ਜੇਲ੍ਹ ‘ਚ ਬੰਦ ਆਪ ਮੰਤਰੀ ਦਾ ਨਵਾਂ ਵੀਡੀਓ ਆਇਆ ਸਾਹਮਣੇ, ਬਾਹਰੋਂ ਖਾਣਾ ਮੰਗਵਾ ਖਾ ਰਹੇ ਸਤਿੰਦਰ ਜੈਨ

97

ਮਾਲਿਸ਼ ਕਰਵਾਉਣ ਵਾਲੀ ਵੀਡੀਓ ਤੋਂ ਬਾਅਦ ਭਾਜਪਾ ਨੇ ਤਿਹਾੜ ਜੇਲ੍ਹ ‘ਚੋਂ ਸਤਿੰਦਰ ਜੈਨ ਦੀ ਇਕ ਹੋਰ ਵੀਡੀਓ ਜਾਰੀ ਕੀਤਾ ਹੈ ਜਿਸ ‘ਚ ਉਹ ਚੰਗੇ ਵਧੀਆ ਰਿਜ਼ੌਰਟ ਤੋਂ ਆਇਆ ਖਾਣਾ ਖਾ ਰਹੇ ਹਨ।ਭਾਜਪਾ ਦਾ ਕਹਿਣਾ ਹੈ ਕਿ ਇਹ ਖਾਣਾ ਜੇਲ਼੍ਹ ਦਾ ਨਹੀਂ ਹੈ।

ਅਜਿਹਾ ਲੱਗ ਰਿਹਾ ਹੈ ਕਿ ਜੇਲ੍ਹ ਨਹੀਂ ਰਿਜ਼ੌਰਟ ਹੈ।ਭਾਜਪਾ ਨੇ ਤਿਹਾੜ ਜੇਲ੍ਹ ਦਾ ਇਕ ਹੋਰ ਵੀਡੀਓ ਜਾਰੀ ਕੀਤਾ।ਦੱਸ ਦੇਈਏ ਕਿ ਜੈਨ ਦੇ ਵਕੀਲ ਦਾ ਕਹਿਣਾ ਹੈ ਉਸਨੇ 28 ਕਿਲੋ ਭਾਰ ਘਟਾਇਆ ਹੈ ।

ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ।Stayendra Jain New Video: ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ।

ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਤਿਹਾੜ ਜੇਲ੍ਹ ‘ਚ ਅਰਵਿੰਦ ਕੇਜਰੀਵਾਲ ਦੇ ਵੀਆਈਪੀ ਮਹਿਮਾਨ ਨਿਵਾਜ਼ੀ ਦਾ ਆਨੰਦ ਲੈ ਰਹੇ ਕੱਟੜ-ਇਮਾਨਦਾਰ ਮੰਤਰੀ ਸਤੇਂਦਰ ਜੈਨ ਨੇ ਜੇਲ੍ਹ ‘ਚ 8 ਕਿਲੋ ਵਜ਼ਨ ਵਧਾਇਆ ਹੈ। ਇਸ ਤੋਂ ਇਲਾਵਾ ਇਹ ਪਹਿਲੀ ਪਾਰਟੀ ਹੈ, ਜੋ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪਾਂ ‘ਚ ਇਲਜ਼ਾਮ ਲੱਗਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ‘ਤੇ ਰੱਖਿਆ ਹੋਇਆ ਹੈ। ਅਸਲੀ ਬਦਲਾਵ @ArvindKejriwal


ਦਰਅਸਲ ‘ਚ ਇਸ ਵੀਡੀਓ ‘ਚ ਸਤੇਂਦਰ ਜੈਨ ਹੋਟਲ ਦਾ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਜਾਰੀ ਕਰਦੇ ਹੋਏ ਬੀਜੇਪੀ ਨੇ ਕਿਹਾ ਕਿ ਇਹ ਜੇਲ੍ਹ ਨਹੀਂ ਸਗੋਂ ਇੱਕ ਰਿਜ਼ੋਰਟ ਲੱਗ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੇ ਸਤੇਂਦਰ ਜੈਨ ਦੇ ਉਸ ਦਾਅਵੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਸਹੀ ਭੋਜਨ ਨਹੀਂ ਦਿੱਤਾ ਜਾ ਰਿਹਾ ਹੈ।