Breaking News
Home / Punjab / ਵੇਖਦੇ ਰਹਿ ਗਏ ਕੈਪਟਨ….

ਵੇਖਦੇ ਰਹਿ ਗਏ ਕੈਪਟਨ….

ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਣ ਤੋਂ ਪਹਿਲਾਂ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕਾਂਗਰਸੀ ਨੇਤਾ ਅਨੁਸਾਰ ਸਿੱਧੂ ਅਤੇ ਕੈਪਟਨਦੀ ਦੀ “ਚੰਗੇ ਮਾਹੌਲ” ਵਿੱਚ ਮੁਲਾਕਾਤ ਹੋਈ। ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਾਲੇ ਤਣਾਅ ਦੀਆਂ ਖ਼ਬਰਾਂ ਆ ਰਹੀਆਂ ਸਨ।

ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਜੰਮੀ ਬਰਫ ਤਾਂ ਪਿਘਲੀ ਹੈ ਤੇ ਦੂਰੀ ਘਟੀ ਹੈ, ਪਰ ਤਲਖ਼ੀ ਬਰਕਰਾਰ ਹੈ। ‘ਗੁਰੂ’ ਸਿੱਧੂ ਦੇ ਤਿੱਖੇ ਤੇਵਰ ਅੱਗੇ ਕਾਂਗਰਸ ਦੀ ‘ਟੈਨਸ਼ਨ’ ਵਧਾ ਸਕਦੇ ਹਨ। ਅੱਜ ਪੰਜਾਬ ਕਾਂਗਰਸ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਕਾਰਜਭਾਰ ਸੰਭਾਲਣ ਦੇ ਮੌਕੇ ’ਤੇ ਕੈਪਟਨ ਅਮਰਿੰਦਰ ਦਾ ਰੁਖ਼ ਤਾੈਂ ਨਰਮ ਦਿਖਿਆ, ਪਰ ਸਿੱਧੂ ਨੇ ਆਪਣੇ ਹਮਲਾਵਰੀ ਅੰਦਾਜ਼ ਤੋਂ ਸਾਫ ਸੰਕੇਤ ਦੇ ਦਿੱਤਾ ਕਿ ਉਨ੍ਹਾਂ ਦਾ ਪੁਰਾਣਾ ਰੁਖ਼ ਤੇ ਤਰੀਕਾ ਨਹੀਂ ਬਦਲੇਗਾ।

ਸਿੱਧੂ ਨੇ ਆਪਣੇ ਚਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੁਖਮਿੰਦਰ ਸਿੰਘ ਡੈਨੀ, ਪਵਨ ਗੋਇਲ ਤੇ ਸੰਗਤ ਸਿੰਘ ਗਿਲਜੀਆਂ ਨਾਲ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਭਾਵੇਂ ਹੀ ਇਕ ਮੰਚ ’ਤੇ ਨਾਲ-ਨਾਲ ਬੈਠੇ ਸਨ ਪਰ ਦੋਵਾਂ ਦੀ ਤਲਖ਼ੀ ਦੂਰ ਹੁੰਦੀ ਨਹੀਂ ਦਿਖਾਈ ਦਿੱਤੀ।

ਕੈਪਟਨ ਨੇ ਤਿੰਨ ਵਾਰ ਤਾਂ ਸਿੱਧੂ ਨੇ ਇਕ ਵਾਰ ਵੀ ਨਹੀਂ ਲਿਆ ਨਾਂ
ਕੈਪਟਨ ਨੇ ਆਪਣੇ ਭਾਸ਼ਨ ਵਿਚ ਤਿੰਨ ਵਾਰ ਨਵਜੋਤ ਸਿੱਧੂ ਦਾ ਨਾਂ ਲਿਆ ਪਰ ਸਿੱਧੂ ਨੇ ਇਕ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੰਮ ਬਹੁਤ ਹੋਏ ਹਨ ਪਰ ਲੋਕਾਂ ਦੀਆਂ ਉਮੀਦਾਂ ਵਧ ਜਾਂਦੀਆਂ ਹਨ। ਇਸ ’ਤੇ ਸਿੱਧੂ ਬੋਲੇ, ਮਸਲਾ ਪ੍ਰਧਾਨਗੀ ਦਾ ਨਹੀਂ ਹੈ। ਮਸਲਾ ਇਹ ਹੈ ਕਿ ਕਿਸਾਨ ਦਿੱਲੀ ਵਿਚ ਧਰਨਾ ਦੇ ਰਹੇ ਹਨ, ਮਸਲਾ ਇਹ ਹੈ ਕਿ ਈਟੀਟੀ ਟੀਚਰ, ਡਾਕਟਰ, ਬਸ ਡਰਾਈਵਰ ਕੰਡਕਟਰ ਧਰਨਾ ਦੇ ਰਹੇ ਹਨ। ਸਿੱਧੂ ਨੇ ਆਪਣੇ ਅੰਦਾਜ਼ ਵਿਚ ਕਿਹਾ, ‘ਮੇਰੇ ਗੁਰੂ ਦੀ ਬੇਅਦਬੀ ਹੋਈ ਹੈ। ਨ ਸ਼ੇ ਦੇ ਮਗਰਮੱਛ ਕਿੱਥੇ ਹਨ, 6.4 ਫੁਟ ਦਾ ਡਰੌਨਾ (ਨਵੇਂ ਮਕਾਨ ਦੇ ਅੱਗੇ ਟੰ ਗਿ ਆ ਜਾਣ ਵਾਲਾ ਮੁਖੌਟਾ) ਟੰ ਗ ਣਾ ਪਵੇਗਾ।’

18 ਮਿੰਟ ਦੇ ਆਪਣੇ ਭਾਸ਼ਨ ਵਿਚ ਸਿੱਧੂ ਨੇ ਸਟੇਜ ’ਤੇ ਮੌਜੂਦ ਸੁਨੀਲ ਜਾਖੜ ਤੋਂ ਇਲਾਵਾ ਕਿਸੇ ਵੀ ਨੇਤਾ ਦਾ ਨਾਂ ਨਹੀਂ ਲਿਆ। ਇਕ ਵਾਰ ਜ਼ਰੂਰ ਉਨ੍ਹਾਂ ਨੇ ਸੀਐੱਮ ਸਾਹਿਬ ਕਹਿ ਕੇ ਸੰਬੋਧਨ ਕੀਤਾ। ਆਪਣੇ ਭਾਸ਼ਨ ਦੇ ਅੰ ਤ ਵਿਚ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਮਾਡਲ ਦੇ ਪਰਖੱਚੇ ਉੱਡਾ ਦੇਣਗੇ ਹੁਣ ਸਿਰਫ ਪੰਜਾਬ ਦਾ ਮਾਡਲ ਚਲੇਗਾ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: