ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ‘ਚ ਉਸਨੇ ਉਸ ਨੇ ਕੈਲੀਫਾਰਨੀਆਂ ‘ਚ ਉਸਦੀ ਗ੍ਰਿਫਤਾਰੀ ਨੂੰ ਅਫਵਾਹ ਦੱਸਿਆ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ‘ਚ ਉਸਨੇ ਕੈਲੀਫਾਰਨੀਆਂ ‘ਚ ਉਸਦੀ ਗ੍ਰਿਫਤਾਰੀ ਨੂੰ ਅਫਵਾਹ ਦੱਸਿਆ ਹੈ। ਉਸਨੇ ਦੱਸਿਆ ਹੈ ਕਿ ਇਹ ਜੋ ਗ੍ਰਿਫਤਾਰੀਆਂ ਦੀਆਂ ਖ਼ਬਰਾਂ ਚੱਲ ਰਹੀਆਂ ਹਨ ਉਹ ਬਿਲਕੁੱਲ ਝੁੱਠੀਆਂ ਹਨ, ਮੈਂ ਬਿਲਕੁੱਲ ਠੀਕ ਤੇ ਸਹੀ ਸਲਾਮਤ ਹਾਂ।
ਗੁਰਪਤਵੰਤ ਪੰਨੂੰ ਨਾਲ ਗੋਲਡੀ ਬਰਾੜ ਨੂੰ ਲਿੰਕ ਕਰਨ ਵਾਲੇ ਭਾਰਤੀ ਪੱਤਰਕਾਰ ਬਲਜੀਤ ਪਰਮਾਰ ਦਾ ਹੁਣ ਨਵਾਂ ਦਾਅਵਾ
ਦੇਖੋ ਪੋਸਟ ਸ਼ੇਅਰ ਕਰਦਿਆ ਗੈਂਗਸਟਰ ਨੇ ਕੀ ਲਿਖਿਆ-
ਹਾਂਜੀ ਸਤ ਸ਼੍ਰੀ ਅਕਾਲ ਜੀ, ਰਾਮ-ਰਾਮ ਸਭੀ ਭਾਈਓ ਕੋ। ਅੱਜ ਇਹ ਜੋ ਰਾਜਸਥਾਨ ‘ਚ 3-4 ਮਰਡਰ ਹੋਏ ਹਨ ਰਾਜੂ ਥੈਥ ਤੇ ਉਸਦੇ ਸਾਥੀਓ ਦਾ ਇਹ ਹਮਾਰੇ ਭਾਈ ਰੋਹਿਤ ਗਦਾਰਾ ਨੇ ਕਰਵਾਇਆ ਹੈ। ਇਸ ਦੀ ਜ਼ਿੰਮੇਵਾਰੀ ਅਸੀਂ ਲਾਰੈਂਸ ਬਿਸ਼ਨੋਈ ਗਰੁਪ ਲੈਂਦੇ ਹਾਂ। ਇਹ ਸਾਡਾ ਐਂਟੀ ਸੀ ਉਸਦੀ ਖਰੀਦੀ ਹੋਈ ਮੌਤ ਉਸ ਨੂੰ ਮਿਲ ਗਈ ਤੇ ਇਹ ਜੋ ਫੇਕ ਨਿਊਜ਼ ਚੱਲ ਰਹੀ ਹੈ ਕਿ ਮੈਂ ਗੋਲਡੀ ਬਰਾਰ ਗ੍ਰਿਫਤਾਰ ਕਰ ਲਿਆ ਗਿਆ ਹਾਂ ਅਜਿਹਾ ਕੁਝ ਨਹੀਂ ਹੈ। ਮੈਂ ਬਾਬਾ ਜੀ ਦੀ ਮਹਿਰ ਸਦਕਾ ਬਿਲਕੁੱਲ ਠੀਕ ਹਾਂ ਤੇ ਸਾਰੇ ਐਂਟੀ ਤਿਆਰ ਰਹਿਣ ਲਾਰੈਂਸ ਬਿਸ਼ਨੋਈ ਗਰੁੱਪ ਬਦਲਾ ਜ਼ਰੂਰ ਲਵੇਗਾ ਰਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਜੈਅ ਬਜ਼ਰੰਗਬਲੀ….
ਗ੍ਰਿਫਤਾਰੀ ਦੀ ਖਬਰ ਦੌਰਾਨ Goldy Brar ਦੀ ਇੱਕ ਹੋਰ ਨਵੀਂ ਪੋਸਟ, ਕਿਹਾ ਮੈਂ ਨਹੀਂ ਹੋਇਆ ਗ੍ਰਿਫਤਾਰ