Breaking News
Home / International / ਸਵੀਡਨ ਜੇਲ੍ਹ ‘ਚ ਕੈਦੀਆਂ ਵਲੋਂ ਬੰਧਕ ਬਣਾਏ ਦੋ ਪੁਲਿਸ ਮੁਲਾਜ਼ਮ 20 ਕੇਬਾਬ ਪੀਜ਼ਿਆਂ ਬਦਲੇ ਰਿਹਾਅ

ਸਵੀਡਨ ਜੇਲ੍ਹ ‘ਚ ਕੈਦੀਆਂ ਵਲੋਂ ਬੰਧਕ ਬਣਾਏ ਦੋ ਪੁਲਿਸ ਮੁਲਾਜ਼ਮ 20 ਕੇਬਾਬ ਪੀਜ਼ਿਆਂ ਬਦਲੇ ਰਿਹਾਅ

ਕੋਪਨਹੇਗਨ, 23 ਜੁਲਾਈ – ਬੀਤੀ ਸ਼ਾਮ ਸਵੀਡਨ ਦੇ ਸਟਾਕਹੋਮ ਤੋਂ 100 ਕਿਲੋਮੀਟਰ ਪੱਛਮ ‘ਚ ਪੈਂਦੇ ਸ਼ਹਿਰ ਏਸਕਲਸਤੁਣਾ ‘ਚ ਅੱਤ ਖ਼ਤਰਨਾਕ ਕੈਦੀਆਂ ਦੀ ਜੇਲ੍ਹ ‘ਚ ਦੋ ਕਰਮਵਾਰ 24 ਤੇ 30 ਸਾਲਾਂ ਉਮਰ ਦੇ ਕ ਤ ਲ ਕੇਸਾਂ ‘ਚ 18 ਸਾਲ ਦੀ ਸ ਜ਼ਾ ਭੋਗ ਰਹੇ ਕੈਦੀਆਂ ਵਲੋਂ ਜੇਲ੍ਹ ਦੇ ਦੋ ਪੁਲਸ ਕਰਮੀਆਂ ਨੂੰ ਬੰਧਕ ਬਣਾ ਕੇ ਜੇਲ੍ਹ ਦੇ ਕੈਦੀਆਂ ਲਈ 20 ਕਬਾਬ ਪੀਜ਼ੇ ਤੇ ਇਕ ਹੈਲਕਾਪਟਰ ਦੀ ਮੰਗ ਕੀਤੀ ਗਈ | ਇਨ੍ਹਾਂ ਕੈਦੀਆਂ ਨੇ ਦੰਦ ਸਾਫ ਕਰਨ ਵਾਲੇ ਬੁਰਸ਼ਾਂ ਤੇ ਉਸਤਰਾ ਕਰਨ ਵਾਲੇ ਪਚਰੇ ਫਿਟ ਕਰਕੇ ਬਣਾਏ ਸੰਦਾਂ ਦੀ ਆੜ੍ਹ ‘ਚ ਉਕਤ ਪੁਲਿਸ ਮੁਲਾਜਮਾਂ ਨੂੰ 9 ਘੰਟੇ ਤੱਕ ਬੰਧਕ ਬਣਾਈ ਰੱਖਿਆ |

ਇਕ ਅਹਿਮ ਸਵੀਡਿਸ਼ ਅਖ਼ਬਾਰ ਅੰਟਨਬਲੇਡ ਤੋਂ ‘ਅਜੀਤ’ ਦੇ ਇਸ ਪੱਤਰਕਾਰ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸ਼ਾਮ 5:30 ਵਜੇ ਦੇ ਲਗਪਗ ਪੁਲਿਸ ਨੇ ਸਥਾਨਕ ਇਕ ਪੀਜ਼ਾ ਦੁਕਾਨ ਤੋਂ 20 ਕਬਾਬ ਪੀਜ਼ੇ ਬਣਵਾ ਕੇ ਜੇਲ੍ਹ ਦੇ ਕੈਦੀਆਂ ਨੂੰ ਦਿੱਤੇ, ਤਾਂ ਉਨ੍ਹਾਂ ਪਹਿਲਾਂ ਕੱਲ ਸ਼ਾਮ ਸਾਢੇ ਸੱਤ ਵਜੇ ਇਕ ਪੁਲਿਸ ਮੁਲਾਜ਼ਮ ਨੂੰ ਰਿਹਾਅ ਕੀਤਾ ਅਤੇ ਦੋ ਘੰਟੇ ਮਗਰੋਂ ਦੂਜੇ ਪੁਲਿਸ ਕਰਮਚਾਰੀ ਨੂੰ ਵੀ ਸਹੀ ਸਲਾਮਤ ਰਿਹਾਅ ਕਰ ਦਿੱਤਾ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: