Breaking News
Home / Punjab / ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਕਾਲ ਤਖਤ ਦਾ ਜਥੇਦਾਰ ਤੇ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਦੋਵੇਂ ਇਸੇ ਵਰਗ ‘ਚੋਂ ਹਨ

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਕਾਲ ਤਖਤ ਦਾ ਜਥੇਦਾਰ ਤੇ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਦੋਵੇਂ ਇਸੇ ਵਰਗ ‘ਚੋਂ ਹਨ

ਜੱਟਵਾਦ ਆਪਣੇ ਆਪ ‘ਚ ਇੱਕ ਸਮੱਸਿਆ ਹੈ ਪਰ ਕੁਝ ਸਾਲਾਂ ਤੋਂ ਜੱਟਾਂ ਨੂੰ ਹਾਸ਼ੀਏ ‘ਤੇ ਲਿਆਉਣ ਲਈ ਗਿਣੇ ਮਿੱਥੇ ਹਮਲੇ ਹੋ ਰਹੇ ਹਨ, ਉਹ ਵੀ ਤੱਥ ਵਿਗਾੜ ਕੇ। ਕੁਝ ਦਿਨਾਂ ਤੋਂ ਹਿੰਦੂ ਉੱਪ ਮੁੱਖ ਮੰਤਰੀ, ਦਲਿਤ ਉੱਪ ਮੁੱਖ ਮੰਤਰੀ ਦਾ ਮੁੱਦਾ ਵੀ ਇਸੇ ਖੇਡ ਦਾ ਹਿੱਸਾ ਹੈ। ਕਦੇ ਕਿਹਾ ਜਾਂਦਾ ਕਿ ਸਿੱਖੀ ‘ਚ ਅਖੌਤੀ ਦਲਿਤਾਂ ਨੂੰ ਬਣਦਾ ਥਾਂ ਨੀ ਦਿੱਤਾ ਜਾ ਰਿਹਾ।

ਇਹ ਰਿਪੋਰਟ ਪੜ੍ਹੋ, ਜਿਸ ਵਿੱਚ ਬਹੁਤ ਹੀ ਦਿਲਚਸਪ ਵੇਰਵੇ ਹਨ, ਸਮੇਤ ਇਸ ਗੱਲ ਦੇ ਕਿ ਇਸ ਵੇਲੇ ਅਕਾਲ ਤਖਤ ਦਾ ਜਥੇਦਾਰ ਤੇ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਦੋਵੇਂ ਇਸੇ ਵਰਗ ‘ਚੋਂ ਹਨ।

ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ip singh ਹੁਰਾਂ ਨੇ ਇੱਕ ਬਹੁਤ ਹੀ ਖੋਜ ਭਰਪੂਰ ਰਿਪੋਰਟ ਛਾਪੀ ਹੈ , ਇਹ ਉਸ ਭੰਡੀ ਪਰਚਾਰ ਦਾ ਸੱਭ ਤੋਂ ਵੱਡਾ ਤੇ ਤੱਥਾਂ ਦੁਆਲੇ ਘੁੰਮਦਾ ਜਵਾਬ ਹੈ ਜਿਸ ਅਧੀਨ ਪੰਜਾਬ ਵਿਚ ਸਿੱਖਾਂ ਖਿਲਾਫ ਆਰਿਆ ਸਮਾਜੀ , ਅੰਬੇਦਕਰਵਾਦੀ ਅਤੇ ਕੁਝ ਅਖੌਤੀ ਪੰਥਕ ਅਤੇ ਕਾਮਰੇਡ ਦਾਅਵਾ ਕਰਦੇ ਹਨ ਕੇ ਮਾਸਟਰ ਤਾਰਾ ਸਿੰਘ ਦਲਿਤਾਂ ਖਿਲਾਫ ਸੀ , ਇਸੇ ਪਰਚਾਰ ਹੇਠ ਇਹ ਹਵਾ ਬਣਾਈ ਜਾਂਦੀ ਹੈ ਕੇ ਸਿੱਖ ਧਰਮ ਵਿੱਚ ਦਲਿਤਾਂ ਨਾਲ ਵਿਤਕਰਾ ਹੁੰਦਾ ਹੈ , ਡਾਕਟਰ ਅੰਬੇਦਕਰ ਨਾਲ ਪੂਨਾ ਪੈਕਟ ਰਾਹੀ ਹੋਏ ਸਮਝੌਤੇ ਮੁਤਾਬਕ ਭਾਰਤ ਵਿਚ ਅਛੂਤਾਂ ਨੂੰ ਰਾਖਵਾਂਕਰਨ ਮਿਲਿਆ , ਪਰ ਨੇਹਰੂ ਪਟੇਲ ਅਤੇ ਆਰਿਆ ਸਮਾਜੀ ਲਾਬੀ ਸਮੇਤ ਹਿੰਦੂ ਰਾਜਨੀਤੀ ਦੀ ਸ਼ਰਾਰਤ ਇਹ ਰਹੀ ਸੀ ਕੇ ਸਿੱਖ ਪਛਾਣ ਅਧੀਨ ਆਉਂਦੇ ਅਜਿਹੇ ਭਾਈਚਾਰਿਆਂ ਨੂੰ ਰਾਖਵਾਂ ਕਰਨ ਤੋਂ ਬਾਹਰ ਰੱਖਿਆ ਗਿਆ , ਤਾਂ ਜੋ ਇਹ ਸਮਾਜ ਰਾਖਵੇਂਕਰਨ ਦੇ ਫਾਇਦੇ ਲੈਣ ਲਈ ਆਪਣੀ ਪਛਾਣ ਸਿੱਖ ਤੋਂ ਹਿੰਦੂ ਦਰਜ ਕਰਵਾ ਲਵੇ , ਇਸ ਨੁਕਤੇ ਦਾ ਵਿਰੋਧ ਕਿਸੇ ਵੀ ਥਾਂ ਡਾਕਟਰ ਅੰਬੇਦਕਰ ਨੇ ਨਹੀਂ ਕੀਤਾ , ਪਰ ਪੰਜਾਬ ਦੇ ਦਲਿਤਾਂ ਨੂੰ ਰਾਖਵੇਂਕਰਨ ਦਾ ਹੱਕ ਦਵਾਉਣ ਲਈ ਸਭ ਤੋਂ ਪਹਿਲਾਂ ਮੁਹਿੰਮ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਹੀ ਸ਼ੁਰੂ ਕੀਤੀ ਅਤੇ ਦਿੱਲੀ ਜਾ ਕੇ ਵੱਡਾ ਅੰਦੋਲਨ ਛੇੜਣ ਦਾ ਐਲਾਨ ਕੀਤਾ , ਮਾਸਟਰ ਤਾਰਾ ਸਿੰਘ ਜਦੋਂ ਇਸ ਅੰਦੋਲਨ ਨੂੰ ਸ਼ੁਰੂ ਕਰਨ ਨੂੰ ਦਿੱਲੀ ਜਾ ਰਹੇ ਸਨ ਤਾਂ ਉਹਨਾਂ ਦੇ ਕਰਨਾਲ ਲਾਗੇ ਪੁੱਜਣ ਦੀ ਖ਼ਬਰ ਸੁਣਦੇ ਸਾਰ ਹੀ ਰਾਖਵੇਂਕਰਨ ਦੇ ਦਾਇਰੇ ਵਿਚ ਪੰਜਾਬ ਦੇ ਸਿੱਖ ਪਛਾਣ ਵਾਲੇ ਦਲਿਤਾਂ ਨੂੰ ਰਾਖਵੇਂਕਰਨ ਦਾ ਐਲਾਨ ਹੋਇਆ , ਹੁਣ ਦਲਿਤ ਲੀਡਰਸ਼ਿਪ ਖ਼ਾਸ ਕਰਕੇ ਜਿਹੜੇ ਸਿੱਖ ਪਛਾਣ ਨਾਲ ਜਿਊਂਦੇ ਹਨ ਉਹਨਾਂ ਨੂੰ ਡਾਕਟਰ ਅੰਬੇਦਕਰ ਦੇ ਨਾਲ ਨਾਲ ਮਾਸਟਰ ਤਾਰਾ ਸਿੰਘ ਨੂੰ ਗਾਲ੍ਹਾਂ ਕੱਢਣ ਦੀ ਥਾਂ ਧੰਨਵਾਦ ਦੇਣਾ ਚਾਹੀਦਾ ਹੈ ਜਿਸਦੇ ਕਰਕੇ ਰਾਖਵੇਂਕਰਨ ਦੇ ਲਾਭ ਉਹਨਾਂ ਤੱਕ ਪੁੱਜਦੇ ਹੋਏ ,

ਸਿੱਖ ਧਰਮ ਵਿੱਚ ਧਾਰਮਕ ਤੌਰ ਤੇ ਕਿਤੇ ਵੀ ਛੂਤ ਭਿਟ ਨਹੀਂ ਹੈ , ਸਿੱਖ ਧਰਮ ਦੀ ਸੱਭ ਤੋਂ ਵੱਡੀ ਜਥੇਦਾਰੀ ਦੀ ਸੀਟ ਅਜੌਕੇ ਦੌਰ ਵਿਚ ਇੱਕ ਦਲਿਤ ਸਿੱਖ ਕੋਲ ਹੈ , ਜਦਕਿ ਹਿੰਦੂਆਂ ਵਿਚ ਅੱਜ ਤੱਕ ਕੋਈ ਸ਼ੰਕਰਾਚਾਰਿਆ ਦਲਿਤ ਸਮਾਜ ਵਿਚੋਂ ਨਹੀਂ ਹੋਇਆ , ਜਿੱਥੇ ਸਿੱਖ ਰਾਜਨੀਤੀ ਵਿੱਚ ਬਹੁਤ ਵੱਡੀ ਗਿਣਤੀ ਵਿਚ ਮਜ਼ਬੀ ਸਿੱਖ ਭਾਈਚਾਰੇ ਤੋਂ ਲੋਕ ਆ ਕੇ ਜੁੜੇ ਹੋਏ ਹੋਏ ਹਨ ਉਸਦੇ ਉਲਟ ਹਿੰਦੂ ਰਾਜਨੀਤੀ ਵਿੱਚ ਵਾਲਮੀਕ ਸਮਾਜ ਤੋਂ ਅਜਿਹੇ ਨੁਮਾਇੰਦੇ ਨਾਂਹ ਬਰਾਬਰ ਹਨ , ਜਿੱਥੇ ਹਿੰਦੂ ਆਬਾਦੀ ਨੂੰ ਰਾਜਨੀਤਿਕ ਇਕਾਈ ਵਜੋਂ ਦਲਿਤ ਤੋਂ ਵੱਖ ਗਿਣ ਕੇ ਸਾਰੀ ਰਾਜਨੀਤਕ ਦਾਅਵੇਦਾਰੀ 2-3 ਹਿੰਦੂ ਜਾਤਾਂ ਕੋਲ ਰਹਿ ਜਾਂਦੀ ਹੈ ਉਸਦੇ ਮੁਕਾਬਲੇ ਸਿੱਖ ਰਾਜਨੀਤੀ ਦੀ ਹਾਲਤ ਇਸ ਤੋਂ ਬਹੁਤ ਚੰਗੀ ਹੈ !

ਇਸ ਰਿਪੋਰਟ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ , ਘੱਟੋਂ ਘੱਟ ਦਲਿਤ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਇਸ ਵਾਰੇ ਆਪਣੇ ਭਰਮ ਦੂਰ ਕਰਨੇ ਚਾਹੀਦੇ ਹਨ

Parties promise Dalits space, they have it in religion already

Akal Takht Jathedar, SGPC President come from SC, BC Backgrounds

Though political discourse has been creating a perception that Dalits and Sikhs remain two completely different entities, data analysis and observations show that not only SCs make one third of total Sikh population in Punjab but also numerous fellows from so called ‘lower caste’ backgrounds have been working as Granthis (scripture readers), Ragis (hymns singers), preachers and dhadis (ballad singers) and some of them reached the top also, in terms of holding offices as well as enjoying popularity and respect.

It need a lot of enquiries to confirm caste background of Akal Takht Jathedar Ginai Harpreet Singh as usual reply in SGPC circles would be ‘nobody has ever discussed or bothered’ and even from those close to him in religious or community affairs. His father was also a Granthi.


When several have already served or are serving at Darbar Sahib or Akal Takht,
Scores of Granthis, ragis come from SC, BC backgrounds. They and other SGPC officials say nobody bothers about their caste backgrounds.

Read how and when Master Tara Singh got them reservation after once it was denied in the Constitution, why SCs among Sikhs, how Mazhabi Sikhs who come from Ati-Shudra background make largest component of SC Sikhs and also among all SCs.

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: