Breaking News
Home / National / ਮੁੰਬਈ ਪੁਲਿਸ ਦਾ ਦਾਅਵਾ, ਰਾਜ ਕੁੰਦਰਾ ਦੇ ਬ੍ਰਿਟਿਸ਼ ਪੋ ਰ ਨ ਕੰਪਨੀ ਨਾਲ ਸੀ ਸੰਬੰਧ

ਮੁੰਬਈ ਪੁਲਿਸ ਦਾ ਦਾਅਵਾ, ਰਾਜ ਕੁੰਦਰਾ ਦੇ ਬ੍ਰਿਟਿਸ਼ ਪੋ ਰ ਨ ਕੰਪਨੀ ਨਾਲ ਸੀ ਸੰਬੰਧ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ (Shilpa Shetty) ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ਦੀ ਅ ਸ਼ ਲੀ ਲ ਫਿਲਮਾਂ ਬਣਾਉਣ ਦੇ ਮਾਮਲੇ ‘ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਹੋਰ ਨਵੇਂ ਖੁਲਾਸੇ ਹੋ ਰਹੇ ਹਨ। ਮੁੰਬਈ ਪੁਲਿਸ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਇਕ ਕੰਪਨੀ ਲੰਦਨ ਦੀ ਇਕ ਪੋ ਰ ਨ ਕੰਪਨੀ ਨਾਲ ਮਿਲ ਕੇ ਕੰਮ ਕਰ ਰਹੀ ਸੀ। ਯੂਕੇ ਦੀ ਇਹ ਪੋ ਰ ਨ ਫਰਮ ਉਨ੍ਹਾਂ ਦੇ ਹੀ ਕਿਸੇ ਰਿਸ਼ਤੇਦਾਰ ਨੇ ਸ਼ੁਰੂ ਕੀਤੀ ਹੈ, ਜੋ ਭਾਰਤ ਵਿਚ ਅ ਸ਼ ਲੀ ਲ ਸਮੱਗਰੀ ਤਿਆਰ ਕਰਨ ਦੇ ਕੰਮ ਵਿਚ ਸ਼ਾਮਲ ਹੈ।

ਦੱਸ ਦੇਈਏ ਕਿ ਰਾਜ ਕੁੰਦਰਾ ’ਤੇ ਅ ਸ਼ ਲੀ ਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ (Apps) ’ਤੇ ਦਿਖਾਉਣ ਦਾ ਆਰੋਪ ਲੱਗਿਆ ਸੀ। ਮੁੰਬਈ ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਖਿਲਾਫ ਪੁਖਤਾ ਸਬੂਤ ਹਨ। ਰਾਜ ਕੁੰਦਰਾ ਨੂੰ ਮੰਗਲਵਾਰ ਸਵੇਰੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ ਦੇ ਲੰਦਨ ਦੀ ਕੰਪਨੀ ਕੇਨਰੀਨ ਨਾਲ ਸੰਬੰਧ ਹਨ ਅਤੇ ਇਹ ਕੇਨਰੀਨ ਕੰਪਨੀ ਹੌਟਸ਼ਾਟਸ ਐਪ ਦਾ ਸੰਚਾਲਨ ਕਰਦੀ ਹੈ

ਜੁਆਇੰਟ ਕਮਿਸ਼ਨਰ ਆਫ ਪੁਲਿਸ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਇਹ ਕੰਪਨੀ ਤਾਂ ਲੰਦਨ ਵਿਚ ਰਜਿਸਟਰਡ ਸੀ ਪਰ ਕੰਟੇਂਟ ਨਿਰਮਾਣ, ਐਪ ਸੰਚਾਲਨ ਅਤੇ ਅਕਾਉਂਟਿੰਗ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ ਦੇ ਰਾਹੀਂ ਹੁੰਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੇਨਰਿਨ ਦਾ ਮਾਲਕ ਰਾਜ ਕੁੰਦਰਾ ਦਾ ਸਾਲਾ ਹੈ ਅਤੇ ਉਨ੍ਹਾਂ ਅਜਿਹੇ ਸਬੂਤ ਇਕੱਠੇ ਕੀਤੇ ਹਨ ਜੋ ਦੋਵਾਂ ਕੰਪਨੀਆਂ ਵਿਚਕਾਰ ਰਿਸ਼ਤੇ ਨੂੰ ਜ਼ਾਹਿਰ ਕਰਦੇ ਹਨ।

ਕਮਿਸ਼ਨਰ ਦਾ ਕਹਿਣਾ ਹੈ ਕਿ ਰਾਜ ਦੇ ਮੁੰਬਈ ਦਫ਼ਤਰ ਦੀ ਤਲਾਸ਼ੀ ਤੋਂ ਬਾਅਦ ਇਕ ਵੱਟਸਐਪ ਗਰੁੱਪ ਮਿਲਿਆ ਹੈ। ਈਮੇਲ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਅਕਾਉਂਟਿੰਗ ਸੰਬੰਧੀ ਡਿਟੇਲਸ ਅਤੇ ਕੁਝ ਪੋਰਨ ਫਿਲਮਾਂ ਵੀ ਮਿਲੀਆਂ ਹਨ। ੳਨ੍ਹਾਂ ਕਿਹਾ ਕਿ ਅਹਿਮ ਸਬੂਤ ਮਿਲਣ ਦੇ ਅਧਾਰ ’ਤੇ ਹੀ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਆਈਟੀ ਹੈੱਡ ਰਿਆਨ ਥਾਰਪ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲੇ ‘ਚ ਜਾਂਚ ਜਾਰੀ ਹੈ।

About admin

Check Also

ਤਾਲਿਬਾਨ ਦੀ ਭਾਰਤ ਨੂੰ ਖੁੱਲ੍ਹੀ ਚਿਤਾਵਨੀ- ‘ਅਫਗਾਨਿਸਤਾਨ ਵਿਚ ਫੌਜ ਭੇਜੀ ਤਾਂ ਚੰਗਾ ਨਹੀਂ ਹੋਵੇਗਾ’

ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੇ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। …

%d bloggers like this: