ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਾ ਬੇਟਾ ਹਿਰਾਸਤ ਵਿੱਚ, ਸ਼ੂਟਰਾਂ ਨੂੰ ਹੋਸਟਲ ਵਿੱਚ ਠਹਿਰਾਉਣ ਦਾ ਦੋਸ਼

118

ਡਰਾ ਪ੍ਰੇਮੀ ਕ ਤ ਲ ਕਾਂਡ: ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਾ ਬੇਟਾ ਹਿਰਾਸਤ ਵਿੱਚ, ਸ਼ੂਟਰਾਂ ਨੂੰ ਹੋਸਟਲ ਵਿੱਚ ਠਹਿਰਾਉਣ ਦਾ ਦੋਸ਼

ਡੇਰਾ ਪ੍ਰੇਮੀ ਦੇ ਕ ਤ ਲਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੁਲਿਸ ਨੇ ਡੇਰਾ ਪ੍ਰੇਮੀ ਦੇ ਕਾਤਲਾਂ ਦੀ ਮੱਦਦ ਕਰਨ ਵਾਲੇ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।ਦੱਸ ਦੇਈਏ ਕਿ ਡੇਰਾ ਪ੍ਰੇਮੀਆਂ ਦੇ ਕਾਤਲਾਂ ਦੀ ਮੱਦਦ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਸਬ ਇੰਸਪੈਕਟਰ ਦਾ ਮੁੰਡਾ ਹੀ ਨਿਕਲਿਆ।ਪੁਲਿਸ ਮੁਲਾਜ਼ਮ ਦੇ ਬੇਟੇ ਦਾ ਕਤਲਕਾਂਡ ‘ਚ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਬਠਿੰਡਾ ‘ਚ ਤਾਇਨਾਤ ਹੈ ਸਬ ਇੰਸਪੈਕਟਰ।ਜਾਣਕਾਰੀ ਮੁਤਾਬਕ ਸਬ ਇੰਸਪੈਕਟਰ ਦੇ ਮੁੰਡੇ ਦਾ ਸ਼ੂਟਰਾਂ ਨਾਲ ਸੰਪਰਕ ਸੀ।ਉਸਨੇ ਸ਼ੂਟਰਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਸੀ।

ਸਬ ਇੰਸਪੈਕਟਰ ਦੇ ਪੁੱਤਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।ਇਸ ਦੇ ਨਾਲ ਹੀ ਦੱਸ ਦੇਈਏ ਕਿ ਅੱਜ ਅਹਿਮ ਸ਼ੂਟਰ ਜਿਤੇਂਦਰ ਜੀਤੂ ਦੀ ਕੋਰਟ ‘ਚ ਪੇਸ਼ੀ ਹੈ।3 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ।