Breaking News
Home / Latest News / ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਵਿਚ ਕੀਤਾ ਬੈਨ

ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਵਿਚ ਕੀਤਾ ਬੈਨ

ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਸਰਕਾਰ ਨੇ ਭਾਰਤ ਵਿਚ ਕੀਤਾ ਬੈਨ
ਗੁਰਪ੍ਰੀਤ ਸਿੰਘ ਸਹੋਤਾ ਨੇ ਫੇਸਬੁੱਕ ਤੇ ਲਿਖਿਆ- ਕੁਝ ਮਹੀਨੇ ਪਹਿਲਾਂ ਮੇਰਾ ਮੁੱਖ ਖਾਤਾ ਫੇਸਬੁੱਕ ਨੇ ਬੰਦ ਕਰ ਦਿੱਤਾ ਸੀ। ਬੰਦ ਕਰਨ ਤੋਂ ਕੁਝ ਹਫ਼ਤੇ ਪਹਿਲਾਂ ਭਾਰਤ ਸਰਕਾਰ ਦੀ ਮੰਗ ‘ਤੇ ਭਾਰਤ ‘ਚ ਬਲੌਕ ਕਰ ਦਿੱਤਾ ਗਿਆ ਸੀ। ਫਿਰ ਇਹ ਦੂਜਾ ਖਾਤਾ ਬਣਾਇਆ ਤੇ ਇਸ ਨਾਲ ਵੀ ਕਾਫ਼ੀ ਲੋਕ ਜੁੜ ਗਏ, ਹੁਣ ਭਾਰਤ ਵਿੱਚ ਇਹ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣੇ ਹੀ ਇਹ ਨੋਟਿਸ ਮਿਲਿਆ ਹੈ।

ਕਈ ਹਫ਼ਤਿਆਂ ਬਾਅਦ ਕਿਸਾਨ ਆਗੂ ਰੁਲਦੂ ਸਿੰਘ ਬਾਰੇ ਅਲੋਚਨਾਤਮਕ ਪੋਸਟ ਪਾਈ ਸੀ ਤੇ ਦੂਜੀ ਭਾਈ ਦਲਜੀਤ ਸਿੰਘ ਬਿੱਟੂ ਦੇ ਹੱਕ ‘ਚ। ਨਾਲ ਹੀ ਫ਼ਤਵਾ ਮਿਲ ਗਿਆ। ਚਲੋ ਕੋਈ ਨਾ, ਜਿਓਂਦੇ ਹਾਂ, ਕੋਈ ਹੋਰ ਹੀਲਾ-ਵਸੀਲਾ ਹੋ ਜਊ ਵਰਨਾ ਇਨ੍ਹਾਂ ਤਾਂ ਬੋਲਣ ਵਾਲੇ ਚੁੱਕ ਚੁੱਕ ਮਾਰੇ ਵੀ ਹਨ।

ਭਾਰਤ ‘ਚ “ਆਜ਼ਾਦੀ ਦਾ ਨਿੱਘ ਮਾਣ ਰਹੇ” ਸੱਜਣਾਂ ਨੂੰ ਕਿਸੇ ਹੋਰ ਤਰੀਕੇ ਮਿਲਣ ਦੀ ਕੋਸ਼ਿਸ਼ ਕਰਾਂਗਾ, ਭਾਰਤ ਤੋਂ ਬਾਹਰਲੇ ਸਾਰੇ ਮੁਲਕਾਂ ਦਿਆਂ ਸੱਜਣਾਂ ਨਾਲ ਇੱਥੋਂ ਸਾਂਝ ਪੈਂਦੀ ਰਹੇਗੀ।
ਮਾਮੇ ਅਜ਼ਾਦੀ ਦੇ…!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਮਾਸੂਮ ਕੁੜੀਆਂ ਨੂੰ ਮਜ਼ਬੂਰ ਕਰ ਬਣਾਈਆਂ ਜਾ ਰਹੀਆਂ ਸੀ ਬਲਿਊ ਫਿਲਮਾਂ

ਮਸ਼ਹੂਰ ਬਿਜ਼ਨੈੱਸਮੈਨ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ …

%d bloggers like this: