ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ

215

ਖਾਲਸਾ ਵਹੀਰ ਬਾਰੇ ਜਰੂਰੀ ਬੇਨਤੀਆਂ :
੧. ਖਾਲਸਾ ਵਹੀਰ ਦੌਰਾਨ ਮੋਬਾਇਲ ਦੀ ਵਰਤੋਂ, ਫੋਟੋਗ੍ਰਾਫੀ, ਵੀਡੀਓ ਗ੍ਰਾਫੀ, ਲਾਇਵ ਆਦਿ ਦੀ ਪੂਰਨ ਮਨਾਹੀ ਹੈ , ਸੰਗਤ ਸਹਿਯੋਗ ਕਰੇ ।
੨.ਪੜਾਅ ਉਤੇ ਰਾਤ ਰਹਿਣ ਦਾ ਪ੍ਰਬੰਧ ਕੇਵਲ ਜਥੇਬੰਦੀ ਦੇ ਸਿੰਘਾਂ ਦਾ ਹੀ ਹੈ । ਪਰਿਵਾਰ ਸਣੇ (ਖਾਸਕਰ ਬੀਬੀਆਂ ਤੇ ਬੱਚਿਆਂ) ਨਾਲ ਸ਼ਾਮਲ ਹੋਣ ਵਾਲਿਆਂ ਦੀ ਰਹਾਇਸ਼ ਦਾ
ਪ੍ਰਬੰਧ ਨੇੜਲੇ ਇਤਿਹਾਸਕ ਗੁਰਦੁਆਰਾ ਸਾਹਿਬ ਕੀਤਾ ਜਾਵੇਗਾ । ਰਾਤ ਰੁਕਣ ਦੀ ਇਛਾ ਨਾਲ ਸ਼ਾਮਲ ਹੋਣ ਵਾਲੇ ਜਥੇਬੰਦੀ ਦੇ ਸਿੰਘਾਂ ਨਾਲ ਸੰਪਰਕ ਕਰਨ ।


੩. ਠੰਢੇ ਮੌਸਮ ਤੇ ਮੀੰਹ ਦੇ ਅਸਾਰ ਨੂੰ ਧਿਆਨ ‘ਚ ਰੱਖਦੇ ਗਰਮ ਬਸਤਰ, ਬਿਸਤਰੇ ਅਤੇ ਹੋਰ ਲੋੜੀਂਦੇ ਸਮਾਨ ਨਾਲ ਹੀ ਰਲਿਆ ਜਾਵੇ ।
੪. ਗੱਡੀਆਂ ਕਾਰਾਂ, ਮੋਟਰਸਾਇਕਲਾਂ ਤੇ ਵੱਡੇ ਟੈਕਟਰਾਂ ਦੇ ਦਿਖਾਵੇ ਸਣੇ ਹੋਰ ਸ਼ੋਸੇਬਾਜੀ ਤੇ ਸ਼ੋਰ ਗੁਲ (ਆਤਿਸ਼ਬਾਜੀ, ਲਾਊਡ ਸਪੀਕਰ, ਬੁਲਟਾਂ ਦੇ ਪਟਾਕੇ) ਤੋਂ ਗੁਰੇਜ ਕੀਤਾ ਜਾਵੇ । ਸ਼ੋਰ ਨੂੰ ਸਖਤੀ ਨਾਲ ਨਜਿਠਿਆ ਜਾਵੇਗਾ।

੫. ਸੜਕ ‘ਤੇ ਚਲਦਿਆਂ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਉਸ ਲਈ ਇਕ ਕਤਾਰ ਵਿਚ ਸਹਿਜ ਮਤੇ ਚੱਲਿਆ ਜਾਵੇ । ਕਿਤੇ ਵੀ ਸੜਕੀ ਆਵਾਜਾਈ ਰੋਕ ਕੇ ਕੁਝ ਛਕਣ ਛਕਾਉਣ ਦਾ ਉਪਾਰਾਲਾ ਨਾ ਕੀਤਾ ਜਾਵੇ ।
੬. ਰਸਤੇ ਵਿਚ ਪੈਕਡ ਫੂਡ, ਤਲੇ ਹੋਏ ਲਿਫਾਫਾ ਬੰਦ ਖਾਣ ਪੀਣ ਵਾਲੇ ਪਦਾਰਥ, ਮਿਠਿਆਈਆ ਆਦਿ ਵੰਡਣ ਦੀ ਮਨਾਹੀ ਹੈ । ਲੰਗਰ ਪੜਾਅ ਤੇ ਹੀ ਛਕਿਆ ਜਾਵੇਗਾ ।
੭. ਗੁਰੂ ਮਾਹਰਾਜ ਦੀ ਭੈਅ ਭਾਵਨੀ ‘ਚ ਸਹਿਜ ਤੇ ਅਨੰਦ ਨਾਲ ਚੱਲਣ ਵਾਲੀ ਸੰਗਤ ਹੀ ਵਹੀਰ ਵਿਚ ਰਲੇ । ਚੰਚਲਤਾਈ ਸਾਡਾ ਸਭਿਆਚਾਰ ਨਹੀਂ ।
ਬੇਨਤੀ ਕਰਤਾ : ਵਾਰਿਸ ਪੰਜਾਬ ਦੇ