ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗ੍ਰਿਫਤਾਰੀ ਦਾ ਮਾਮਲਾ ਬਣਿਆ ਗੁੰਝਲਦਾਰ (Pro Punjab Tv Interview)

287

America ‘ਚ Detain ਨਾਮ ਦਾ ਕੋਈ Process ਹੀ ਨਹੀਂ … Goldy Brar ਹੁਣ ਤੱਕ ਨਹੀਂ ਹੋਇਆ ਗ੍ਰਿਫਤਾਰ ! America ‘ਚ Detain ਨਾਮ ਦਾ ਕੋਈ Process ਹੀ ਨਹੀਂ- 13 ਸਾਲ ਅਮਰੀਕਾ ਦੀ ਜੇਲ੍ਹ ਕੱਟ ਕੇ ਆਏ ਕੁੱਕੀ ਗਿੱਲ ਨੇ ਦੱਸੀ ਅੰਦਰ ਦੀ ਕਹਾਣੀ- ਗੋਲਡੀ ਬਰਾੜ ਨੂੰ ਵਾਪਿਸ ਲੈ ਕੇ ਆਉਣਾ ਕੀ ਸਰਕਾਰ ਲਈ ਬਣੇਗਾ ਚੁਣੌਤੀ ?
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਬਾਰੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਇਸ ਸਬੰਧੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਹੈ ਕਿ ਜਲਦ ਹੀ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਮੁੱਖ ਮੰਤਰੀ ਹੀ ਦੇ ਸਕਦੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਗੈਂਗਸਟਰ ਨੂੰ ਅਮਰੀਕੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਪੁਲਿਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ।

ਗੋਲਡੀ ਬਰਾੜ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ ਤੇ ਉਹ ਛੇਤੀ ਪੰਜਾਬ ਪੁਲਿਸ ਦੀ ਗ੍ਰਿਫ਼ਤ ’ਚ ਹੋਵੇਗਾ। ਮਾਨ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਲਦ ਹੀ ਪੰਜਾਬ ਵਿਚ ਗੈਂਗਸਟਰ ਸੱਭਿਆਚਾਰ ਖ਼ਤਮ ਹੋ ਜਾਵੇਗਾ ਅਤੇ ਜਿਹੜੇ ਗੈਂਗਸਟਰ ਵਿਦੇਸ਼ਾਂ ਵਿੱਚ ਬੈਠੇ ਹਨ, ਉਹ ਵੀ ਗੋਲਡੀ ਬਰਾੜ ਵਾਂਗ ਛੇਤੀ ਫੜੇ ਜਾਣਗੇ।

ਅਮਰੀਕਾ ਤੋਂ ਇੱਕ ਤਜ਼ਰਬੇਕਾਰ ਵਕੀਲ ਦੋਸਤ ਨਾਲ ਹੋਈ ਗੱਲਬਾਤ ਮੁਤਾਬਕ ਗੋਲਡੀ ਬਰਾੜ ਇਸ ਵੇਲੇ ਇਮੀਗਰੇਸ਼ਨ ਜੇਲ੍ਹ ਵਿੱਚ ਹੋ ਸਕਦਾ ਹੈ। ਇਸਦੇ ਕਈ ਕਾਰਨ ਉਸਨੇ ਬਿਆਨੇ ਹਨ, ਜੋ ਉਸਦੇ ਫੜੇ ਜਾਣ ਜਾਂ ਫੜਵਾਏ ਜਾਣ ਬਾਰੇ ਹਨ (ਇੱਥੇ ਲਿਖ ਨਹੀਂ ਸਕਦਾ)। ਪਰ ਜੇ ਕਿਸੇ ਕੋਲ ਉਸਦੀ ਅਸਲੀ ਜਨਮ ਤਾਰੀਕ ਹੈ ਤਾਂ ਉਹ ਹੇਠਾਂ ਦਿੱਤਾ ਲਿੰਕ ਖੋਲ੍ਹ ਕੇ ਉਸ ਵਿੱਚ ਗੋਲਡੀ ਦਾ ਪੂਰਾ ਨਾਮ Satinderjit Brar ਪਾ ਕੇ ਪਤਾ ਕਰ ਸਕਦਾ ਕਿ ਉਹ ਇਮੀਗਰੇਸ਼ਨ ਜੇਲ੍ਹ ‘ਚ ਹੈ ਜਾਂ ਨਹੀਂ।