ਭਾਈ ਅੰਮ੍ਰਿਤਪਾਲ ਸਿੰਘ ਦੇ ਦਾਦੀ ਜੀ ਦਾ ਇੰਟਰਵਿਊ

324

29 ਸਤੰਬਰ ਨੂੰ ਸੰਤ ਜਰਨੈਲ ਸਿੰਘ ਦੇ ਜੱਦੀ ਪਿੰਡ ਰੋਡੇ ਵਿੱਚ ਹੋਇਆ ਇਹ ਇਕੱਠ ਉਹੋ ਜਿਹਾ ਇਕੱਠ ਸੀ ਜਿਸ ਵਿੱਚ ਹਰ ਬੰਦਾ ਹੁੰਗਾਰਾ ਭਰ ਰਿਹਾ ਸੀ,ਹਰ ਬੰਦਾ ਉਹੋ ਕੁਝ ਸੁਣਨਾ ਚਾਹੁੰਦਾ ਸੀ ਜਿਸ ਦੀ ਉਸ ਨੂੰ ਚਿਰਾਂ ਤੋਂ ਉਡੀਕ ਸੀ।ਇਹ ਇਕੱਠ ਇੱਕ ਉਮੀਦ ਸੀ,ਇਕ ਭਰੋਸਾ ਸੀ,ਇਕ ਇਕਰਾਰ ਸੀ। ਇਹ ਇਕੱਠ ਬੰਦੇ ਲੱਦ ਕੇ ਨਹੀਂ ਸੀ ਲਿਆਂਦਾ ਗਿਆ ਜਿਵੇਂ ਕਿ ਅਜ ਕਲ ਹਰ ਪਾਰਟੀ ਕਰਦੀ ਹੈ।

ਇਹ ਆਪ ਮੁਹਾਰੇ ਆਏ ਲੋਕਾਂ ਦਾ ਇਕੱਠ ਸੀ,ਜਿੱਥੇ ਦਿਲ ਤੇ ਦਿਮਾਗ ਇੱਕ ਥਾਂ ਤੇ ਇਕਾਗਰ ਹੋ ਗਏ ਸਨ। ਜੇ ਸੱਚ ਪੁੱਛੋ ਤਾਂ ਇਹ ਮੀਰੀ -ਪੀਰੀ ਦੇ ਮਿਲਾਪ ਦਾ ਇਕੱਠ ਸੀ ਜਾਂ ਇਉਂ ਕਹਿ ਲਵੋ ਕਿ ਇਸ ਇਕੱਠ ਉੱਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਖਾਸਮ ਖਾਸ ਬਖ਼ਸਸ਼ ਸੀ।ਕਦੇ ਕਦੇ ਹੀ ਇਹੋ ਜਿਹੇ ਇਕੱਠ ਵੇਖਣ ਵਿੱਚ ਆਉਂਦੇ ਹਨ ।

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿਚ ਹੋਏ ਇਸ ਇਕੱਠ ਨੂੰ ਜੇ ਲੋਕ ਸੁਣਨ ਲਈ ਉਤਾਵਲੇ,ਬੇਸਬਰੇ ਤੇ ਕਾਹਲੇ ਸਨ ਤਾਂ ਉਹ ਭਾਈ ਅੰਮ੍ਰਿਤਪਾਲ ਸਿੰਘ ਹੀ ਸਨ।ਇਕ ਅਜਿਹਾ ਨੌਜਵਾਨ ਜੋ ਕੁਝ ਦਿਨਾਂ ਵਿੱਚ ਹੀ ਸੰਗਤਾਂ ਦੇ ਦਿਲਾਂ ਦਾ ਮਹਿਰਮ ਬਣ ਗਿਆ ਸੀ ਅਤੇ ਜਿਸ ਵਿੱਚੋਂ ਉਹ ਨਾਇਕ ਦੇ ਗੁਣ ਵੇਖ ਰਹੇ ਸਨ,ਉਹ ਅੱਜ ਦੇ ਸਮਾਗਮ ਦਾ ਕੇਂਦਰ ਬਿੰਦੂ ਸੀ। ਸ਼ਾਇਦ ਉਸ ਦਾ ਉੱਚਾ ਲੰਮਾ ਕੱਦ ਅਤੇ ਦਿਲਕਸ਼ ਸ਼ਖ਼ਸੀਅਤ ਤੇ ਪਹਿਰਾਵਾ ਵੀ ਕਿਤੇ ਨਾ ਕਿਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਸੀ।

ਸੋਸ਼ਲ ਮੀਡੀਏ ਤੇ ਵੀ ਨਵੇਂ ਉੱਭਰੇ ਨੌਜਵਾਨ ਵਿਦਵਾਨਾਂ ਨੇ ਪਿਛਲੇ ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਜੋ ਪੋਸਟਾਂ ਪਾਈਆਂ,ਉਸ ਨਾਲ ਵੀ ਨੌਜਵਾਨਾਂ ਵਿੱਚ ਉਤਸ਼ਾਹ ਦਾ ਹੜ੍ਹ ਆ ਗਿਆ ਸੀ