ਚੰਨੀ ਨੇ ਕਿਹੜਾ ਮੈਨੂੰ ਰਿਸ਼ਤਾ ਕਰਨਾ – ਕੇਜਰੀਵਾਲ

275

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਨੂੰ ਕਾਲੇ ਅੰਗਰੇਜ਼ ਕਹਿਣ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਬੀ ਹ ਮ ਲਾ ਕਰਦਿਆਂ ਕਿਹਾ ਕਿ ਉਸ ਦਾ ਰੰਗ ਭਾਵੇਂ ਕਾਲਾ ਹੈ ਪਰ ਉਸ ਦੀ ਮਨਸ਼ਾ ਬਿਲਕੁੱਲ ਸਾਫ ਹੈ ਤੇ ਉਹ ਝੂਠੇ ਵਾਅਦੇ ਵੀ ਨਹੀਂ ਕਰਦਾ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਕਾਂਗਰਸ ਨੂੰ ਦੱਸਣਾ ਚਾਹੁੰਦਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਸਾਧੇ ਕੱਪੜੇ ਪਹਿਨਣ ਵਾਲਾ ਵਿਅਕਤੀ, ਜਿਸ ਦਾ ਰੰਗ ਕਾਲਾ ਹੈ, ਉਹ ਸਾਰੇ ਵਾਅਦੇ ਨਿਭਾਏਗਾ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਨਾ ਤਾਂ ਝੂਠੇ ਐਲਾਨ ਕਰਦਾ ਹਾਂ ਤੇ ਨਾ ਹੀ ਝੂਠੇ ਵਾਅਦੇ ਕਰਦਾ ਹਾਂ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਿਆਸੀ ਵਿਰੋਧੀਆਂ ’ਤੇ ਅੱਜ ਨਿਸ਼ਾਨਾ ਸੇਧਿਆਂ ਕਿਹਾ ਕਿ ਉਹ ਸਿਰਫ ਐਲਾਨ ਹੀ ਨਹੀਂ ਕਰਦੇ ਸਗੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਵੀ ਨਿਭਾਉਂਦੇ ਹਨ। ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਇਹ ‘ਚੰਨੀ ਸਰਕਾਰ’ ਹੈ ਜਦੋਂ ਕਿ ਮੈਂ ਕਹਿੰਦਾਂ ਹਾਂ ਕਿ ਇਹ ‘ਚੰਗੀ ਸਰਕਾਰ’ ਹੈ। ਉਨ੍ਹਾਂ ਨੇ ਵਿਕਾਸ ਕੰਮਾਂ ਦੇ ਵੇਰਵੇ ਵੀ ਦਿੱਤੇ ਅਤੇ ਸਤੰਬਰ ਮਹੀਨੇ ਵਿੱਚ ਉਨ੍ਹਾਂ ਵੱਲੋਂ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲਣ ਮਗਰੋਂ ਸੂਬਾ ਸਰਕਾਰ ਵੱਲੋਂ ਲੋਕ-ਹਿੱਤ ਵਿੱਚ ਚੁੱਕੇ ਗਏ ਕਦਮਾਂ ਦੇ ਵੀ ਵੇਰਵੇ ਦਿੱਤੇ। ਉਨ੍ਹਾਂ ਕਿਹਾ ਕਿ ਮੈਂ ਐਲਾਨਜੀਤ ਨਹੀਂ ਹਾਂ, ਮੈ ਵਿਸ਼ਵਾਸਜੀਤ ਹਾਂਂ।