ਅਕਾਲ ਤਖ਼ਤ ਦੇ ਜਥੇਦਾਰ ਵੱਖਰੇ ਸਿੱਖ ਰਾਜ ਬਾਰੇ ਸਪੱਸ਼ਟ ਕਰਨ: ਲਾਲਪੁਰਾ

155

”ਹਿੰਦੂ ਰਾਸ਼ਟਰ” ਮੰਗਣ ਵਾਲੀ ਭਾਜਪਾ ਦਾ ਬਣਾਇਆ ਚੇਅਰਮੈਨ ਜਥੇਦਾਰ ਨੂੰ ਪੁੱਛ ਰਿਹਾ ਕਿ ”ਸਿੱਖ ਰਾਜ” ਬਾਰੇ ਸਪੱਸ਼ਟ ਕਰੋ।

ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਰਹਿੰਦ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਮਗਰੋਂ ਕਿਹਾ ਕਿ ਪੰਜਾਬ ਵਿਚ ਸਿੱਖਾਂ ਦੀ 57 ਫ਼ੀਸਦੀ ਆਬਾਦੀ ਹੈ ਤੇ ਉਹ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਪੰਜਾਬ ਵਿਚੋਂ ਹੀ ਵਿਧਾਇਕ ਅਤੇ ਸੰਸਦ ਮੈਂਬਰ ਵੀ ਵੱਧ ਗਿਣਤੀ ਵਿਚ ਸਿੱਖ ਹੀ ਬਣਦੇ ਹਨ ਪਰ ਫਿਰ ਵੀ ਜਥੇਦਾਰ ਵੱਖਰੇ ਸਿੱਖ ਰਾਜ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਹਿੰਦੂ ਰਾਸ਼ਟਰ ਦੇ ਦਾਅਵੇ ਗ਼ਲਤ ਨਹੀਂ ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਕਿਵੇਂ ਗ਼ਲਤ ਹੋ ਸਕਦੀਆਂ ਹਨ। ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਮਨੋਰਥ ਜਥੇਦਾਰ ਦੀ ਸੋਚ ਨੂੰ ਚੁਣੌਤੀ ਦੇਣਾ ਨਹੀਂ ਹੈ ਪਰ ਜਥੇਦਾਰ ਨੂੰ ਇਸ ਮਾਮਲੇ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਰਕਾਰ ‘ਤੇ ਚੁੱਕੇ ਸਵਾਲ, “ਸ੍ਰੀ ਹਰਮਿੰਦਰ ਸਾਹਿਬ ‘ਤੇ ਹਮਲੇ ਦੀ ਧਮਕੀ ਦੇਣ ਵਾਲੇ ਨੂੰ ਦਿੱਤੀ ਸਰਕਾਰੀ ਸੁਰੱਖਿਆ, ਉਸ ਨੂੰ ਜੇਲ੍ਹ ‘ਚ ਬੰਦ ਕਿਉਂ ਨਹੀਂ ਕਰਦੇ ? ਜੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨਾ ਗਲਤ ਨਹੀਂ ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਗਲਤ ਕਿਵੇਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ