T20 World Cup 2022: ਪਾਕਿਸਤਾਨ ਦੀ ਹਾਰ ‘ਤੇ ਮੁਹੰਮਦ ਸ਼ਮੀ ਨੇ ਸ਼ੋਏਬ ਅਖਤਰ ਨੂੰ ਦਿੱਤਾ ਜਵਾਬ, ਕਿਹਾ , Sorry Brother It’s call Karma
ਇੰਗਲੈਂਡ ਨੇ ਪਾਕਿਸਤਾਨ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ ਹੈ। ਐਤਵਾਰ ਨੂੰ ਮੈਲਬੌਰਨ ‘ਚ ਹੋਏ ਫਾਈਨਲ ਮੈਚ ‘ਚ ਇੰਗਲੈਂਡ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਕੇ ਟੀ-20 ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ। ਫਾਈਨਲ ਦੇ ਨਤੀਜੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਦੀ ਪ੍ਰਤੀਕਿਰਿਆ ਵੀ ਆਈ, ਜੋ ਸੋਸ਼ਲ ਮੀਡੀਆ ‘ਤੇ ਹਾਵੀ ਰਹੀ।
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਟੁੱਟੇ ਦਿਲ ਦਾ ਇਮੋਜੀ ਟਵੀਟ ਕੀਤਾ, ਜਿਸ ਦਾ ਜਵਾਬ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਦਿੱਤਾ, ਜੋ ਵਾਇਰਲ ਹੋ ਗਿਆ। ਮੁਹੰਮਦ ਸ਼ਮੀ ਨੇ ਲਿਖਿਆ ਕਿ ਮਾਫ ਕਰਨਾ ਭਰਾ, ਇਸ ਨੂੰ ਕਰਮ ਕਹਿੰਦੇ ਹਨ।
‘Sorry brother…’: Mohammed Shami drops epic ‘karma’ post for Shoaib Akhtar after ENG beat PAK to win T20 World Cup
Sorry brother
It’s call karma 💔💔💔 https://t.co/DpaIliRYkd
— Mohammad Shami (@MdShami11) November 13, 2022
Legendary Pakistani fast bowler Shoaib Akhtar was left devastated after Babar Azam-led Pakistan failed to secure their second World T20 crown on Sunday. After defeating Rohit Sharma-led Team India in the second semi-final, Jos Buttler’s England side outclassed Pakistan in the final to clinch their second T20 World Cup title at the Melbourne Cricket Ground (MCG). After England registered a famous win over Pakistan in the summit clash, Indian pacer Mohammed Shami opted to take a sly dig at former Pakistan pacer Akhtar on Twitter.
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ ਦੌਰਾਨ ਸ਼ੋਏਬ ਅਖਤਰ ਲਗਾਤਾਰ ਟੀਮ ਇੰਡੀਆ ਦੀ ਆਲੋਚਨਾ ਕਰ ਰਹੇ ਸਨ ਅਤੇ ਸੈਮੀਫਾਈਨਲ ਵਿੱਚ ਟੀਮ ਇੰਡੀਆ ਦੀ ਹਾਰ ਦਾ ਜਸ਼ਨ ਮਨਾ ਰਹੇ ਸਨ। ਅਜਿਹੇ ‘ਚ ਜਦੋਂ ਪਾਕਿਸਤਾਨ ਫਾਈਨਲ ‘ਚ ਹਾਰ ਗਿਆ ਤਾਂ ਮੁਹੰਮਦ ਸ਼ਮੀ ਨੇ ਵੀ ਉਨ੍ਹਾਂ ‘ਤੇ ਅਜਿਹਾ ਚੁਟਕੀ ਲਿਆ ਜੋ ਵਾਇਰਲ ਹੋ ਗਿਆ।
ਕੁਝ ਹੀ ਮਿੰਟਾਂ ਵਿੱਚ ਮੁਹੰਮਦ ਸ਼ਮੀ ਦੇ ਇਸ ਟਵੀਟ ਨੂੰ ਹਜ਼ਾਰਾਂ ਰੀਟਵੀਟਸ ਅਤੇ ਲੱਖਾਂ ਲਾਈਕਸ ਮਿਲ ਗਏ ਅਤੇ ਇਹ ਬਿਆਨ ਵੀ ਟ੍ਰੈਂਡ ਕਰਨ ਲੱਗਾ। ਮੁਹੰਮਦ ਸ਼ਮੀ ਦੇ ਇਸ ਟਵੀਟ ਦਾ ਯੂਜ਼ਰਸ ਨੇ ਵੀ ਮਜ਼ਾ ਲਿਆ ਅਤੇ ਲਿਖਿਆ ਕਿ ਸ਼ਮੀ ਭਾਈ ਰੌਕੀ ਮੋਡ ‘ਚ ਆ ਗਏ ਹਨ ਅਤੇ ਫਾਇਰਿੰਗ ਕਰ ਰਹੇ ਹਨ।