ਦੀਵਾਨਾ ਦੇ ਰਿਸ਼ਵਤਖ਼ੋਰੀ ਮਾਮਲੇ ‘ਚ ਫੜੇ ਜਾਣ ‘ਤੇ ਤਰਕਸ਼ੀਲਾਂ ਅਤੇ ਕਾਮਰੇਡਾਂ ਦੀਆਂ ਦਲੀਲਾਂ

155

ਜਦੋਂ ਕਿਸੇ ਸਿੱਖ ਕਾਰਕੁੰਨ ‘ਤੇ ਝੂਠਾ ਪਰਚਾ ਹੋ ਜਾਵੇ, ਸਾਰਾ ਪਿੰਡ ਓਹਦੇ ਨਿਰਦੋਸ਼ ਹੋਣ ਦੀ ਸ਼ਾਹਦੀ ਭਰੇ ਤਾਂ “ਸਾਥੀਆਂ” ਦੀਆਂ ਦਲੀਲਾਂ ਹੁੰਦੀਆਂ; ਕੋਈ ਤਾਂ ਗੱਲ ਹੋਊ, ਅੱਗ ਬਿਨਾ ਧੂੰਆਂ ਨੀ ਨਿਕਲਦਾ, ਪੁਲਿਸ ਕਮਲੀ ਆ! ਇਹ ਖਾਲਿਸਤਾਨੀ ਤਾਂ ਪਾਕਿਸਤਾਨ ਦੇ ਏਜੰਟ ਨੇ, ਵਗੈਰਾ ਵਗੈਰਾ।

ਹੁਣ ਦਵਿੰਦਰ ਦੀਵਾਨਾ ਦੇ ਰਿਸ਼ਵਤਖ਼ੋਰੀ ਮਾਮਲੇ ‘ਚ ਫੜੇ ਜਾਣ ‘ਤੇ ਤਰਕਸ਼ੀਲਾਂ ਅਤੇ ਕਾਮਰੇਡਾਂ ਦੀਆਂ ਦਲੀਲਾਂ ਨੇ ਕਿ ਮੈਂ ਕਸਮ ਖਾਨਾਂ! (ਕਿਹਦੀ? ਜਿਹੜੇ ਰੱਬ ਨੂੰ ਮੰਨਦੇ ਨੀ, ਓਹਦੀ?), ਸਾਰਾ ਪਿੰਡ ਦੇਖੋ ਕੀ ਕਹਿੰਦਾ। ਉਹ ਨੀ ਅਜਿਹਾ ਹੋ ਸਕਦਾ।

ਦੀਵਾਨੇ, ਗੱਗ, ਧਨੌਲੇ, ਮੇਘਰਾਜ ਤੇ ਇਨ੍ਹਾਂ ਦੇ ਸਾਥੀਆਂ ਨੇ ਸਿੱਖ ਸ਼ਖਸੀਅਤਾਂ ਬਾਰੇ ਕੁਫ਼ਰ ਦੀ ਹਨੇਰੀ ਵਗਾ ਰੱਖੀ। ਗੱਗ ਵਰਗੇ ਗੁਰੂ ਦੋਖੀ ਦੀ ਹਮਾਇਤ ਕੀਤੀ। ਸਿੱਖਾਂ ਨਾਲ ਹੋਈ ਹਰ ਵਧੀਕੀ ‘ਤੇ ਟਿੱਚਰਾਂ ਕੀਤੀਆਂ।

ਸਿੱਖ ਮੁੰਡਿਆਂ ‘ਤੇ ਝੂਠੇ ਯੀਏਪੀਏ ਦੇ ਕੇਸਾਂ ‘ਤੇ ਚਟਕਾਰੇ ਲੈਣ ਵਾਲਿਆਂ ‘ਤੇ ਹੁਣ ਛੋਟਾ ਜਿਹਾ ਕੇਸ ਪੈ ਗਿਆ। ਝੂਠਾ-ਸੱਚਾ ਤਾਂ ਰੱਬ ਜਾਣਦਾ ਪਰ ਹੁਣ ਆਪਣੀ ਵਾਰ ਲੇਰਾਂ ਵੱਜ ਰਹੀਆਂ। ਸਟੇਟ ਤਾਂ ਸੱਪਣੀ ਹੁੰਦੀ, ਆਪਣੇ ਬੱਚੇ ਤੱਕ ਨੀ ਛੱਡਦੀ।

ਰੱਬ ਕਰੇ ਦੋਸ਼ ਝੂਠੇ ਹੋਣ। ਸਰਕਾਰਾਂ ਬਹੁਤ ਕੁਝ ਕਰਵਾ ਦਿੰਦੀਆਂ, ਇਹ ਤਾਂ ਕੁਝ ਵੀ ਨੀ। ਪਰ ਦੂਜੇ ਦਾ ਦਰਦ ਵੀ ਸਮਝਿਆ ਕਰੀਏ। ਝੂਠੇ ਕੇਸਾਂ ਅਧੀਨ ਅਨੇਕਾਂ ਸਿੱਖਾਂ ਦੇ ਵਸਦੇ ਘਰ ਸਟੇਟ ਨੇ ਉਜਾੜ ਦਿੱਤੇ। ਟੱਬਰ ਰੁਲ਼ ਗਏ।

ਖ਼ੈਰ! ਕੁੱਟ ਸਭ ਦੇ ਪੈਣੀ, ਫੈਸਲਾ ਕਰ ਲਓ ਕਿ ਇਕੱਠਿਆਂ ਖਾਣੀ ਕਿ ਇਕੱਲੇ ਇਕੱਲੇ ਨੇ? ਇਹ ਅਪੀਲ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਦੀਵਾਨੇ ਵਰਗੇ ਨੂੰ ਇਹਦੇ ਸਾਥੀ ਅਗਾਂਹਵਧੂ ਤਾ ਐਂ ਲਿਖੀ ਜਾਂਦੇ ਆ ਜਿਮੇ ਚੰਨ ਤੇ ਪਹਿਲਾ ਪੈਰ ਇਹਨੇ ਈ ਰੱਖਿਆ ਹੁੰਦਾ ।ਜੇ ਇਹਨਾ ਨੂੰ ਪੁੱਛੋ ਬੀ ਆਪਣੇ ਆਪ ਨੂੰ ਤੁਸੀਂ ਅਗਾਂਹਵਧੂ ਕਹਿਨੇ ਔ , ਇਹਦਾ ਕੀ ਮਤਲਬ ਹੁੰਦਾ ਤਾ ਕਹਿਣਗੇ ਜੀ ਅਸੀਂ ਸੈਂਸ ਨੂੰ ਮੰਨਦੇ ਆਂ । ਜੇ ਪੁੱਛੋ ਸੈਂਸ ਨੇ ਕੀ ਮਾਰਕਾ ਮਾਰਿਆ ਤਾਂ ਆਪਣੀ ਗੂਗਲ , ਵਿਕੀਪੀਡੀਆ ਜਾਣਕਾਰੀ ਮੁਤਾਬਿਕ ਕਹਿਣਗੇ ਥੋਨੂੰ ਨੀ ਪਤਾ ਬੀ ਨਾਸਾ ਨੇ ਇਹ ਸਾਬਿਤ ਕਰਤਾ ਏ ਕਿ ਧਰਤੀ ਤੋਂ ਸੂਰਜ ਦੀ ਦੂਰੀ 147.8 ਮਿਲੀਅਨ ਕਿਲੋਮੀਟਰ ਹੈ ਤੇ ਧਰਤੀ ਤੋ ਚੰਦ ਦੀ ਦੂਰੀ 384000 ਕਿਲੋਮੀਟਰ ਹੈ । ਇਸੇ ਤਰਾਂ ਸੂਰਜ ਤੋਂ ਚੰਨ ਦੀ ਦੂਰੀ 150 ਮਿਲੀਅਨ ਕਿਲੋਮੀਟਰ ਹੈ । ਵਿਚ ਸ਼ਬਦਾਂ ਦਾ ਪੜੇਥਣ ਇਹੋ ਜਾ ਲਾਉਂਦੇ ਆ ਬੀ ਸੁਣ ਕੇ ਸਾਡੇ ਵਿਚਾਰੇ ਕਈ ਮਾਤੜ ਕਿਲੋਮੀਟਰਾਂ ਚ ਹੀ ਉਲਝ ਜਾਂਦੇ ਆ ਬੀ ਬੱਲੇ ਬੱਲੇ ਕਿਆ ਮਾਰਕਾ ਮਾਰਿਆ ਨਾਸਾ ਆਲਿਆ ਨੇ । ਜਦਕਿ ਇਹਨਾ ਦੀ ਇਸੇ ਖੋਜ ਨੂੰ ਜੇ ਆਪਣੀ ਪੈਂਡੂ ਭਾਸ਼ਾ ਚ ਸਮਝਣਾ ਹੋਵੇ ਤਾਂ ਸਭ ਤੋਂ ਸੌਖਾ ਸਮਝਿਆ ਜਾ ਸਕਦਾ , ਉਹ ਵੀ ਇੱਕੋ ਲਾਈਨ ਚ ਇਸ ਤਰਾਂ – ਬਰੇਕਿੰਗ ਨਿਊਜ – ਨਾਸਾ ਨੇ ਇਹ ਸਾਬਿਤ ਕਰਤਾ ਹੈ ਕਿ ਜਿੰਨੀ ਦੂਰੀ ਧਰਤੀ ਤੋਂ ਸੂਰਜ ਦੀ ਹੈ , ਓਨੀ ਦੂਰੀ ਹੀ ਸੂਰਜ ਤੋਂ ਧਰਤੀ ਦੀ ਹੈ । ਗੱਲ ਖਤਮ ਐਨਾ ਕੰਮ ਆ ਬਸ । ਨਾਲੇ ਇਹ ਛਿੱਕੂ ਦੀ ਖੋਜ ਆ , ਸਾਡੇ ਅੱਲੋ ਭਾਵੇ ਸੂਰਜ ਧਰਤੀ ਤੋ 200 ਮਿਲੀਅਨ ਕਿਲੋਮੀਟਰ ਦੀ ਦੂਰੀ ਤੇ ਹੋਵੇ, ਭਾਵੇਂ ਸਾਡੇ ਸਿਰ ਤੇ ਫਿਰਦਾ ਹੋਵੇ , ਅਸੀਂ ਕਿਹੜਾ ਛੱਲੀਆਂ ਭੁੰਨਣੀਆਂ ।
#ਕੁਲਜੀਤ_ਸਿੰਘ_ਖੋਸਾ