ਨੈਸ਼ਨਲ ਮੀਡੀਆ ਦਾ ਪੱਤਰਕਾਰ ਸ਼ਰਾਬ ਪੀ ਕੇ ਪੜ ਗਿਆ ਖਬਰਾਂ?

217

ਨੈਸ਼ਨਲ ਮੀਡੀਆ ਦਾ ਪੱਤਰਕਾਰ ਸ਼ਰਾਬ ਪੀ ਕੇ ਪੜ ਗਿਆ ਖਬਰਾਂ? ਲੜਖੜਾਉਂਦੀ ਆਵਾਜ਼ ‘ਚ ਆਹ ਕੀ ਬੋਲ ਗਿਆ!

ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਦਿੱਲੀ ਕੈਂਟ ਦੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ | ਉਨ੍ਹਾਂ ਨਾਲ ਹੈਲੀਕਾਪਟਰ ਹਾਦਸੇ ‘ਚ ਮਾਰੀ ਗਈ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਵੀ ਉਸੇ ਹੀ ਸ਼ਮਸ਼ਾਨਘਾਟ ‘ਚ ਅਤੇ ਉਸੇ ਹੀ ਚਿਤਾ ‘ਤੇ ਅੰਤਿਮ ਸੰਸਕਾਰ ਕੀਤਾ ਗਿਆ | ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਚਿਤਾ ਨੂੰ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਕਰਿਤਿਕਾ ਅਤੇ ਤਾਰਿਟੀ ਨੇ ਅਗਨੀ ਵਿਖਾਈ | ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ, ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਕਮਰਬੀਰ ਸਿੰਘ ਅਤੇ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਮੌਜੂਦ ਸਨ | ਜਨਰਲ ਰਾਵਤ ਨੂੰ ਫ਼ੌਜੀ ਸਨਮਾਨ ਨਾਲ ਵਿਦਾ ਕਰਦਿਆਂ 17 ਤੋਪਾਂ ਦੀ ਸਲਾਮੀ ਦਿੱਤੀ ਗਈ | ਕਾਮਰਾਜ ਰੋਡ ‘ਤੇ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਦੇ ਸਫ਼ਰ ‘ਚ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ |

17 ਤੋਪਾਂ ਦੀ ਸਲਾਮੀ
ਜਨਰਲ ਬਿਪਿਨ ਰਾਵਤ ਨੂੰ ਅੰਤਿਮ ਵਿਦਾਈ ਵਜੋਂ 17 ਤੋਪਾਂ ਦੀ ਸਲਾਮੀ ਦਿੱਤੀ ਗਈ | ਜਨਰਲ ਬਿਪਿਨ ਰਾਵਤ ਦੇ ਅੰਤਿਮ ਸੰਸਕਾਰ ‘ਚ ਕੁੱਲ 800 ਫ਼ੌਜੀਆਂ ਨੇ ਸ਼ਮੂਲੀਅਤ ਕੀਤੀ | ਇਨ੍ਹਾਂ ‘ਚ ਹਥਿਆਰਬੰਦ, ਜਲ ਅਤੇ ਹਵਾਈ ਫ਼ੌਜ ਦੇ ਸਾਰੇ ਰੈਂਕਾਂ ਦੇ 99 ਅਧਿਕਾਰੀਆਂ ਅਤੇ ਤਿੰਨੋਂ ਫ਼ੌਜਾਂ ਦੇ ਬੈਂਡ ਦੇ 33 ਮੈਂਬਰਾਂ ਨੇ ਉਨ੍ਹਾਂ ਦੀ ਮਿ੍ਤਕ ਦੇਹ ਦੇ ਅੱਗੇ ਅਤੇ ਤਿੰਨੋਂ ਫ਼ੌਜਾਂ ਦੇ ਸਾਰੇ ਰੈਂਕਾਂ ਦੇ 99 ਅਧਿਕਾਰੀ ਪਿੱਛੇ ਚਲਦੇ ਨਜ਼ਰ ਆਏ | ਰਾਵਤ ਦੀ ਮਿ੍ਤਕ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲੈ ਲਿਜਾਣ ਲਈ ਫ਼ੌਜ ਦੇ ਟਰੱਕ ਨੂੰ ਫੁੱਲਾਂ ਨਾਲ ਸਜਾਇਆ ਗਿਆ | ਤਿਰੰਗੇ ਝੰਡੇ ਦੇ ਰੰਗ ਹਰਾ, ਚਿੱਟਾ ਅਤੇ ਸੰਤਰੀ ਦੇ ਫੁੱਲਾਂ ਨਾਲ ਸਜਾਏ ਇਸ ਟਰੱਕ ਦੇ ਨਾਲ ਫ਼ੌਜ ਦੇ ਅਧਿਕਾਰੀਆਂ ਨਾਲ ਹੋਰ ਕਈ ਲੋਕ ਵੀ ਉਨ੍ਹਾਂ ਦੇ ਅੰਤਿਮ ਸਫ਼ਰ ਦਾ ਹਿੱਸਾ ਬਣੇ ਨਜ਼ਰ ਆਏ | ਅੰਤਿਮ ਸੰਸਕਾਰ ਦੀ ਵਿਵਸਥਾ ਜਨਰਲ ਰਾਵਤ ਦੀ ਯੂਨਿਟ 5/11 ਗੋਰਖਾ ਰਾਈਫਲਜ਼ ਵਲੋਂ ਸੰਭਾਲੀ ਗਈ | ਅੰਤਿਮ ਯਾਤਰਾ ‘ਚ ਸ਼ਾਮਿਲ ਹੋਏ ਲੋਕ ‘ਭਾਰਤ ਮਾਤਾ ਦੀ ਜੈ’ ਅਤੇ ‘ਜਨਰਲ ਰਾਵਤ ਅਮਰ ਰਹੇ’ ਨਾਅਰੇ ਲਾਉਂਦੇ ਨਜ਼ਰ ਆਏ |