Breaking News
Home / Latest News / ਮਾਸੂਮ ਕੁੜੀਆਂ ਨੂੰ ਮਜ਼ਬੂਰ ਕਰ ਬਣਾਈਆਂ ਜਾ ਰਹੀਆਂ ਸੀ ਬਲਿਊ ਫਿਲਮਾਂ

ਮਾਸੂਮ ਕੁੜੀਆਂ ਨੂੰ ਮਜ਼ਬੂਰ ਕਰ ਬਣਾਈਆਂ ਜਾ ਰਹੀਆਂ ਸੀ ਬਲਿਊ ਫਿਲਮਾਂ

ਮਸ਼ਹੂਰ ਬਿਜ਼ਨੈੱਸਮੈਨ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਕੁੰਦਰਾਂ ਦੇ ਉੱਪਰ ਅ ਸ਼ ਲੀ ਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਲਈ ਬੁਲਾਇਆ ਸੀ। ਉੱਥੇ ਹੀ ਪੁੱਛਗਿੱਛ ਤੋਂ ਬਾਅਦ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਰਾਜ ਕੁੰਦਰਾ ਕਿਸੇ ਵਿਵਾਦ ਵਿਚ ਘਿਰੇ ਹੋਣ। ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਕਈ ਵਿਵਾਦਾਂ ਵਿਚ ਘਿਰੇ ਹੋਏ ਨਜ਼ਰ ਆ ਚੁੱਕੇ ਹਨ।

ਰਾਜ ਕੁੰਦਰਾ ਹਮੇਸ਼ਾ ਤੋਂ ਹੀ ਚਰਚਾ ਵਿਚ ਬਣੇ ਰਹਿੰਦੇ ਹਨ। ਰਾਜ ਕਦੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਤਾਂ ਕਦੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਜੀਵਨ ਨਾਲ ਜੁੜੇ ਵਿਵਾਦ ਵੀ ਕੁਝ ਘੱਟ ਨਹੀਂ ਹਨ। ਰਾਜ ਕੁੰਦਰਾ ਦਾ ਇਨ੍ਹਾਂ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਚਾਹੇ ਅਸੀਂ ਗੱਲ ਕਰੀਏ ਆਈਪੀਐੱਲ਼ ‘ਚ ਸੱਟੇਬਾਜ਼ੀ ਦੀ ਜਾਂ ਫਿਰ ਬਿਟਕੁਆਇਨ ਵਿਵਾਦ, ਜਾਂ ਫਿਰ ਰਾਜ ਦੇ ਵਿਆਹ ਨੂੰ ਲੈ ਕੇ ਹੀ ਵਿਵਾਦ ਕਿਉਂ ਨਾ ਹੋਵੇ। ਰਾਜ ਹਮੇਸ਼ਾ ਸੁਰਖੀਆਂ ਦਾ ਹਿੱਸਾ ਹੀ ਰਹੇ ਹਨ।

ਸਾਲ 2009 ਵਿਚ ਰਾਜ ਕੁੰਦਰਾ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਉਨ੍ਹਾਂ ਉੱਪਰ ਆਈ.ਪੀ.ਐੱਲ ‘ਚ ਸੱਟੇਬਾਜ਼ੀ ਦਾ ਦੋਸ਼ ਲੱਗਾ ਸੀ। ਇਸੇ ਸਾਲ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੇ ਮੌਰਿਸ਼ਿਸ ਦੀ ਇਕ ਕੰਪਨੀ ਦੀ ਮਦਦ ਨਾਲ ਆਈ.ਪੀ.ਐੱਲ ਵਿਚ ਨਿਵੇਸ਼ ਕੀਤਾ ਸੀ। ਦੋਵੇਂ ਰਾਜਸਥਾਨ ਰਾਇਲਸ ਟੀਮ ਦੇ ਮਾਲਕ ਬਣ ਗਏ ਸਨ ਪਰ ਜੂਨ 2013 ਵਿਚ ਰਾਜ ਕੁੰਦਰਾ ਉੱਪਰ ਆਈ.ਪੀ.ਐੱਲ ‘ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਉਹ ਦਿੱਲੀ ਪੁਲਿਸ ਦੀ ਗ੍ਰਿਫ਼ਤ ਵਿਚ ਆ ਗਏ ਸਨ। ਇਸ ਮਾਮਲੇ ‘ਚ ਰਾਜਸਥਾਨ ਰਾਇਲਸ ਦੇ ਕੁਝ ਖਿਡਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਰਾਜ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ ਸੀ ਕਿ ਉਨ੍ਹਾਂ ਟੀਮ ਨੂੰ ਲੈ ਕੇ ਸੱਟਾ ਖੇਡਿਆ ਸੀ ਅਤੇ ਇਸ ਵਿਚ ਕਾਫੀ ਪੈਸਾ ਵੀ ਲੱਗਾ ਸੀ।

ਇਸ ਮਾਮਲੇ ਤੋਂ ਬਾਅਦ ਰਾਜ ਕੁੰਦਰਾ ਦੀ ਟੀਮ ਰਾਜਸਥਾਨ ਰਾਇਲਸ ਨੂੰ 2 ਸਾਲ ਲਈ ਬੈਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਾਲ 2015 ਵਿਚ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਟੀਮ ਨੂੰ ਆਈ.ਪੀ.ਐੱਲ ਤੋਂ ਬੈਨ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪਤਨੀ ਸ਼ਿਲਪਾ ਸ਼ੈੱਟੀ ਦਾ ਨਾਂ ਵੀ ਸ਼ਾਮਲ ਸੀ ਜਿਸ ਦਾ ਖਮਿਆਜ਼ਾ ਰਾਜਸਥਾਨ ਰਾਇਲਸ ਟੀਮ ਨੂੰ ਵੀ ਭੁਗਤਣਾ ਪਿਆ। ਇਸ ਤੋਂ ਇਲਾਵਾ ਰਾਜ ਕੁੰਦਰਾ ਬਿਟਕੁਆਇਨ ਮਾਮਲੇ ‘ਚ ਵੀ ਫਸੇ ਸਨ। ਇਸ ਮਾਮਲੇ ‘ਚ ਰਾਜ ਕੁੰਦਰਾ ਉੱਪਰ ਰੁਪਿਆਂ ਦੇ ਹੇਰ-ਫੇਰ ਤੇ ਧੋਖਾਧੜੀ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਮਲੇ ‘ਚ ਜਾਂਚ-ਪੜਤਾਲ ਸ਼ੁਰੂ ਕੀਤੀ। ਰਾਜ ਉੱਪਰ ਦੋਸ਼ ਲੱਗਾ ਕਿ ਉਹ ਗੇਨਬਿਟਕੁਆਇਨ ਕੰਪਨੀ ਨਾਲ ਜੁੜੇ ਹੋਏ ਸਨ। ਇਹ ਕੰਪਨੀ 2 ਹਜ਼ਾਰ ਕਰੋੜ ਰੁਪਏ ਦੇ ਫਰਾਡ ਦਾ ਹਿੱਸਾ ਸੀ।

ਇਸ ਤੋਂ ਇਲਾਵਾ ਰਾਜ ਕੁੰਦਰਾ ਦੀ ਨਿੱਜੀ ਜ਼ਿੰਦਗੀ ਵੀ ਵਿਵਾਦਾਂ ਨਾਲ ਘਿਰੀ ਰਹੀ। ਰਾਜ ਕੁੰਦਰਾ ਨੇ ਸਾਲ 2005 ਵਿਚ ਕਵਿਤਾ ਨਾਲ ਵਿਆਹ ਕੀਤਾ ਸੀ। ਪਰ ਸਾਲ 2007 ‘ਚ ਉਨ੍ਹਾਂ ਨੇ ਕਵਿਤਾ ਨੂੰ ਤਲਾਕ ਦੇ ਦਿੱਤਾ ਤੇ ਸਾਲ 2009 ਵਿਚ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰ ਲਿਆ। ਇਸ ਵਿਆਹ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਹੋਮ ਬ੍ਰੇਕਰ ਤਕ ਦੱਸਿਆ ਗਿਆ ਸੀ ਪਰ ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਰਾਜ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਵਿਆਹ ਟੁੱਟਣ ਦੀ ਵਜ੍ਹਾ ਸ਼ਿਲਪਾ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਕਵਿਤਾ ਹੀ ਸੀ। ਇਕ ਇੰਟਰਵਿਊ ‘ਚ ਰਾਜ ਨੇ ਦੱਸਿਆ ਸੀ ਕਿ ਕਵਿਤਾ ਦਾ ਉਨ੍ਹਾਂ ਦੇ ਜੀਜੇ ਨਾਲ ਅਫੇਅਰ ਚੱਲ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਤਲਾਕ ਦਿੱਤਾ।

ਰਾਜ ਕੁੰਦਰਾ ਦੀ ਮਾਂ ਇੱਕ ਐਨਕਾਂ ਦੇ ਸ਼ੋਅਰੂਮ ਵਿੱਚ ਸੇਲ ਗਰਲ ਸੀ । ਰਾਜ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਉਸ ਸਮੇਂ ਇੱਕ ਬੱਸ ਕੰਡਕਟਰ ਸਨ । ਪਰ ਰਾਜ ਕੁੰਦਰਾ ਨੂੰ 2004 ਵਿੱਚ ਲੰਡਨ ਦਾ 198ਵੇਂ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ । ਬਾਅਦ ਵਿੱਚ ਰਾਜ ਨੇ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਦੋਂ ਕਿ ਰਾਜ ਦੀ ਪਹਿਲੀ ਪਤਨੀ ਕਵਿਤਾ ਕੁੰਦਰਾ ਕਿਸੇ ਹੀਰੋਇਨ ਤੋਂ ਘੱਟ ਨਹੀਂ ਸੀ ਤੇ ਇੱਕ ਵੱਡੇ ਕਾਰੋਬਾਰੀ ਦੀ ਬੇਟੀ ਸੀ ।


ਕੱਲ ਹਿੰਦੀ ਫਿਲਮਾਂ ਦੀ ਅਭਿਨੇਤਰੀ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਰਾਜ ਕੁੰਦਰਾ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਚੁੱਕ ਲਿਆ ਹੈ। ਇਲਜਾਮ ਵੀ ਬੜਾ ਸਮਾਜ ਵਿਰੋਧੀ ਤੇ ਗੈਰ ਵਿਹਾਰਕ ਲੱਗਾ ਹੈ।

ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਇੱਕ ਐਪ ਬਣਾਇਆ ਗਿਆ ਸੀ ਅਤੇ ਉਸ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ।

ਅ ਸ਼ ਲੀ ਲ ਸਮੱਗਰੀ ਬਣਾਉਣ ਅਤੇ ਪਬਲਿਸ਼ ਕਰਨ ਦੇ ਆਰੋਪ ਵਿੱਚ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਰਿਆਨ ਥਾਰਪ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਅਦਾਲਤ ਨੇ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਕਸਟਡੀ ਵਿਚ ਭੇਜਿਆ ਹੈ।ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਆਪਣੀ ਐਪ ਹੌਟਸ਼ਾਰਟ ਰਾਹੀਂ ਅਸ਼ਲੀਲ ਵੀਡੀਓ ਦੀ ਡੀਲਿੰਗ ਕਰ ਰਹੇ ਸਨ।

ਕੁੰਦਰੇ ਨੇ JL Stream ਨਾਮ ਦੀ ਐਪ ਬਣਾਈ ਸੀ ਤੇ ਇੰਡੀਆ ਦੇ ਸਾਈਬਰ ਲਾਅ ਤੋਂ ਬਚਣ ਵਾਸਤੇ ਇਸਨੂੰ ਵਿਦੇਸ਼ ਵਿੱਚ ਰਜਿਸਟਰਡ ਕਰਾਇਆ ਹੋਇਆ ਸੀ। ਇਹ ਇੰਡੀਆ ਵਿੱਚ ਨੀਲੀਆਂ ਫਿਲਮਾਂ ਬਣਾਉਂਦੇ ਸਨ ਤੇ ਈ ਮੇਲ ਦੀ V Transfer ਵਿਧੀ ਰਾਹੀਂ ਵਿਦੇਸ਼ ਭੇਜਕੇ OTT Platform ਤੇ ਚਾੜਕੇ ਵੇਖਣ ਵਾਲਿਆਂ ਅੱਗੇ ਪ੍ਰੋਸ ਦਿੰਦੇ ਸਨ।

ਫਰਵਰੀ 2021 ਵਿੱਚ ਸ਼ਿਕਾਇਤ ਹੋਈ ਸੀ ਤੇ ਪੁਲਿਸ ਨੇ ਪੂਰੀ ਤਹਿਕੀਕਾਤ ਕਰਕੇ ਪੂਰੇ ਪੰਜ ਮਹੀਨਿਆਂ ਦੀ ਮਿਹਨਤ ਬਾਅਦ ਰਾਜ ਕੁੰਦਰੇ ਸਮੇਤ ਦਰਜਨ ਦੇ ਕਰੀਬ ਲੋਕਾਂ ਨੂੰ ਫੜਿਆ ਹੈ। ਸਦਮੇ ਵਿੱਚ ਆਈ ਸ਼ਿਲਪਾ ਸ਼ੈਟੀ ਨੇ ਵੀ ਆਪਣੇ ਅਗਲੇ ਟੀਵੀ ਸ਼ੋਅ ਰੱਦ ਕਰ ਦਿੱਤੇ ਹਨ।

ਹੁਣ ਸਵਾਲ ਇਹ ਹੈ ਕਿ ਇੰਨੇ ਵੱਡੇ ਮੁਕਾਮ ਤੇ ਪਹੁੰਚ ਕੇ ਵੀ ਇਹ ਲੋਕ ਇਹੋ ਜਿਹੇ ਗੈਰ ਮਿਆਰੀ ਕੰਮ ਕਿਉਂ ਕਰਦੇ ਹਨ। ਰਾਸ ਕੁੰਦਰੇ ਦਾ ਬਾਪ ਬਾਲ ਕ੍ਰਿਸ਼ਨ ਕੁੰਦਰਾ ਤੇ ਮਾਂ ਊਸ਼ਾ ਰਾਣੀ ਚੰਗੇ ਭਵਿੱਖ ਖਾਤਰ ਬਠਿੰਡੇ ਤੋਂ ਇੰਗਲੈਂਡ ਜਾ ਵੱਸੇ ਸਨ। ਇਹ ਉੱਥੇ ਹੀ ਜੰਮਿਆ ਪਲਿਆ ਤੇ ਵੱਡਾ ਹੋਕੇ ਮਿਲਿਅਨਰ ਵੀ ਬਣਿਆ। 2004 ਸੰਨ ਵਿੱਚ ਇਹ ਯੂਕੇ ਦਾ 198 ਨੰਬਰ ਦਾ ਅਮੀਰ ਏਸ਼ੀਅਨ ਬ੍ਰਿਟਿਸ਼ ਸੀ।

2009 ਵਿੱਚ ਯੂਕੇ ਦੇ ਬਿੱਗ ਬ੍ਰਦਰ ਨਾਮ ਦੇ ਟੀਵੀ ਪ੍ਰੋਗਰਾਮ ਵਿੱਚ ਸ਼ਿਲਪਾ ਸ਼ੈਟੀ ਨੂੰ ਮਿਲਿਆ। ਫਿਰ ਐਸਾ ਮੇਲ ਹੋਇਆ ਕਿ ਆਪਣੀ ਪਤਨੀ ਨੂੰ ਤਲਾਕ ਦੇਕੇ ਸ਼ਿਲਪਾ ਨਾਲ ਵਿਆਹ ਕਰਵਾ ਲਿਆ। ਫਿਲਮਾਂ ਦੀ ਚਕਾਚੌਂਧ ਵਾਲੀ ਦੁਨੀਆਂ ਵਿੱਚ ਐਸਾ ਗਵਾਚਾ ਕਿ ਚੰਗੇ ਤੇ ਬੁਰੇ ਵਿਚਲੀ ਮਹੀਨ ਲਾਈਨ ਨੂੰ ਵਿਸਾਰ ਬੈਠਾ। ਅਰਬਾਂਪਤੀ ਬੰਦਾ ਇਸ ਪ੍ਰੋ ਨ ਫਿਲਮਾਂ ਦੇ ਧੰਦੇ ਵਿੱਚੋਂ ਵੀ ਪੈਸਾ ਕਮਾਉਣ ਦੀ ਸੋਚ ਬਣਾ ਕੇ ਚੱਲ ਤੁਰਿਆ।

ਇਸ ਮਾਮਲੇ ਵਿਚ ਜਦੋਂ ਗਹਿਨਾ ਵਸ਼ਿਸ਼ਠ ਦੀ ਗ੍ਰਿਫ਼ਤਾਰੀ ਹੋਈ ਤਾਂ ਉਸ ਨੇ ਉਮੇਸ਼ ਕਾਮਤ ਦਾ ਨਾਮ ਲਿਆ।ਰਾਜ ਕੁੰਦਰਾ ਦੇ ਸਾਬਕਾ ਪੀ ਏ ਉਮੇਸ਼ ਕਾਮਤ ਨੇ ਪੁਲੀਸ ਨੂੰ ਰਾਜ ਕੁੰਦਰਾ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਦਿੱਤੀ।ਰਾਜ ਕੁੰਦਰਾ ਨੇ ਦਾਅਵਾ ਕੀਤਾ ਹੈ ਕਿ ਹੌਟਸ਼ਾਰਟ ਐਪ ਉਨ੍ਹਾਂ ਨੇ ਆਰੋਪੀ ਪ੍ਰਦੀਪ ਬਖਸ਼ੀ ਨੂੰ ਵੇਚ ਦਿੱਤੀ ਸੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਰਾਜ ਕੁੰਦਰਾ ਲਗਾਤਾਰ ਇਸ ਐਪ ਦੇ ਆਰਥਿਕ ਲੈਣ ਦੇਣ ਕਰ ਰਹੇ ਸਨ।

ਕੁੰਦਰਾ ਦੁਆਰਾ ਇੱਕ ਵ੍ਹੱਟਸਐਪ ਗਰੁੱਪ ਵੀ ਬਣਾਇਆ ਗਿਆ ਸੀ ਜਿਸ ਦੇ ਉਹ ਐਡਮਿਨ ਸਨ ਅਤੇ ਵ੍ਹੱਟਸਐਪ ਦੇ ਕਲਿਪ, ਪੈਸੇ ਦੇ ਲੈਣ ਦੇਣ ਬਾਰੇ ਅਕਸਰ ਚਰਚਾ ਹੁੰਦੀ ਸੀ।ਗਹਿਨਾ ਵਸ਼ਿਸ਼ਠ ਅਤੇ ਉਮੇਸ਼ ਕਾਮਤ ਦੋਨੋਂ ਨਿਰਮਾਤਾ ਨਿਰਦੇਸ਼ਕ ਸਨ ਅਤੇ ਹੌਟਸ਼ਾਰਤਟ ਵਾਸਤੇ ਕਹਾਣੀਆਂ ਲਿਖਦੇ ਸਨ। ਕਹਾਣੀ ਦੇ ਨਾਲ ਇਕ ਦੂਜੇ ਨੂੰ ਭੇਜੇ ਗਏ ਈਮੇਲ ਵਿੱਚ ਸੀਸੀ ਰਾਜ ਕੁੰਦਰਾ ਨੂੰ ਵੀ ਰੱਖਿਆ ਗਿਆ ਸੀ।

ਪੁਲੀਸ ਨੇ ਦੱਸਿਆ ਕਿ ਰਾਜ ਕੁੰਦਰਾ ਨੇ ਐਪ ਦੇ ਬਾਰੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵੀ ਕਈ ਵਾਰ ਗੱਲਬਾਤ ਕੀਤੀ ਸੀ..ਰਾਜ ਕੁੰਦਰਾ ਇੱਕ ਵਪਾਰੀ ਹਨ ਅਤੇ ਆਈਪੀਐਲ ਵਿੱਚ ਉਨ੍ਹਾਂ ਦੀ ਇੱਕ ਕ੍ਰਿਕੇਟ ਟੀਮ ਵੀ ਹੈ। 2013 ਵਿੱਚ ਕੁੰਦਰਾ ਉਪਰ ਮੈਚ ਫਿਕਸਿੰਗ ਦੇ ਆਰੋਪ ਲੱਗੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੁੰਦਰਾ ਨੇ ਸੱਟੇਬਾਜ਼ੀ ਦੀ ਗੱਲ ਕਬੂਲੀ ਸੀ।

ਰਾਜ ਕੁੰਦਰਾ ਦੇ ਪਿਤਾ ਬ੍ਰਿਟੇਨ ਵਿੱਚ ਬੱਸ ਕੰਡਕਟਰ ਸਨ ਅਤੇ 1994 ਵਿੱਚ ਪਸ਼ਮੀਨਾ ਸ਼ਾਲ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਨੇਪਾਲ ਤੋਂ ਪਸ਼ਮੀਨਾ ਸ਼ਾਲ ਖ਼ਰੀਦ ਕੇ ਉਨ੍ਹਾਂ ਨੇ ਬ੍ਰਿਟਿਸ਼ ਫੈਸ਼ਨ ਹਾਊਸ ਵਿੱਚ ਸਪਲਾਈ ਕੀਤੇ ਅਤੇ ਇੱਕ ਸਾਲ ਵਿੱਚ ਦੋ ਕਰੋੜ ਪਾਉਂਡ ਦੀ ਕਮਾਈ ਕੀਤੀ।

ਇਸ ਮੁਨਾਫ਼ੇ ਨਾਲ ਰਾਜ ਕੁੰਦਰਾ ਨੇ ਹੀਰੇ ਦੇ ਵਪਾਰ ਵਿੱਚ ਹੱਥ ਅਜ਼ਮਾਇਆ ਅਤੇ ਉਸ ਤੋਂ ਬਾਅਦ ਰੂਸ, ਯੂਕਰੇਨ, ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ ਰੀਅਲ ਅਸਟੇਟ, ਮਾਈਨਿੰਗ ਅਤੇ ਊਰਜਾ ਦੇ ਖੇਤਰ ਵਿੱਚ ਵਪਾਰ ਸ਼ੁਰੂ ਕੀਤਾ। 2004 ਵਿੱਚ ਰਾਜ ਕੁੰਦਰਾ ਬ੍ਰਿਟੇਨ ਦੀ ਇੱਕ ਪੱਤਰਿਕਾ ਦੁਆਰਾ ਏਸ਼ਿਆਈ ਮੂਲ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਹੋਏ ਸਨ।

2009 ਵਿੱਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਕੁੰਦਰਾ ਦਾ ਵਿਆਹ ਹੋਇਆ ਅਤੇ ਇਸੇ ਸਾਲ ਕੁੰਦਰਾ ਨੇ ਆਈਪੀਐਲ ਟੀਮ ਰਾਜਸਥਾਨ ਰਾਇਲਜ਼ ਵਿੱਚ 11.7 ਫ਼ੀਸਦੀ ਹਿੱਸੇਦਾਰੀ ਖਰੀਦੀ।

About admin

Check Also

ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਵਿਚ ਕੀਤਾ ਬੈਨ

ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਸਰਕਾਰ ਨੇ ਭਾਰਤ ਵਿਚ ਕੀਤਾ …

%d bloggers like this: