ਪੀਲ ਪੁਲਿਸ ਨੂੰ 17 ਸਾਲਾਂ ਦੇ ਜਸਦੀਪ ਢੇਸੀ ਦੀ ਭਾਲ

260

ਕੈਨੇਡਾ ‘ਚ ਚੱਲੀ ਗੋ ਲ਼ੀ , 18 ਸਾਲਾਂ ਦਾ ਨੌਜਵਾਨ ਗੰ ਭੀ ਰ ਜ਼ਖਮੀ , ਪੀਲ ਪੁਲਿਸ ਨੂੰ 17 ਸਾਲਾਂ ਦੇ ਜਸਦੀਪ ਢੇਸੀ ਦੀ ਭਾਲ

ਪੀਲ ਪੁਲਿਸ ਨੂੰ ਅੱਜ ਦੁਪਹਿਰ 12 ਵਜੇ ਬਰੈਂਪਟਨ ਦੇ ਗੋਰ ਰੋਡ/ ਗਾਰਡਨਬਰੁਕ ਖੇਤਰ ਚ ਚੱਲੀ ਗੋ ਲ਼ੀ ਜਿਸ ਚ ਇੱਕ 18 ਸਾਲਾਂ ਦਾ ਨੌਜਵਾਨ ਗੰਭੀਰ ਰੂਪ ਚ ਜਖਮੀ ਹੋਇਆ ਹੈ ਦੇ ਮਾਮਲੇ ਚ ਬਰੈਂਪਟਨ ਨਾਲ ਸਬੰਧਤ 17 ਸਾਲਾਂ ਦੇ ਜਸਦੀਪ ਢੇਸੀ ਦੀ ਭਾਲ ਹੈ। ਪੀਲ ਪੁਲਿਸ ਮੁਤਾਬਕ ਜਸਦੀਪ ਢੇਸੀ ਹ ਥਿ ਆ ਰ ਬੰ ਦ ਹੈ ਤੇ ਆਮ ਲੋਕਾ ਲਈ ਖ ਤ ਰਾ ਬਣ ਸਕਦਾ ਹੈ।
ਕੁਲਤਰਨ ਸਿੰਘ ਪਧਿਆਣਾ

ਅਮਰੀਕਾ ਦੇ 4 ਵੱਡੇ ਸ਼ਹਿਰਾਂ ਦੀ ਕਮਾਨ ਪਹਿਲੀ ਵਾਰ ਅਫਰੀਕੀ ਮੂਲ ਦੇ ਅਮਰੀਕੀਆਂ ਦੇ ਹੱਥਾਂ ‘ਚ

ਸੈਕਰਾਮੈਂਟੋ, -ਅਮਰੀਕਾ ਦੇ 4 ਵੱਡੇ ਸ਼ਹਿਰਾਂ ਦੀ ਕਮਾਨ ਅਫਰੀਕੀ ਮੂਲ ਦੇ ਅਮਰੀਕੀਆਂ ਦੇ ਹੱਥਾਂ ‘ਚ ਆ ਗਈ ਹੈ | ਇਨ੍ਹਾਂ ਸ਼ਹਿਰਾਂ ਵਿਚ ਨਿਊਯਾਰਕ, ਲਾਸ ਏਾਜਲਸ, ਸ਼ਿਕਾਗੋ ਤੇ ਹੋਸਟਨ ਸ਼ਾਮਿਲ ਹਨ | ਕਾਰੇਨ ਬਾਸ ਅਗਲੇ ਮਹੀਨੇ ਲਾਸ ਏਾਜਲਸ ਦੇ ਮੇਅਰ ਵਜੋਂ ਸਹੁੰ ਚੁੱਕੇਗੀ | ਅਫਰੀਕਨ ਅਮੈਰੀਕਨ ਮੇਅਰਜ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਾਲੇ ਵਿਅਕਤੀ ਮੇਅਰ ਦੀਆਂ ਚੋਣਾਂ ਨਿਰੰਤਰ ਜਿੱਤ ਰਹੇ ਹਨ, ਅਸੀਂ ਇਸ ਪ੍ਰਗਤੀ ਤੋਂ ਉਤਸ਼ਾਹਿਤ ਹਾਂ, ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ 4 ਸ਼ਹਿਰਾਂ ਦੀ ਕਮਾਨ ਅਫਰੀਕੀ ਮੂਲ ਦੇ ਕਾਲੇ ਵਿਅਕਤੀਆਂ ਦੇ ਹੱਥਾਂ ਵਿਚ ਆ ਗਈ ਹੈ | 6 ਵੀਂ ਵਾਰ ਕਾਂਗਰਸ ਦੀ ਮੈਂਬਰ ਬਣੀ ਕਾਰੇਨ ਬਾਸ , ਜੋ ਦੱਖਣੀ ਤੇ ਪੱਛਮੀ ਲਾਸ ਏਾਜਲਸ ਦੀ ਪ੍ਰਤੀਨਿੱਧਤਾ ਕਰਦੀ ਹੈ, ਲਾਸ ਏਾਜਲਸ ਦੀ ਪਹਿਲੀ ਔਰਤ ਮੇਅਰ ਵਜੋਂ ਇਸ ਸਾਲ 12 ਦਸੰਬਰ ਨੂੰ ਸਹੁੰ ਚੁੱਕਣਗੇ | ਜਦਕਿ ਨਿਊਯਾਰਕ ਵਿਚ ਐਰਿਕ ਐਡਮਜ, ਸ਼ਿਕਾਗੋ ਵਿਚ ਲੌਰੀ ਲਾਈਟਫੁੱਟ ਤੇ ਹੋਸਟਨ ਵਿਚ ਸਿਲਵੈਸਟਰ ਟਰਨਰ ਪਹਿਲਾਂ ਹੀ ਮੇਅਰ ਵਜੋਂ ਕੰਮ ਕਰ ਰਹੇ | ਇਹ ਸਾਰੇ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਹਨ | ਅਫਰਕੀਨ ਅਮੈਰੀਕਨ ਮੇਅਰਜ ਐਸੋਸੀਏਸ਼ਨ ਦੀ ਸੀ. ਈ. ਓ. ਫਿਲਿਸ ਡਿਕਰਸਨ ਨੇ ਕਿਹਾ ਹੈ ਕਿ ਉਸ ਦਾ ਵਿਸ਼ਵਾਸ ਹੈ ਕਿ ਕਾਲੇ ਲੋਕਾਂ ਦੇ ਮੇਅਰ ਬਣਨ ਨਾਲ ਸਥਾਨਕ ਤੇ ਕੌਮੀ ਪੱਧਰ ਉਪਰ ਹਾਂ ਪੱਖੀ ਅਸਰ ਪਵੇਗਾ | ਉਂਝ ਵੀ ਕਾਲੇ ਲੋਕ ਜ਼ਮੀਨ ਨਾਲ ਜੁੜੇ ਹੋਏ ਲੋਕ ਹਨ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀਭਾਂਤ ਸਮਝਦੇ ਹਨ |