Breaking News
Home / International / ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ ਮਿਲੀ ਹੈ। ਜਿਸ ਮੁਤਾਬਕ: ਕੈਨੇਡਾ ਸਰਕਾਰ ਦਾ ਨਵਾਂ LMIA ਸਿਸਟਮ ਧੋਖੇ, ਧੱਕੇ ਤੇ ਕੰਮ ਦੇਣ ਵਾਲੇ ਬੇਇਮਾਨ ਲੋਕਾਂ ਨਾਲ ਸਿੱਝਣ ਲਈ ਤਿਆਰ ਹੈ।

Government of Canada’s new LMIA system is ready to deal with bully, fraud and dishonest employers. ਕੰਮ ਵਾਲੇ ਨੂੰ ਕਾਮੇ ਨਾਲ ਕੀਤਾ ਸਮਝੌਤਾ ਸਰਕਾਰ ਅਤੇ ਕਾਮੇ ਨੂੰ ਦੇਣਾ ਪਵੇਗਾ।

Employers will have to give a copy of the contract (agreement) to the government (ESDC) and their workers.
ਕਾਮਾ ਰੱਖਣ ਲਈ ਕੰਮ ਦੇਣ ਵਾਲੇ ਦੇ ਦਸਤਾਵੇਜ਼ ਕਿਸੇ ਤੀਜੀ ਧਿਰ ਜਿਵੇਂ ਕਿ ਬੈਂਕ ਜਾਂ ਕਿਸੇ ਹੋਰ ਏਜੰਸੀ ਵੱਲੋਂ ਪਰਖੇ ਜਾਣਗੇ।

Employers’ documentation (submission to recruit a foreign worker) will be verified through the third party such as banks and other agencies.

ESDC ਇੰਸਪੈਕਟਰਾਂ ਨੂੰ ਰੇਡ ਮਾਰਨ ਜਾਂ ਆਡਿਟ ਕਰਨ ‘ਚ ਸੌਖ ਮਿਲੇਗੀ। ESDC Inspectors will get easy access for raids and audits.
ਵਿਦੇਸ਼ੀ ਕਾਮਿਆਂ ਨੂੰ ਕੰਮ ਦੇਣ ਵਾਲੇ ਵਲੋੰ ਮੈਡੀਕਲ ਕਵਰੇਜ ਮਿਲੇਗੀ।

Foreign worker will get (mandatory) health coverage through the employer. ਕੰਮ ਦੇਣ ਵਾਲੇ ਸਿੱਧੇ ਜਾਂ ਅਸਿੱਧੇ ਤਰੀਕੇ ਜਾਂ ਸਲਾਹਕਾਰ ਰਾਹੀਂ ਪੈਸੇ ਨਹੀਂ ਲੈ ਸਕਣਗੇ।

Employer cannot collect any money to recruit (directly or indirectly, via consultants etc.) from the worker. ਸਰਕਾਰ ਵਲੋੰ ਮਿਲੇ ਨੋਟਿਸ ‘ਤੇ ਕੰਮ ਦੇਣ ਵਾਲੇ ਨੂੰ 30 ਦਿਨਾਂ ਦੀ ਬਜਾਏ ਹੁਣ 15 ਦਿਨਾਂ ‘ਚ ਜਵਾਬ ਦੇਣਾ ਪਵੇਗਾ।

The employer will have to respond to the notice of the government (ESDC) within 15 days (instead 30 days now) and so on. -ਦੂਜੇ ਪਾਸੇ ਹੁਣ LMIA ਮੁਫ਼ਤ ‘ਚ ਦੇਣ ਵਾਲੇ ਕੰਮ ਮਾਲਕ ਰੋਣ ਲੱਗੇ ਹਨ ਕਿ ਕਾਮੇ ਸਾਨੂੰ ਅੱਖਾਂ ਦਿਖਾ ਰਹੇ ਹਨ ਕਿ ਅਸੀਂ ਓਪਨ ਵਰਕ ਪਰਮਿਟ ਰਾਹੀਂ ਕਿਤੇ ਹੋਰ ਕੰਮ ਕਰ ਲੈਣਾ।

ਇਸ ਇੰਡਸਟਰੀ ‘ਚ ਨਵੇਂ ਬਦਲਾਅ ਆਉਣਗੇ। ਸਰਕਾਰ ਨੇ ਕੁਝ ਚੋਰ ਮੋਰੀਆਂ ਬੰਦ ਕੀਤੀਆਂ ਹਨ, ਆਪਣੇ ਬੰਦੇ ਹੋਰ ਲੱਭਣ ਦੀ ਕੋਸ਼ਿਸ਼ ਕਰਨਗੇ, ਹਟਣਾ ਤਾਂ ਹੈਨੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: