ਮੁੱਕਰਨਾ ਸ਼ੁਰੂ : ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਪੁਲੀਸ ਕਾਰਵਾਈ ਕਾਰਨ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ: ਤੋਮਰ

196

ਰਾਜ ਸਭਾ ਵਿੱਚ ਕਾਂਗਰਸ ਆਗੂ ਧੀਰਜ ਪਰਸਾਦ ਸਾਹੂ ਅਤੇ ਆਪ ਆਗੂ ਸੰਜੈ ਸਿੰਘ ਵਲੋਂ ਕੀਤੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ, ‘ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਵਿਸ਼ੇਸ਼ ਮੁੱਦਾ ਰਾਜ ਸਰਕਾਰਾਂ ਨਾਲ ਸਬੰਧਤ ਹੈ। ਕਿਸਾਨ ਅੰਦੋਲਨ ਦੌਰਾਨ ਪੁਲੀਸ ਦੀ ਕਾਰਵਾਈ ਕਾਰਨ ਕਿਸੇ ਕਿਸਾਨ ਦੀ ਮੌਤ ਹੀ ਨਹੀਂ ਹੋਈ।’
ਤੋਮਰ ਦਾ ਇਹ ਬਿਆਨ ਦੋ ਗੱਲਾਂ ਤੋਂ ਮੁੱਕਰਨਾ ਹੈ। ਪਹਿਲੀ ਕਿ ਪੁਲਿਸ ਦੀ ਗੋ ਲੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਜਦਕਿ ਨੌਜਵਾਨ ਨਵਰੀਤ ਸਿੰਘ ਡਿਬਡਿਬਾ ਦੀ ਮੌਤ ਇਸਦਾ ਸਪੱਸ਼ਟ ਸਬੂਤ ਹੈ।
ਦੂਜੀ ਕਿ ਮੁਆਵਜ਼ੇ ਦੀ ਜ਼ਿੰਮੇਵਾਰੀ ਤੋਮਰ ਰਾਜ ਸਰਕਾਰਾਂ ਸਿਰ ਸੁੱਟ ਰਹੇ ਹਨ ਜਦਕਿ ਕਿਸਾਨ ਆਗੂਆਂ ਮੁਤਾਬਕ 5-5 ਲੱਖ ਦੇਣ ਦੀ ਗੱਲ ਮੋਦੀ ਸਰਕਾਰ ਨਾਲ ਹੋਏ ਸਮਝੌਤੇ ‘ਚ ਮੰਨੀ ਗਈ ਹੈ।
ਹਾਲੇ ਤਾਂ ਕਿਸਾਨ ਦਿਲੀਓਂ ਤੁਰਨ ਹੀ ਲੱਗੇ ਹਨ ਤੇ ਇਹ ਮੁੱਕਰਨ ਵੀ ਲੱਗ ਪਏ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਨਵੀਂ ਦਿੱਲੀ, 10 ਦਸੰਬਰ – ਕੇਂਦਰ ਨੇ ਅੱਜ ਕਿਹਾ ਕਿ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਵਿਰੁੱਧ ਕਰੀਬ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਪੁਲੀਸ ਕਾਰਵਾਈ ਕਾਰਨ ਇੱਕ ਵੀ ਕਿਸਾਨ ਦੀ ਮੌਤ ਨਹੀਂ ਹੋਈ ਹੈ। ਰਾਜ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ‘ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਵਿਸ਼ੇਸ਼ ਮੁੱਦਾ ਰਾਜ ਸਰਕਾਰ ਨਾਲ ਸਬੰਧਤ ਹੈ। ਕਿਸਾਨ ਅੰਦੋਲਨ ਦੌਰਾਨ ਪੁਲੀਸ ਦੀ ਕਾਰਵਾਈ ਕਾਰਨ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ।’