ਅਜਿਹੇ ਨਕਲੀ ਸ਼ਿਵ ਸੈਨਿਕਾਂ ਨੂੰ ਪੰਜਾਬ ਵਿੱਚ ਨਸ਼ੇ ਕਬੂਲ ਹਨ ਪਰ ਅਮ੍ਰਿਤ ਛਕਾਉਣਾ ਨਹੀਂ।
ਚੰਗੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਹਿੰਦੂ ਅਜਿਹੇ ਨਕਲੀ ਸ਼ਿਵ ਸੈਨਿਕਾਂ ਦੀ ਸੋਚ ਤੇ ਸਕੀਮਾਂ ਸਮਝ ਕੇ ਇਨ੍ਹਾਂ ਨੂੰ ਭੜਕਾਊ ਅਤੇ ਹੇਟ ਕਰਾਈਮ ਦੇ ਦਾਇਰੇ ‘ਚ ਰੱਖ ਰਹੇ ਹਨ। ਕੁਝ ਸੁਹਿਰਦ ਹਿੰਦੂ ਪੱਤਰਕਾਰ ਤਾਂ ਬਹੁਤ ਹੀ ਵਧੀਆ ਕੰਮ ਕਰਕੇ, ਪੰਜਾਬ ਦੇ ਸਪੂਤ ਹੋਣ ਦਾ ਹੱਕ ਅਦਾ ਕਰ ਰਹੇ ਹਨ।
1980ਵਿਆਂ ‘ਚ ਪੰਜਾਬੀ ਹਿੰਦੂ ਸਮਾਜ ਵਿਚਲੇ ਬਹੁਤੇ ਲੋਕ ਹਰਬੰਸ ਲਾਲ ਖੰਨਾ, ਲਕਸ਼ਮੀ ਕਾਂਤਾ ਚਾਵਲਾ, ਲਾਲਾ ਜਗਤ ਨਰਾਇਣ ਵਰਗਿਆਂ ਦੀ ਅਜਿਹੀ ਹੀ ਭੜਕਾਊ ਤੇ ਪੰਜਾਬ ਵਿਰੋਧੀ ਭੂਮਿਕਾ ਨੂੰ ਸਮਝ ਨਹੀਂ ਸਨ ਸਕੇ ਪਰ ਹੁਣ ਬਹੁਤ ਸਾਰੇ ਸਮਝ ਰਹੇ ਹਨ ਕਿ ਪੰਜਾਬ ਸਾਡਾ ਸਭ ਦਾ ਹੈ ਤੇ ਪੰਜਾਬ ਦੇ ਹੱਕਾਂ ਉਲਟ ਭੁਗਤਣ ਵਾਲੇ ਸਾਡੇ ਨਹੀਂ।
ਪੰਜਾਬ ਦਾ ਹਿੰਦੂ ਸਮਾਜ ਤਾਜ਼ਾ ਵਰਤਾਰੇ ‘ਚੋਂ ਭਲੀ-ਭਾਂਤ ਸਮਝ ਰਿਹਾ ਕਿ ਇਹ ਨਕਲੀ ਸ਼ਿਵ ਸੈਨਿਕ ਪੈਦਾ ਕਿੱਦਾਂ ਹੁੰਦੇ ਹਨ, ਇਨ੍ਹਾਂ ਨੂੰ ਸੁਰੱਖਿਆ ਕਿੱਦਾਂ ਤੇ ਕਿਸਤੋਂ ਮਿਲਦੀ, ਜਿਹੜੀ ਹੇਟ ਸਪੀਚ ਇਹ ਕਰਦੇ, ਉਸਦਾ ਫ਼ਾਇਦਾ ਕਿਸਨੂੰ ਹੁੰਦਾ ਤੇ ਨੁਕਸਾਨ ਕਿਸਨੂੰ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਜਦੋਂ ਕਿਸੇ ਸਿੱਖ ਕਾਰਕੁੰਨ ‘ਤੇ ਝੂਠਾ ਪਰਚਾ ਹੋ ਜਾਵੇ, ਸਾਰਾ ਪਿੰਡ ਓਹਦੇ ਨਿਰਦੋਸ਼ ਹੋਣ ਦੀ ਸ਼ਾਹਦੀ ਭਰੇ ਤਾਂ “ਸਾਥੀਆਂ” ਦੀਆਂ ਦਲੀਲਾਂ ਹੁੰਦੀਆਂ; ਕੋਈ ਤਾਂ ਗੱਲ ਹੋਊ, ਅੱਗ ਬਿਨਾ ਧੂੰਆਂ ਨੀ ਨਿਕਲਦਾ, ਪੁਲਿਸ ਕਮਲੀ ਆ! ਇਹ ਖਾਲਿਸਤਾਨੀ ਤਾਂ ਪਾਕਿਸਤਾਨ ਦੇ ਏਜੰਟ ਨੇ, ਵਗੈਰਾ ਵਗੈਰਾ।
ਹੁਣ ਦਵਿੰਦਰ ਦੀਵਾਨਾ ਦੇ ਰਿਸ਼ਵਤਖ਼ੋਰੀ ਮਾਮਲੇ ‘ਚ ਫੜੇ ਜਾਣ ‘ਤੇ ਤਰਕਸ਼ੀਲਾਂ ਅਤੇ ਕਾਮਰੇਡਾਂ ਦੀਆਂ ਦਲੀਲਾਂ ਨੇ ਕਿ ਮੈਂ ਕਸਮ ਖਾਨਾਂ! (ਕਿਹਦੀ? ਜਿਹੜੇ ਰੱਬ ਨੂੰ ਮੰਨਦੇ ਨੀ, ਓਹਦੀ?), ਸਾਰਾ ਪਿੰਡ ਦੇਖੋ ਕੀ ਕਹਿੰਦਾ। ਉਹ ਨੀ ਅਜਿਹਾ ਹੋ ਸਕਦਾ।
ਦੀਵਾਨੇ, ਗੱਗ, ਧਨੌਲੇ, ਮੇਘਰਾਜ ਤੇ ਇਨ੍ਹਾਂ ਦੇ ਸਾਥੀਆਂ ਨੇ ਸਿੱਖ ਸ਼ਖਸੀਅਤਾਂ ਬਾਰੇ ਕੁਫ਼ਰ ਦੀ ਹਨੇਰੀ ਵਗਾ ਰੱਖੀ। ਗੱਗ ਵਰਗੇ ਗੁਰੂ ਦੋਖੀ ਦੀ ਹਮਾਇਤ ਕੀਤੀ। ਸਿੱਖਾਂ ਨਾਲ ਹੋਈ ਹਰ ਵਧੀਕੀ ‘ਤੇ ਟਿੱਚਰਾਂ ਕੀਤੀਆਂ।
ਸਿੱਖ ਮੁੰਡਿਆਂ ‘ਤੇ ਝੂਠੇ ਯੀਏਪੀਏ ਦੇ ਕੇਸਾਂ ‘ਤੇ ਚਟਕਾਰੇ ਲੈਣ ਵਾਲਿਆਂ ‘ਤੇ ਹੁਣ ਛੋਟਾ ਜਿਹਾ ਕੇਸ ਪੈ ਗਿਆ। ਝੂਠਾ-ਸੱਚਾ ਤਾਂ ਰੱਬ ਜਾਣਦਾ ਪਰ ਹੁਣ ਆਪਣੀ ਵਾਰ ਲੇਰਾਂ ਵੱਜ ਰਹੀਆਂ। ਸਟੇਟ ਤਾਂ ਸੱਪਣੀ ਹੁੰਦੀ, ਆਪਣੇ ਬੱਚੇ ਤੱਕ ਨੀ ਛੱਡਦੀ।
ਰੱਬ ਕਰੇ ਦੋਸ਼ ਝੂਠੇ ਹੋਣ। ਸਰਕਾਰਾਂ ਬਹੁਤ ਕੁਝ ਕਰਵਾ ਦਿੰਦੀਆਂ, ਇਹ ਤਾਂ ਕੁਝ ਵੀ ਨੀ। ਪਰ ਦੂਜੇ ਦਾ ਦਰਦ ਵੀ ਸਮਝਿਆ ਕਰੀਏ। ਝੂਠੇ ਕੇਸਾਂ ਅਧੀਨ ਅਨੇਕਾਂ ਸਿੱਖਾਂ ਦੇ ਵਸਦੇ ਘਰ ਸਟੇਟ ਨੇ ਉਜਾੜ ਦਿੱਤੇ। ਟੱਬਰ ਰੁਲ਼ ਗਏ।
ਖ਼ੈਰ! ਕੁੱਟ ਸਭ ਦੇ ਪੈਣੀ, ਫੈਸਲਾ ਕਰ ਲਓ ਕਿ ਇਕੱਠਿਆਂ ਖਾਣੀ ਕਿ ਇਕੱਲੇ ਇਕੱਲੇ ਨੇ? ਇਹ ਅਪੀਲ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ