ਚੰਡੀਗੜ੍ਹ, 10 ਨਵੰਬਰ 2022- ਕੋਟਕਪੁਰਾ ਵਿੱਚ ਅੱਜ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਭਾਵੇਂ ਕਿ, ਪੁਲਿਸ ਦੇ ਵਲੋਂ ਇਸ ਸਬੰਧੀ ਐਫ਼ ਆਈ ਆਰ ਦਰਜ ਕਰ ਲਈ ਗਈ ਹੈ, ਪਰ ਦਰਜ ਕੀਤੀ ਗਈ ਐਫ਼ ਆਈ ਆਰ ਵਿੱਚ ਵੀ ਸਿਆਸਤ ਝਲਕ ਰਹੀ ਹੈ।
ਦਰਅਸਲ, ਦਰਜ ਕੀਤੀ ਗਈ ਐਫ਼ ਆਈ ਆਰ ਵਿੱਚ ਡੇਰਾ ਪ੍ਰੇਮੀ ਦੀ ਪਤਨੀ ਸਿਮਰਨ ਵਲੋਂ ਸਾਰੀ ਘਟਨਾਕ੍ਰਮ ਬਾਰੇ ਦੱਸਿਆ ਗਿਆ ਹੈ, ਉਥੇ ਹੀ ਦੋਸ਼ ਲਗਾਏ ਗਏ ਹਨ ਕਿ, ਮੇਰੇ ਪਤੀ ਪਰਦੀਪ ਸਿੰਘ ਦੇ ਕਤਲ ਕਰਾਉਣ ਵਿਚ ਕੋਈ ਡੂੰਘੀ ਸਾਜਿਸ਼ ਹੈ।
ਇਸ ਘਟਨਾ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਵੋਟ ਬੈਂਕ ਪਾਤਰ ਅਜਿਹੀ ਘਟੀਆ ਰਾਜਨੀਤੀ ਕੀਤੀ ਕਿ ਬੇਗੁਨਾਹ ਡੇਰਾ ਪ੍ਰੇਮੀਆਂ ਦੇ ਖਿਲਾਫ ਪੈਂਡਿੰਗ ਪਏ ਬੇਅਦਬੀ ਵਾਲੇ ਕੇਸਾਂ ਅਤੇ ਹੋਰ ਕੇਸਾਂ ਵਿੱਚ ਝੂਠਾ ਫਸਾਕੇ ਸਾਡੇ ਖਿਲਾਫ ਅਜਿਹਾ ਮਾਹੌਲ ਬਣਾਇਆ ਅਤੇ ਧਾਰਮਿਕ ਰੰਗਤ ਦਿੱਤੀ।
ਮ੍ਰਿਤਕ ਡੇਰਾ ਪ੍ਰੇਮੀ ਪ੍ਰਦੀਪ ਦੀ ਪਤਨੀ ਵੱਲੋਂ ਕਰਵਾਈ ਗਈ FIR ਹੋਈ ਜਨਤਕ, ਲਾਏ ਇਹ ਗੰਭੀਰ ਦੋਸ਼ਸਿਮਰਨ ਨੇ ਦਾਅਵਾ ਕੀਤਾ ਕਿ, ਅਸੀਂ ਡੇਰਾ ਪ੍ਰੇਮੀ ਸਾਰੇ ਧਰਮਾ ਦਾ ਸਤਿਕਾਰ ਕਰਦੇ ਹਾਂ ਤੇ ਨਿਰਸਵਾਰਥ ਸਮਾਜ ਦੀ ਸੇਵਾ ਕਰਦੇ ਹਾਂ। ਪ੍ਰੰਤੂ ਸਰਕਾਰਾਂ ਨੇ ਮੀਡੀਆ ਦੀ ਦੁਰਵਰਤੋਂ ਕਰਕੇ ਅਜਿਹਾ ਕੂੜ ਪ੍ਰਚਾਰ ਕੀਤਾ ਜਿਸ ਕਾਰਨ ਅਸਮਾਜਿਕ ਤੱਤਾਂ ਨੂੰ ਮੌਕਾ ਮਿਲਿਆ ਅਤੇ ਇਸ ਘਟਨਾ ਨੂੰ ਅਨਜਾਮ ਦਿੱਤਾ ਜਿਸ ਵਿਚ ਹੋਰ ਵੀ ਲੋਕ ਜੁੜੇ ਹੋ ਸਕਦੇ ਹਨ, ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ।
Dera Premi: ਫਰੀਦਕੋਟ ‘ਚ ਅੱਜ ਸਵੇਰੇ ਡੇਰਾ ਪ੍ਰੇਮੀ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਮ੍ਰਿਤਕ ਡੇਰਾ ਪ੍ਰੇਮੀ ਪ੍ਰਦੀਪ ‘ਤੇ ਸਵੇਰੇ 6:30 ਵਜੇ ਦੇ ਕਰੀਬ ਆਪਣੀ ਦੁਕਾਨ ਖੋਲ੍ਹ ਰਿਹਾ ਸੀ ਤਾਂ ਕੁਝ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਉਸ ‘ਤੇ ਤਾਬੜ ਤੋੜ ਫਾਇਰਿੰਗ ਦੀ ਵੀਡੀਓ ਵੀ ਵਾਇਰਲ ਹੋਈ ਹੈ।
ਫਰੀਦਕੋਟ ‘ਚ ਅੱਜ ਸਵੇਰੇ ਡੇਰਾ ਪ੍ਰੇਮੀ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਮ੍ਰਿਤਕ ਡੇਰਾ ਪ੍ਰੇਮੀ ਪ੍ਰਦੀਪ ‘ਤੇ ਸਵੇਰੇ 6:30 ਵਜੇ ਦੇ ਕਰੀਬ ਆਪਣੀ ਦੁਕਾਨ ਖੋਲ੍ਹ ਰਿਹਾ ਸੀ ਤਾਂ ਕੁਝ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਉਸ ‘ਤੇ ਤਾਬੜ ਤੋੜ ਫਾਇਰਿੰਗ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਦੌਰਾਨ ਡੇਰਾ ਪ੍ਰੇਮੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਗਰਮਾ ਗਿਆ ਹੈ ਇਸਨੂੰ ਪੰਜਾਬ ‘ਚ ਵਿਗੜ ਰਹੀ ਕਾਨੂੰਨ ਵਿਵਸਥਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੇਰਾ ਪ੍ਰੇਮੀ ਪ੍ਰਦੀਪ ਦੀ ਪਤਨੀ ਵੱਲੋਂ ਐਫ ਆਈ ਆਰ ਕੀਤੀ ਗਈ ਹੈ ਜਿਸ ਦਾ ਨੋਟਿਸ ਐਫ.ਆਈ.ਆਰ ਵੀ ਦੇਖਣ ਨੂੰ ਮਿਲਿਆ ਹੈ। ਇਸ ਨੋਟਿਸ ‘ਚ ਮ੍ਰਿਤਕ ਦੀ ਪਤਨੀ ਵੱਲੋਂ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ-
ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਕੋਟਕਪੂਰਾ ਬੇਅਦਬੀ ਮਾਮਲੇ ‘ਚ ਨਾਮਜ਼ਦ ਸੀ ਜਿਸ ਨੂੰ 3 ਸੁਰੱਖਿਆ ਕਰਮਚਾਰੀ ਵੀ ਮਿਲੇ ਸਨ ਘਟਨਾ ਦੌਰਾਨ ਸੁਰੱਖਿਆ ਕਰਮਚਾਰੀ ਵੀ ਨਾਲ ਸਨ ਜਿਨ੍ਹਾਂ ‘ਚੋਂ ਇਕ ਸੁਰੱਖਿਆ ਕਰਮਚਾਰੀ ਜਖਮੀ ਹੋਇਆ ਹੈ।
ਜਾਣੋ ਕੌਣ ਹੈ ਮ੍ਰਿਤਕ ਪ੍ਰਦੀਪ ਇੰਸਾ? -ਦੱਸ ਦੇਈਏ ਕਿ ਮ੍ਰਿਤਕ ਪ੍ਰਦੀਪ ਇੰਸਾ 2015 ਬੇਅਦਬੀ ਕੇਸ ‘ਚ ਮੁਲਜ਼ਮ ਸੀ।2020 ‘ਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ‘ਚ ਮ੍ਰਿਤਕ ਮੁਲਜ਼ਮ ਸੀ।ਬੁਰਜ ਜਵਾਹਰ ਵਾਲਾ ਤੋਂ ਹੋਏ ਪਾਵਨ ਸਰੂਪ ਚੋਰੀ ਹੋਏ ਸਨ।
“ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ” -ਸਰਕਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ #kotkapura #latestnews #derapremi #Punjabnews
ਡੇਰਾ ਪ੍ਰੇਮੀ ਪ੍ਰਦੀਪ ਦੀ ਪਤਨੀ ਦਾ ਬੇਅਦਬੀ ‘ਤੇ ਵੱਡਾ ਬਿਆਨ – “ਪੁਲਿਸ ਕੁੱਝ Proof ਤਾਂ ਕਰ ਨਹੀਂ ਸਕੀ, ਕੋਰਟ ਨੂੰ ਕਰਨ ਦਿੰਦੇ ਆਪਣਾ ਕੰਮ”