Breaking News
Home / Sikh News / ਕਨੇਡਾ – ਭੜਕੇ ਵਿਅਕਤੀ ਵਲੋਂ ਸਿੱਖ ਟਰੱਕ ਚਾਲਕ ਦੀ ਦਸਤਾਰ ਲਾਹੁਣ ਦੀ ਵੀਡੀਉ ਵਾਇਰਲ

ਕਨੇਡਾ – ਭੜਕੇ ਵਿਅਕਤੀ ਵਲੋਂ ਸਿੱਖ ਟਰੱਕ ਚਾਲਕ ਦੀ ਦਸਤਾਰ ਲਾਹੁਣ ਦੀ ਵੀਡੀਉ ਵਾਇਰਲ

ਜਿਵੇਂ ਕਿ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ 9 ਜੁਲਾਈ 2021 ਨੂੰ ਸਸਕੈਚੂਅਨ ਤੋਂ ਸਰੀ ਲੋਡ ਲੈ ਕੇ ਆਏ ਟਰੱਕ ਚਾਲਕ ਜਗਦੀਪ ਸਿੰਘ ਦੀ ਦਸਤਾਰ ਇਸ ਭੜਕੇ ਵਿਅਕਤੀ ਨੇ ਲਾਹ ਦਿੱਤੀ ਅਤੇ ਗਲਤ ਵੀ ਬੋਲਿਆ। ਇਹ ਘਟਨਾ ਸਰੀ ਦੀ 128 ਸਟਰੀਟ ਅਤੇ 80 ਐਵੇਨਿਊ ਲਾਗੇ ਵਾਪਰੀ।

ਇਸ ਘਟਨਾ ਤੋਂ ਬਾਅਦ ਜਗਦੀਪ ਸਿੰਘ ਨੇ ਸਰੀ ਆਰਸੀਐਮਪੀ ਤੱਕ ਪਹੁੰਚ ਕੀਤੀ ਤੇ ਉਕਤ ਵਿਅਕਤੀ ‘ਤੇ ਚਾਰਜ ਲਾਉਣ ਦੀ ਮੰਗ ਕੀਤੀ, ਜਿਸਨੂੰ ਵਾਰ-ਵਾਰ ਟਾਲਿਆ ਗਿਆ ਤੇ ਕਿਹਾ ਗਿਆ ਕਿ ਇਹ ਕੋਈ ਵੱਡੀ ਗੱਲ ਨਹੀਂ। ਉਸ ਵਿਅਕਤੀ ‘ਤੇ ਸ਼ਰਾਬ ਪੀਤੀ ਹੋਣ ਦਾ ਟੈਸਟ ਵੀ ਨਹੀਂ ਕੀਤਾ ਗਿਆ।

ਜਦੋਂ ਇਸ ਮਾਮਲੇ ‘ਚ ਹੋਰ ਗਵਾਹ ਅਤੇ ਵੀਡੀਓਜ਼ ਸਾਹਮਣੇ ਆਉਣ ਲੱਗੀਆਂ ਤਾਂ ਸਰੀ ਆਰਸੀਐਮਪੀ ਨੇ ਅਖੀਰ ਚਾਰਜ ਲਾ ਦਿੱਤੇ ਪਰ ਜਗਦੀਪ ਸਿੰਘ ਸਰੀ ਆਰਸੀਐਮਪੀ ਦੇ ਰਵੱਈਏ ਤੋਂ ਨਿਰਾਸ਼ ਹੈ ਕਿ ਕਥਿਤ ਮੁਲਜ਼ਮ ਬਾਰੇ ਜਾਂਚ ਕਰਨ ਦੀ ਬਜਾਇ ਉਸਨੂੰ ਚਾਰਜ ਨਾ ਲਵਾਉਣ ਲਈ ਡਰਾਇਆ ਅਤੇ ਬੇਦਿਲ ਕੀਤਾ ਗਿਆ।

ਜੇ ਕਿਸੇ ਮੀਡੀਏ ਵਾਲੇ ਨੂੰ ਜਗਦੀਪ ਸਿੰਘ ਦਾ ਸੰਪਰਕ ਨੰਬਰ ਚਾਹੀਦਾ ਹੋਵੇ ਤਾਂ ਮੇਰੇ ਤੋਂ ਇਨਬੌਕਸ ਲੈ ਸਕਦਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: