ਲਕਸ਼ਮੀ ਕਾਂਤਾ ਚਾਵਲਾ ਦੇ ਤਿੰਨਾਂ ਸਵਾਲਾਂ ਦਾ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਇੱਕੋ ਜਵਾਬ

289

ਜਿਨ੍ਹਾਂ ਨੂੰ ਕੋਈ ਸ਼ੱਕ ਹੋਵੇ ਕਿ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਤੋਂ ਪਹਿਲਾਂ ਭਾਜਪਾ ਦਾ ਰੋਲ ਕਿਹੋ ਜਿਹਾ ਰਿਹਾ ਹੋਵੇਗਾ ਤਾਂ ਲਕਸ਼ਮੀ ਕਾਂਤਾ ਚਾਵਲਾ ਵੱਲ ਵੇਖ ਲਓ।
ਜੇ ਕਿਸੇ ਨੂੰ ਲੱਡੂ ਵੰਡਣ ‘ਤੇ ਸ਼ੱਕ ਹੋਵ ਤਾਂ ਹਰਵਿੰਦਰ ਸੋਨੀ, ਅਮਿਤ ਅਰੋੜੇ ਦੀ ਸ਼ਕਲ ਵੇਖ ਲਓ। ਭਾਜਪਾ ਉਸ ਵੇਲੇ ਬਿਲਕੁਲ ਉਸੇ ਤਰ੍ਹਾਂ ਦਾ ਰੋਲ ਅਦਾ ਕਰ ਰਹੀ ਸੀ, ਜਿਹੋ ਜਿਹਾ ਇਸ ਵੇਲੇ ਪੰਜਾਬ ਦੇ ਕੁਝ ਸਿਰੇ ਦੇ ਬੇਈਮਾਨ ਕਾਂਗਰਸੀ ਕਰ ਰਹੇ ਹਨ ਕਿ ਸਰਕਾਰ ਤੇ ਪੰਜਾਬ ‘ਚ “ਸਖਤੀ” ਜਾਂ “ਸਖਤ ਕਾਰਵਾਈ” ਲਈ ਮਾਹੌਲ ਬਣਾ ਰਹੇ ਹਨ। ਕੋਈ ਵੀ ਇਹ ਭਾਸ਼ਾ ਬੋਲਣ ਵਾਲਾ ਪੰਜਾਬ ਦਾ ਜਾਂ ਹਿੰਦੂਆਂ ਦਾ ਸਕਾ ਨਹੀਂ, ਸਿਰੇ ਦਾ ਮੱਕਾਰ ਅਤੇ ਦਿੱਲੀ ਦਾ ਦਲਾਲ ਹੈ।

ਹਿੰਦੂ ਹਿੱਤਾਂ ਦੇ ਪਹਿਰੇਦਾਰ ਹੋਣ ਦਾ ਦਾਅਵਾ ਕਰਦਿਆਂ ਕਾਂਗਰਸ, ਭਾਜਪਾ ਅਤੇ ਕਾਂਗਰਸ ਦੀਆਂ ਪੈਦਾ ਕੀਤੀਆਂ ਹਿੰਦੂਤਵੀ ਜਥੇਬੰਦੀਆਂ ਨੇ ਉਸ ਵੇਲੇ ਸਿੱਖਾਂ ਦੇ ਗਲਾਂ ਵਿਚ ਬਲਦੇ ਟਾਇਰ ਪਾਉਣ ਦਾ ਮਾਹੌਲ ਤਾਂ ਪੈਦਾ ਕੀਤਾ ਹੀ, ਪੰਜਾਬ ਨੂੰ ਬਲਦੀ ਦੇ ਬੂਥੇ ਧੱਕ ਕਿ ਪੰਜਾਬੀ ਹਿੰਦੂ ਦਾ ਵੀ ਬਥੇਰਾ ਨੁਕਸਾਨ ਕਰਾਇਆ। ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਬਲਿਊ ਸਟਾਰ ਤੋਂ ਪਹਿਲਾਂ ਅਤੇ ਬਾਅਦ ਵਿਚ ਗਈਆਂ ਜਾਨਾਂ ਦੇ ਅੰਕੜੇ ਵੇਖ ਲਓ।

ਬਾਦਲ ਦਾ ਰੋਲ ਉਸ ਵੇਲੇ ਸ਼ੱਕੀ ਸੀ, ਬਾਅਦ ‘ਚ ਲੋਕਾਂ ਨੇ ਸਮਝਿਆ, ਪਰ ਹੁਣ ਸਪੱਸ਼ਟ ਹੈ ਕਿ ਉਹ ਸਿੱਖਾਂ ਨੂੰ ਟਕਰਾਅ ਵੱਲ ਵੀ ਧੱਕ ਰਹੇ ਨੇ ਅਤੇ ਸਿੱਖਾਂ ਖਿਲਾਫ ਦਮਨ ਤੇ ਵਹਿਸ਼ਤ ਲਈ ਵੀ ਮਹੌਲ ਤਿਆਰ ਕਰਨ ‘ਚ ਰੋਲ ਅਦਾ ਕਰ ਰਹੇ ਹਨ। ਮਜੀਠੀਏ ਰਾਹੀਂ “ਹਿੰਦੂ ਸਿੱਖ ਏਕਤਾ ਨੂੰ ਖਤਰਾ” ਤੇ “ਹਿੰਦੂ ਡਰਿਆ ਹੋਇਆ ਹੈ”, ਦਾ ਬਿਰਤਾਂਤ ਇਸੇ ਸਕੀਮ ਦਾ ਹਿੱਸਾ ਹੈ। ਸਿੱਖਾਂ ਨੂੰ ਇਸ ਚੀਜ਼ ਸਮਝਣ ਦੀ ਲੋੜ ਹੈ। ਇਨ੍ਹਾਂ ਗਿਰਝਾਂ ਵੱਲੋ ਦੱਸੀ ਜਾ ਰਹੀ ਦਿਸ਼ਾ ‘ਚ ਨਾ ਜਾਣ। ਇਹ ਹੁਣ ਆਮ ਆਦਮੀ ਪਾਰਟੀ ਵੇਖੇ ਕਿ ਪੁਰਾਣੇ ਠੱਗਾਂ ਵੱਲੋਂ ਤਿਆਰ ਕੀਤੇ ਜਾ ਰਹੇ ਟ੍ਰੈਪ ਚ ਫਸਣਾ ਹੈ ਜਾਂ ਬਚਣਾ ਹੈ। ਸਭ ਤੋਂ ਜ਼ਿਆਦਾ ਪੰਜਾਬੀ ਹਿੰਦੂ ਨੂੰ ਚੁਕੰਨੇ ਹੋਣ ਦੀ ਲੋੜ ਹੈ, ਉਨ੍ਹਾਂ ਦੇ ਮਨਾਂ ਵਿੱਚ ਬੇਲੋੜਾ ਡਰ ਭਰਿਆ ਜਾ ਰਿਹਾ ਹੈ। ਅਜਿਹਾ ਕਰਕੇ ਉਨ੍ਹਾਂ ਦਾ ਮੋਢਾ ਵਰਤਣ ਲਈ ਮਾਹੌਲ ਬਣਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਸਕੇ। ਉਮੀਦ ਹੈ ਪੰਜਾਬੀ ਹਿੰਦੂ 1951, 1961 ਅਤੇ 1980ਵਿਆਂ ਵਿਚ ਉਨ੍ਹਾਂ ਨੂੰ ਸਿੱਖਾਂ ਖਿਲਾਫ ਖੜ੍ਹਾ ਕਰਨ ਅਤੇ ਵਰਤਣ ਵਾਲੇ ਟ੍ਰੈਪ ‘ਚ ਇਸ ਵਾਰ ਨਹੀਂ ਫਸਣਗੇ। ================= unpopular_Opinions