Dallas air show crash: ਅਮਰੀਕਾ ਏਅਰਸ਼ੋਅ ਦੌਰਾਨ 2 ਜਹਾਜ਼ਾਂ ਦੀ ਟੱਕਰ

195

Dallas air show crash: Two World War Two planes collide in mid-air ਅਮਰੀਕਾ ਏਅਰਸ਼ੋਅ ਦੌਰਾਨ 2 ਜਹਾਜ਼ਾਂ ਦੀ ਟੱਕਰ, 6 ਮੌਤਾਂ ਦਾ ਖਦਸ਼ਾ, ਰੂਹ ਕੰਬਾਊ ਵੀਡੀਓ ਆਈ ਸਾਹਮਣੇ

Two vintage World War Two-era planes have collided and crashed at an air show in the US state of Texas, killing six people. Footage shows the aircraft striking each other at a low altitude, breaking one of the aircraft in half. A fireball can be seen as it hits the ground.The planes – one of them a Boeing B-17 Flying Fortress – were taking part in a commemorative air show near Dallas.ਵੀਡੀਓ ‘ਚ ਸਾਫ ਦੇਖਿਆ ਜਾ ਰਿਹਾ ਸੀ ਕਿ ਦੂਜੇ ਪਾਸਿਓਂ ਆ ਰਿਹਾ ਕਿੰਗਕੋਬਰਾ ਜਹਾਜ਼ ਵਿਸ਼ਾਲ ਬੀ-17 ਨਾਲ ਟਕਰਾ ਗਿਆ ਅਤੇ ਅੱਗ ਅਤੇ ਧੂੰਏਂ ਦਾ ਵੱਡਾ ਗੋਲਾ ਬਣ ਗਿਆ। ਏਅਰ ਸ਼ੋਅ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉੱਥੇ ਇੱਕੋ ਸਮੇਂ ਕਈ ਜਹਾਜ਼ ਉੱਡ ਰਹੇ ਸਨ।

ਅਮਰੀਕਾ ਦੇ ਡਲਾਸ ਵਿਚ ਹਵਾਈ ਸਟੰਟ ਦੌਰਾਨ ਦੋ ਫੌਜੀ ਜਹਾਜ਼ ਇਕ-ਦੂਜੇ ਨਾਲ ਟਕਰਾ ਕੇ ਜ਼ਮੀਨ ‘ਤੇ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਵਿਚ ਅੱਗ ਲੱਗ ਗਈ।

ਇਸ ਹਾਦਸੇ ਦਾ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਕੈਮਰੇ ‘ਚ ਕੈਦ ਹੋਏ ਇਸ ਭਿਆਨਕ ਹਾਦਸੇ ‘ਚ ਇਕ ਬੋਇੰਗ ਬੀ-17 ਫਲਾਇੰਗ ਫੋਰਟਰਸ ਅਤੇ ਬੇਲ ਪੀ-63 ਕਿੰਗਕੋਬਰਾ ਦੀ ਟੱਕਰ ਹੋ ਗਈ।ਇਹ ਪੂਰੀ ਘਟਨਾ ਕੈਮਰੇ ‘ਚ ਕੈਦ ਹੋ ਗਈ, ਕਿਉਂਕਿ ਇਹ ਜਹਾਜ਼ ਏਅਰਸ਼ੋਅ ‘ਚ ਹਿੱਸਾ ਲੈ ਰਹੇ ਸਨ। ਅਧਿਕਾਰੀਆਂ ਨੇ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਰਿਪੋਰਟਾਂ ਮੁਤਾਬਕ ਇਨ੍ਹਾਂ ਜਹਾਜ਼ਾਂ ‘ਚ ਘੱਟੋ-ਘੱਟ 6 ਲੋਕ ਸਵਾਰ ਸਨ ਅਤੇ ਇਨ੍ਹਾਂ ਸਾਰਿਆਂ ਦੀ ਮੌਤ ਦਾ ਖਦਸ਼ਾ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਏਅਰਸ਼ੋਅ ਦੇਖਣ ਲਈ ਮੌਕੇ ‘ਤੇ ਮੌਜੂਦ ਲੋਕਾਂ ਨੂੰ ਲੰਬੇ ਸਮੇਂ ਤੱਕ ਵਿਸ਼ਵਾਸ ਨਹੀਂ ਹੋ ਸਕਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕੀ ਹੋਇਆ! ਹਰ ਕੋਈ ਪੂਰੀ ਤਰ੍ਹਾਂ ਸਦਮੇ ਵਿੱਚ ਸੀ।

ਡਲਾਸ ਦੇ ਮੇਅਰ ਐਰਿਕ ਜੌਹਨਸਨ ਨੇ ਕਿਹਾ ਕਿ ਹਾਦਸੇ ਦਾ ਵੀਡੀਓ ਦਿਲ ਦਹਿਲਾਉਣ ਵਾਲਾ ਸੀ। ਮੇਅਰ ਨੇ ਦੱਸਿਆ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਸਥਾਨਕ ਪੁਲਿਸ ਅਤੇ ਫਾਇਰ ਵਿਭਾਗ ਦੀ ਮਦਦ ਨਾਲ ਹਾਦਸੇ ਵਾਲੀ ਥਾਂ ‘ਤੇ ਕਾਬੂ ਪਾ ਲਿਆ ਹੈ।


ਵੀਡੀਓ ‘ਚ ਸਾਫ ਦੇਖਿਆ ਜਾ ਰਿਹਾ ਸੀ ਕਿ ਦੂਜੇ ਪਾਸਿਓਂ ਆ ਰਿਹਾ ਕਿੰਗਕੋਬਰਾ ਜਹਾਜ਼ ਵਿਸ਼ਾਲ ਬੀ-17 ਨਾਲ ਟਕਰਾ ਗਿਆ ਅਤੇ ਅੱਗ ਅਤੇ ਧੂੰਏਂ ਦਾ ਵੱਡਾ ਗੋਲਾ ਬਣ ਗਿਆ। ਏਅਰ ਸ਼ੋਅ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉੱਥੇ ਇੱਕੋ ਸਮੇਂ ਕਈ ਜਹਾਜ਼ ਉੱਡ ਰਹੇ ਸਨ।