Breaking News
Home / International / ਬਰਤਾਨੀਆ ‘ਚ 460 ਕਰੋੜ ਸਾਲ ਤੋਂ ਛੁਪਿਆ ‘ਖ਼ਜ਼ਾਨਾ’ ਮਿਲਿਆ

ਬਰਤਾਨੀਆ ‘ਚ 460 ਕਰੋੜ ਸਾਲ ਤੋਂ ਛੁਪਿਆ ‘ਖ਼ਜ਼ਾਨਾ’ ਮਿਲਿਆ

ਲੰਡਨ, 23 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਵਿਗਿਆਨੀਆਂ ਦੇ ਹੱਥ ਲੱਖਾਂ ਸਾਲ ਪੁਰਾਣਾ ‘ਖਜ਼ਾਨਾ’ ਲੱਗਾ ਹੈ | ਵਿਗਿਆਨੀਆਂ ਨੂੰ ਤਕਰੀਬਨ 460 ਕਰੋੜ ਸਾਲ ਪੁਰਾਣਾ ਇਕ ਉਲਕਾਪਿੰਡ ਮਿਲਿਆ ਹੈ | ਪੱਥਰ ਦਾ ਇਹ ਟੁਕੜਾ ਧਰਤੀ ਤੋਂ ਵੀਂ ਪੁਰਾਣਾ ਹੈ | ਧਰਤੀ ਦੀ ਉਮਰ ਲਗਪਗ 454 ਕਰੋੜ ਸਾਲ ਹੈ | ਇਹ ਪੱਥਰ ਧਰਤੀ ਦੀ ਉਤਪਤੀ ਦੇ ਬਹੁਤ ਸਾਰੇ ਭੇਦ ਪ੍ਰਗਟ ਕਰ ਸਕਦਾ ਹੈ | ਪੁਲਾੜ ਤੋਂ ਆਇਆ ਇਹ ਉਲਕਾਪਿੰਡ ਸਭ ਤੋਂ ਪੁਰਾਣਾ ਪੱਥਰ ਦੱਸਿਆ ਜਾ ਰਿਹਾ ਹੈ |

ਤਕਰੀਬਨ 300 ਗ੍ਰਾਮ ਦਾ ਇਹ ਪੱਥਰ ਇੰਗਲੈਂਡ ਦੇ ਗਲੋਸਟਰਸ਼ਾਇਰ ਦੇ ਇਕ ਪਿੰਡ ਨੇੜੇ ਮਿਲਿਆ ਹੈ | ਇਸ ਦੀ ਖੋਜ ਪੂਰਬੀ ਐਂਗਲੀਅਨ ਐਸਟ੍ਰੋਫਿਜ਼ੀਕਲ ਰਿਸਰਚ ਆਰਗੇਨਾਈਜ਼ੇਸ਼ਨ (ਈ.ਏ.ਏ. ਆਰ.ਓ.) ਵਿਖੇ ਜੋਤਸ਼-ਰਸਾਇਣ ਦੇ ਪ੍ਰੋਫੈਸਰ ਡੇਰੇਕ ਰਾਬਸਨ ਦੁਆਰਾ ਕੀਤੀ ਗਈ ਹੈ | ਇਸ ਸਾਲ ਫਰਵਰੀ ਦੇ ਅਖੀਰ ‘ਚ ਉਹ ਉਲਕਾਪਿੰਡ ਦੇ ਟੁਕੜਿਆਂ ਦੀ ਭਾਲ ‘ਚ ਆਪਣੀ ਟੀਮ ਦੇ ਨਾਲ ਗਿਆ ਸੀ |

ਡੈਰੇਕ ਰੌਬਸਨ ਅਤੇ ਉਸ ਦੀ ਟੀਮ ਇਸ ਬਾਰੇ ਅਧਿਐਨ ਕਰਨ ਲੱਗੀ ਹੋਈ ਹੈ | ਮੰਨਿਆ ਜਾਂਦਾ ਹੈ ਕਿ ਇਹ ਉਲਕਾਪਿੰਡ 17.7 ਕਰੋੜ ਕਿਲੋਮੀਟਰ ਦੀ ਸਫ਼ਰ ਤੈਅ ਕਰਕੇ ਧਰਤੀ ‘ਤੇ ਆਇਆ ਹੈ ਅਤੇ ਇਸ ਦਾ ਅਸਲ ਘਰ ਮੰਗਲ ਜਾਂ ਜੁਪੀਟਰ ਹੋ ਸਕਦਾ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: