‘ਤਿਰੰਗੇ ਲਾਉਣ ਨਾਲ ਦੇਸ਼ ਨਹੀਂ ਸਵਰਨਾ’´-ਕਮਲਜੀਤ ਬਰਾੜ ਨੇ ਸੁਣੋ ਕਿਸਨੂੰ ਕਹੀ ਸੀ ਆਹ ਗੱਲ ?

137

ਜਦੋਂ ਮੈਂਨੂੰ ਪਾਰਟੀ ਚੋਂ ਕੱਢਿਆ ਉਦੋਂ ਅੰਮ੍ਰਿਤਪਾਲ ਸਿੰਘ ਦਾ ਮੈਂਨੂੰ ਫੋਨ ਆਇਆ- ਹੌਂਸਲਾ ਦਿੰਦੇ ਆਖਿਆ ‘ਸਾਰਾ ਪੰਥ ਤੇਰੇ ਨਾਲ ਹੈ’-ਕਮਲਜੀਤ ਸਿੰਘ ਬਰਾੜ

ਹਮੇਸ਼ਾ ਆਪਣੀ ਬੇਬਾਕ ਬੋਲਣ ਕਾਰਨ ਸੁਰਖੀਆਂ ’ਚ ਰਹਿਣ ਵਾਲੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਸਾਬਕਾ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕਮਲਜੀਤ ਬਰਾੜ ਅਕਸਰ ਹੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਬਿਆਨਬਾਜੀ ਕਰ ਰਹੇ ਸਨ। ਉਹ ਆਪਣੇ ਮੋਬਾਈਲ ਫ਼ੋਨ ’ਚ ਵੀ ਸੰਤ ਜਰਨੈਲ ਸਿੰਘ ਦੀ ਤਸਵੀਰ ਲਗਾ ਕੇ ਰੱਖਦੇ ਸਨ।

ਹਰੀਸ਼ ਚੌਧਰੀ ਦੇ ਆਦੇਸ਼ ’ਤੇ ਜਾਰੀ ਹੋਇਆ ਪੱਤਰ-ਕਮਲਜੀਤ ਬਰਾੜ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਪਾਰਟੀ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਦੀ ਕਾਂਗਰਸ ਤੋਂ ਛੁੱਟੀ ਕਰ ਦਿੱਤੀ ਗਈ ਹੈ। ਬੀਤੀ ਦੇਰ ਸ਼ਾਮ ਪੰਜਾਬ ਦੀ ਕਾਂਗਰਸ ਇਕਾਈ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪੱਤਰ ਜਾਰੀ ਕਰਦਿਆਂ ਪਾਰਟੀ ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਗਏ।

ਕਮਲਜੀਤ ਬਰਾੜ ਵਾਰ-ਵਾਰ ਕੈਪਟਨ ਨੂੰ ਕਹਿੰਦਾ ਸੀ ਕਿਹੜਾ ਕੰਮ ? ਬਹਿਬਲ ਮੋਰਚੇ ‘ਚ ਬੈਠ ਦੱਸੀ ਕੱਲੀ-ਕੱਲੀ ਗੱਲ

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਮਲਜੀਤ ਬਰਾੜ ਅਕਸਰ ਹੀ ਪਾਰਟੀ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਕੋਈ ਨਾ ਕੋਈ ਟਿਪਣੀ ਕਰਦੇ ਰਹਿੰਦੇ ਸਨ। ਜਿਸਦੇ ਕਾਰਨ ਸਥਾਨਕ (Local) ਲੀਡਰ ਇੰਤਜ਼ਾਰ ’ਚ ਸਨ ਕਿ ਕਮਲਜੀਤ ਖ਼ਿਲਾਫ਼ ਪਾਰਟੀ ਵਲੋਂ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ।
ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਨੂੰ ਚੋਣਾਂ ‘ਚ ਵਰਤਿਆ- ਹਾਈਕਮਾਂਡ ਦੇ ਨਾਂਅ ‘ਤੇ ਸਿੱਧੂ ਕੋਲੋਂ ਕਰੋੜਾਂ ‘ਚ ਪੈਸੇ ਲਏ.CM ਮਾਨ ਕਰਵਾਉਣ ਇਸਦੀ ਜਾਂਚ–ਕਮਲਜੀਤ ਸਿੰਘ ਬਰਾੜ

ਕਮਲਜੀਤ ਬਰਾੜ ਚਲਦੀ Debate ‘ਚ ਵਿਰੋਧੀਆਂ ਨੂੰ ਹੋ ਗਿਆ ਸੀ ਸਿੱਧਾ ? ਅਕਾਲੀਆਂ ਨੂੰ ਕਿਉਂ ਕਿਹਾ ਸੀ ਮੇਰੀ ਨਹੀਂ ਥੋਡੀ ਮਾਂ ਹੋਊ ਇੰਦਰਾ ? (ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ Video)

ਜੇ ਕਮਲਜੀਤ ਰਾਜਾ ਵੜਿੰਗ ਲਈ ਕੰਮ ਕਰੇ ਤਾਂ MISS YOU, LOVE YOU 22, ਤੇ ਜੇ ਹੁਣ ਕਮਲਜੀਤ ਨੇ ਧਰਮ ਦੀ ਗੱਲ੍ਹ ਕੀਤੀ ਤਾਂ ਪਾਰਟੀ ‘ਚੋਂ ਕੱਢ ਦਿੱਤਾ

‘ਪਾਰਟੀ ਦੇ ਹੁਕਮ ਤੋਂ ਬਾਗ਼ੀ ਹੋਇਆ ਜਾ ਸਕਦਾ ਰੂਹ ਦੇ ਹੁਕਮ ਤੋਂ ਨਹੀਂ’ ਕਮਲਜੀਤ ਬਰਾੜ ਨੇ ਕਾਂਗਰਸ ਦੇ ਕਹੇ ਕਿਉਂ ਨਹੀਂ ਸੀ ਚੁੱਕਿਆ ਤਿਰੰਗਾ ?

Amritpal ਦੀ ਹਿਮਾਇਤ ਕਰਨ ‘ਤੇ Raja Warring ਨੇ ਮੈਨੂੰ ਕੱਢਿਆ ਪਾਰਟੀ ਚੋਂ ਬਾਹਰ,ਕੱਢੇ ਜਾਣ ਮਗਰੋਂ Amritpal Singh ਨੇ ਫ਼ੋਨ ਕਰਕੇ ਕੀ ਕਿਹਾ ? ਵੜਿੰਗ ਮੈਨੂੰ ਕਹਿੰਦਾ ਅਸੀਂ ਹਿੰਦੂ ਵੀ ਖੁਸ਼ ਰੱਖਣੇ ਨੇ,ਹੁਣ ਮੈਂ Raja Warring ਨੂੰ ਕੱਢਵਾਉਂਗਾ ਪਾਰਟੀ ਚੋਂ ਬਾਹਰ Kamaljit Brar ਦਾ ਧਮਾਕੇਦਾਰ ਇੰਟਰਵਿਊ

ਕਮਲਜੀਤ ਬਰਾੜ ਨੇ ਕਾਂਗਰਸ ਪਾਰਟੀ ’ਚ ਰਹਿੰਦਿਆਂ ਰਾਹੁਲ ਗਾਂਧੀ ਦੀ ਟੀਮ ਦੇ ਸਰਗਰਮ ਮੈਂਬਰ ਰਹੇ ਹਨ। ਪਾਰਟੀ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਵੱਡੀ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਕਈ ਵਾਰ ਕਮਲਜੀਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੌਜੀ ਹਮਲੇ ਅਤੇ ਸਿੱਖ ਨਸਲਕੁਸ਼ੀ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਕਮਲਜੀਤ ਬਰਾੜ ਤੋਂ ਬਾਅਦ ਕਈ ਹੋਰਨਾਂ ਲੀਡਰਾਂ ਨੂੰ ਵੀ ਬਾਹਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹਨ। ਬਕਾਇਦਾ ਉਨ੍ਹਾਂ ਲੀਡਰਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।