਸੀਨੀਅਰ ਉਪ ਪ੍ਰਧਾਨ ਲੋਰੇਨ ਸਟੋਮਸਕੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਅਸੀਂ ਆਪਣੇ ਨਾਲ ਜੁੜੇ ਮੁਲਾਜ਼ਮਾ ਲਈ ਕੈਰੀਅਰ ਬਣਾਉਣ ਦਾ ਮੌਕਾ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਉਪ ਆਪਣਾ ਤੇ ਆਪਣੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣਾ ਜਾਰੀ ਰਖ ਸਕਣ | ਕੰਪਨੀ ਨੇ ਆਪਣੇ ‘ਲਿਵ ਬੈਟਰ ਯੂ ਪ੍ਰੋਗਰਾਮ’ ਵਿਚ ਹਿੱਸਾ ਲੈਣ ਲਈ ਮੁਲਾਜ਼ਮਾਂ ਕੋਲੋਂ ਲਈ ਜਾਂਦੀ ਰੋਜ਼ਾਨਾ ਇਕ ਡਾਲਰ ਫੀਸ ਵੀ ਨਾ ਲੈਣ ਦਾ ਐਲਾਨ ਕੀਤਾ ਹੈ | ਮੁਲਾਜ਼ਮ ਬਿਨਾਂ ਕੋਈ ਅਦਾਇਗੀ ਕੀਤਿਆਂ ਇਸ ਪ੍ਰੋਗਰਾਮ ਦਾ ਲਾਭ ਲੈ ਸਕਣਗੇ | ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਡਿਗਰੀ ਜਾਂ ਹੋਰ ਕੋਈ ਸਿਖਲਾਈ ਲੈਣ ‘ਚ ਮਦਦ ਕਰਦਾ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: