Pakistan – Imran Khan Injured In Firing At Pak Rally, Taken To Hospital: Reports

245

ਸਾਬਕਾ PM Imran Khan ਨੂੰ ਲੱਗੀ ਗੋ+ਲੀ , ਵਜ਼ੀਰਾਬਾਦ ਰੈਲੀ ‘ਚ ਹੋਈ ਫਾਇ+ਰਿੰਗ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ’ਚ ਗੋਲ਼ੀਬਾਰੀ ਹੋਈ ਹੈ। ਇਸ ਗੋਲ਼ੀਬਾਰੀ ’ਚ ਇਮਰਾਨ ਖਾਨ ਖੁਦ ਵੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ ਚਾਰ ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਇਸ ਸਮੇਂ ਪਾਕਿਸਤਾਨ ’ਚ ਆਜ਼ਾਦੀ ਮਾਰਚ ਕੱਢ ਰਹੇ ਹਨ। ਉਹ ਮੌਜੂਦਾ ਸਰਕਾਰ ਖਿਲਾਫ ਲਗਾਤਾਰ ਸੜਕ ’ਤੇ ਧਰਨੇ ਦੇ ਰਹੇ ਹਨ। ਜਦੋਂ ਤੋਂ ਤੋਸ਼ਖਾਨਾ ਮਾਮਲੇ ’ਚ ਇਮਰਾਨ ਨੂੰ ਦੋਸ਼ੀ ਪਾਇਆ ਗਿਆ ਹੈ, ਉਦੋਂ ਤੋਂ ਉਸ ਵੱਲੋਂ ਆਜ਼ਾਦੀ ਮਾਰਚ ਸ਼ੁਰੂ ਹੋ ਗਿਆ ਹੈ। ਇਸੇ ਕੜੀ ’ਚ ਵੀਰਵਾਰ ਨੂੰ ਵੀ ਉਨ੍ਹਾਂ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਸੀ ਪਰ ਇਸ ਦੌਰਾਨ ਗੋਲ਼ੀਬਾਰੀ ਹੋ ਗਈ, ਜਿਸ ’ਚ ਇਮਰਾਨ ਖਾਨ ਜ਼ਖ਼ਮੀ ਦੱਸੇ ਜਾ ਰਹੇ ਹਨ।

ਉਨ੍ਹਾਂ ਤੋਂ ਇਲਾਵਾ ਸਾਬਕਾ ਗਵਰਨਰ ਇਮਰਾਨ ਇਸਮਾਇਲ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ’ਚ ਇਮਰਾਨ ਖਾਨ ਦੇ ਪੈਰ ’ਚ ਗੋਲ਼ੀ ਲੱਗੀ ਹੈ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਹੋਰ ਆਗੂ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋਏ ਹਨ। ਫਵਾਦ ਚੌਧਰੀ ਮੁਤਾਬਕ ਇਮਰਾਨ ਖਾਨ ’ਤੇ ਏ.ਕੇ. 47 ਨਾਲ ਗੋਲ਼ੀਬਾਰੀ ਕੀਤੀ ਗਈ ਹੈ। ਉਨ੍ਹਾਂ ਦੇ ਪੈਰ ’ਚ ਗੋਲ਼ੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਇਕ ਹਮਲਾਵਰ ਹੱਥ ’ਚ ਏ.ਕੇ. 47 ਫੜੀ ਨਜ਼ਰ ਆ ਰਿਹਾ ਹੈ। ਪੁਲਸ ਨੇ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।