“ਮੇਰਾ ਗੰਨਮੈਨ ਮੈਨੂੰ ਸ਼ਹੀਦ ਕਰਨ ਨੂੰ ਫ਼ਿਰਦਾ ,ਮੇਰੀ ਜਾਨ ਨੂੰ ਖਤਰਾ ” – ਗੁਰਸਿਮਰਨ ਮੰਡ

322

ਕਰਮਜੀਤ ਸਿੰਘ ਚੰਡੀਗੜ੍ਹ -ਸੀਨੀਅਰ ਪਤਰਕਾਰ -21 ਅਕਤੂਬਰ ਦੀ ਸ਼ਾਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਈ ਮੁਲਾਕਾਤ ਨੇ ਕਿੰਨੀਆਂ ਯਾਦਾਂ ਨੂੰ ਸਜਰੀ ਹਵਾ ਦੇ ਦਿੱਤੀ,ਇਤਿਹਾਸ ਦੇ ਕਈ ਦੌਰ ਸਾਕਾਰ ਹੋ ਗਏ।ਇਹ ਅਹਿਸਾਸ ਵੀ ਹੋਇਆ ਕਿ ਰੂਹ ਦੇ ਜ਼ੋਰ ਨਾਲ ਜਿਉਣ ਵਾਲੀ ਸਿੱਖ ਕੌਮ ਦੇ ਇਤਿਹਾਸ ਨੂੰ “ਅੰਤਰਮੁਖੀ ਨਜ਼ਰੀਏ ਤੋਂ ਵੇਖਣ ਦੀ ਵੀ ਲੋੜ ਹੈ। ਪਿੰਡ ਦਾ ਗੁਰਦੁਆਰਾ ਸਾਹਿਬ ਖਾਲਸਾਈ ਸਰਗਰਮੀਆਂ ਦਾ ਕੇਂਦਰ ਬਣ ਗਿਆ ਹੈ। ਅੰਮ੍ਰਿਤਪਾਲ ਸਿੰਘ ਸਾਰਾ ਦਿਨ ਉਥੇ ਹੀ ਰਹਿੰਦੇ ਹਨ ਜਿਥੇ ਦੂਰ ਦੂਰ ਤੋਂ ਆਉਣ ਵਾਲੇ ਨੌਜਵਾਨ,ਬਜ਼ੁਰਗ ਅਤੇ ਹਰ ਖੇਤਰ ਦੇ ਲੋਕ ਉਨ੍ਹਾਂ ਨੂੰ ਮਿਲਦੇ ਹਨ ਅਤੇ ਪੰਥਕ ਵਿਚਾਰਾਂ ਕਰਦੇ ਹਨ।ਲੰਗਰ ਹਰ ਸਮੇਂ ਚਲਦਾ ਹੈ। ਵਿਦਿਆਰਥੀਆਂ ਅੰਦਰ ਉਨ੍ਹਾਂ ਨੂੰ ਮਿਲਣ ਦੀ ਵਿਸ਼ੇਸ਼ ਖਿੱਚ ਰਹਿੰਦੀ ਹੈ। ਜ਼ਿੰਦਗੀ ਦੇ ਅਠੇ ਪਹਿਰ ਉਨ੍ਹਾਂ ਨੇ ਪੰਥ ਨੂੰ ਸਮਰਪਿਤ ਕਰ ਦਿੱਤੇ ਹਨ। ਸਾਡੇ ਨਾਲ ਮੁਲਾਕਾਤ ਦੌਰਾਨ ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ,ਭਾਈ ਜਸਵੰਤ ਸਿੰਘ ਦਿੱਲੀ ਵੀ ਬੈਠੇ ਹੋਏ ਸਨ ,ਜਦਕਿ ਭਾਈ ਅਮਰੀਕ ਸਿੰਘ ਮੁਕੇਰੀਆਂ ,ਭਾਈ ਸਿਮਰਜੀਤ ਸਿੰਘ ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਿੱਖ ਚਿੰਤਕ ਭਾਈ ਪ੍ਰਭਜੋਤ ਸਿੰਘ ਨਵਾਂਸ਼ਹਿਰ ਕੁਝ ਕਾਰਨਾਂ ਕਰਕੇ ਪਹੁੰਚ ਨਹੀਂ ਸਨ ਸਕੇ। ਤਿੰਨ ਘੰਟੇ ਲੰਮੀ ਮੁਲਾਕਾਤ ਉਦੋਂ ਖ਼ਤਮ ਹੋਈ ਜਦੋਂ ਜਲੂਪੁਰ ਖੇੜਾ ਪਿੰਡ ਦੀ ਢਲਦੀ ਸ਼ਾਮ ਰਾਤ ਵੱਲ ਸਫ਼ਰ ਕਰ ਰਹੀ ਸੀ ।ਮੈਨੂੰ ਪਤੈ,ਤੁਸੀਂ ਇਹ ਸਵਾਲ ਕਰਨ ਲਈ ਉਤਾਵਲੇ ਹੋ ਕਿ ਇਹ ਮੁਲਾਕਾਤ ਕਿਸ ਤਰ੍ਹਾਂ ਦੀ ਸੀ ?ਮਾਹੌਲ ਕਿਹੋ ਜਿਹਾ ਸੀ?ਸਵਾਲਾਂ ਦੀ ਬੁਛਾੜ ਹੋਈ ਕਿ ਨਹੀਂ? ਜਵਾਬਾਂ ਦਾ ਪੱਧਰ ਕਿਹੋ ਜਿਹਾ ਸੀ?ਉਨ੍ਹਾਂ ਜਵਾਬਾਂ ਵਿਚ ਸੂਝ,ਸਿਆਣਪ,ਧੀਰਜ ਅਤੇ ਠਰ੍ਹੰਮੇ ਦਾ ਗ੍ਰਾਫ ਕਿਸ ਤਰ੍ਹਾਂ ਦਾ ਸੀ? ਉਸ ਦੀਆਂ ਗੱਲਾਂ ਤੇ ਅਮਲਾਂ ਵਿਚ ਕਿੰਨੀ ਕੁ ਗੂੜ੍ਹੀ ਸਾਂਝ ਮਹਿਸੂਸ ਹੋਈ?ਕਿੰਨਾ ਪਾੜਾ ਸੀ? ਇਕ ਵੱਡਾ ਸੁਆਲ ਇਹ ਵੀ ਸੀ ਜੋ ਬਹੁਤ ਘੱਟ ਲੋਕ ਪੁੱਛਦੇ ਹਨ ਕਿ ਕੀ ਤੁਸੀਂ ਆਖਿਰਕਾਰ ਅੰਮ੍ਰਿਤਪਾਲ ਸਿੰਘ ਦੀ “ਅੰਦਰਲੀ ਰੋਸ਼ਨੀ” ਤੱਕ ਪਹੁੰਚ ਸਕੇ, ਜਿਸ ਰੌਸ਼ਨੀ ਨੂੰ ਮੀਡੀਆ ਤੇ ਵਿਦਵਾਨਾਂ ਦਾ ਇਕ ਪਾਸੜ ਉਲਾਰ ਸੁਭਾਅ ਸਦਾ ਵਾਂਗ ਵੇਖ ਹੀ ਨਹੀਂ ਸਕਿਆ ਜਾਂ ਵੇਖਣਾ ਹੀ ਨਹੀਂ ਚਾਹੁੰਦਾ ਜਾਂ ਵੇਖਣ ਤੋਂ ਡਰ ਲੱਗਦਾ ਹੈ। ਅੰਦਰਲੀ ਰੌਸ਼ਨੀ ਤਕ ਪਹੁੰਚਣਾ ਏਨਾ ਆਸਾਨ ਨਹੀਂ ਹੁੰਦਾ ਅਤੇ ਵੱਡੇ ਬੰਦਿਆਂ ਦੇ ਕਾਲਜੇ ਦੀ ਪੀੜ(ਕਰਕ ਕਲੇਜੇ ਮਾਹਿ) ਨੂੰ ਆਪਣੀ ਪੀੜ ਬਨਾਉਣਾ ਵੀ ਮੁਸ਼ਕਲ ਹੁੰਦਾ ਹੈ, ਕਿਉਂਕਿ ਬਦਲਾਂ ਨਾਲ ਗੱਲਾਂ ਕਰਨ ਲਈ ਤੁਹਾਨੂੰ ਬਾਜ਼ ਨਾਲ ਦੋਸਤੀ ਪਾਉਣੀ ਪੈਂਦੀ ਹੈ।40 ਸਾਲ ਪਹਿਲਾਂ ਦੀ ਗੱਲ ਹੈ ,ਜਦੋਂ ਮੈਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰੂ ਨਾਨਕ ਨਿਵਾਸ ਦੀ ਉਪਰਲੀ ਛੱਤ ਤੋਂ ਸੰਤ ਜਰਨੈਲ ਸਿੰਘ ਨਾਲ ਇੱਕ ਲੰਮੀ ਮੁਲਾਕਾਤ ਕਰਨ ਤੋਂ ਪਿੱਛੋਂ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਮੈਨੂੰ ਗੰਨਾ ਪਿੰਡ ਵਾਲੇ ਸਰਦਾਰ ਦਲਬੀਰ ਸਿੰਘ ਯਾਦ ਆ ਗਏ ਜਿਨ੍ਹਾਂ ਨੇ 1978 ਦੀ ਖ਼ੂਨੀ ਵਿਸਾਖੀ ਪਿੱਛੋਂ ਸੰਤ ਜਰਨੈਲ ਸਿੰਘ ਨਾਲ ਕਈ ਘੰਟੇ ਮੁਲਾਕਾਤ ਕਰਨ ਪਿੱਛੋਂ ਆਪਣਾ ਤਜਰਬਾ ਮੇਰੇ ਨਾਲ ਸਾਂਝਾ ਕਰਦਿਆਂ ਇਹ ਭਵਿੱਖਬਾਣੀ ਕੀਤੀ ਕਿ ਇਹ “ਬੰਦਾ ਇਤਿਹਾਸ ਵਿਚ ਕੋਈ ਵੱਡਾ ਰੋਲ ਅਦਾ ਕਰੇਗਾ” ਅਤੇ ਸੱਚਮੁੱਚ ਦੁਨੀਆਂ ਨੇ ਇਸੇ ਤਰ੍ਹਾਂ ਹੀ ਵੇਖਿਆ। ਸ਼ਾਇਦ ਤੁਸੀਂ ਅਜੇ ਸਹਿਮਤ ਨਾ ਹੋਵੋ ਪਰ ਜਲੂਪੁਰ ਖੇੜਾ ਗੁਰਦੁਆਰਾ ਸਾਹਿਬ ਦੀ ਉੱਪਰਲੀ ਛੱਤ ਤੋਂ ਹੇਠਾਂ ਉਤਰਦਿਆਂ ਮੈਨੂੰ ਵੀ ਇਹੋ ਮਹਿਸੂਸ ਹੋਇਆ ਕਿ “ਇਹ ਬੰਦਾ ਵੀ ਕੋਈ ਵੱਡਾ ਚਮਤਕਾਰ ਕਰ ਕੇ ਇਸ ਸੰਸਾਰ ਤੋਂ ਵਿਦਾ ਹੋਵੇਗਾ ਜਿਸ ਨੂੰ ਅੱਜ ਅਨਾੜੀ ਲੋਕਾਂ ਦਾ ਕਾਫ਼ਲਾ “ਕੱਲ੍ਹ ਦਾ ਜੁਆਕ” ਕਹਿ ਰਿਹਾ ਹੈ।” ਅਸੀਂ ਸਾਰੇ ਬੜੇ ਔਖੇ ਸਮਿਆਂ ਵਿਚੋਂ ਲੰਘ ਰਹੇ ਹਾਂ ,ਜਦੋਂ ਸਾਡੀ “ਨਜ਼ਰ” ਦਾ ਰਿਸ਼ਤਾ “ਅਸਮਾਨ” ਨਾਲ ਨਹੀਂ ਬਣ ਸਕਿਆ ।ਅਸੀਂ ਦੀਪ ਸਿੱਧੂ ਨੂੰ ਵੀ ਨਹੀਂ ਸੀ ਪਛਾਣ ਸਕੇ ਜਿਸ ਨੇ ਸਾਡੀ ਖੁਰ ਰਹੀ “ਹੋਂਦ”ਦਾ ਵੱਡਾ ਦਾਰਸ਼ਨਿਕ ਸਵਾਲ ਖੜ੍ਹਾ ਕਰਕੇ ਵਿਰੋਧੀਆਂ ਦੇ ਕਾਫ਼ਲੇ ਵਿੱਚ ਕੰਬਣੀ ਛੇੜ ਦਿੱਤੀ ਸੀ।ਇਹ ਉਹੀ ਸੀ ਜਿਸ ਨੇ ਕਿਸਾਨੀ ਨੂੰ ਫਿਲਾਸਫੀ,ਧਰਮ ਤੇ ਸੱਭਿਆਚਾਰ ਨਾਲ ਜੋੜ ਕੇ ਉਹ ਚਮਤਕਾਰ ਕੀਤਾ ਜਿਸ ਨੂੰ ਯਾਦ ਕਰਨ ਲਈ ਹੰਝੂ ਕਾਫ਼ੀ ਨਹੀਂ ਹਨ। ਸਿੱਧੂ ਮੂਸੇਵਾਲਾ ਵੀ ਅਸੀਂ ਨਹੀਂ ਪਹਿਚਾਣ ਸਕੇ ਜੋ ਇਕ ਤਰ੍ਹਾਂ ਨਾਲ ਕਲੀ ਸੀ ਜੋ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਈ ।ਇਕ ਅੱਧ ਖਿੜਿਆ ਫੁੱਲ ਸੀ ਜਿਸ ਨੇ ਆਪਣੀ ਖੁਸ਼ਬੋ ਅਜੇ ਵੰਡਣੀ ਸੀ ।ਸਿੱਧੂ ਮੂਸੇ ਵਾਲਾ ਨੇ “ਪਹਿਲਾ ਪਾਣੀ ਜੀਉ ਹੈ” ਦੀ ਮਹਾਨਤਾ ਦਾ ਝੰਡਾ ਬੁਲੰਦ ਕਰਕੇ ਐਲਾਨ ਕੀਤਾ ਸੀ ਕਿ ਅਸੀਂ ਤੁਪਕਾ ਵੀ ਪਾਣੀ ਨਹੀਂ ਦੇਣਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਧੱਕਾ ਕਰੋਗੇ ਤਾਂ “ਬਲਵਿੰਦਰ ਜਟਾਣਾ ਫਿਰ ਆਵੇਗਾ ।ਪਾਣੀਆਂ ਦੇ ਮੁੱਦੇ ਤੇ ਹੋਈ ਬੇਇਨਸਾਫ਼ੀ ਨੂੰ ਉਸ ਨੇ ਸਾਡੀ ਰੂਹ ਤਕ ਉਤਾਰ ਦਿੱਤਾ। ਭਾਈ ਅੰਮ੍ਰਿਤਪਾਲ ਸਿੰਘ ਵੀ ਉਨ੍ਹਾਂ ਰਾਹਾਂ ਤੇ ਚੱਲ ਪਿਆ ਹੈ ਜਿੱਥੇ ਕਿਸ਼ਤੀ ਕਿਨਾਰੇ ਤੇ ਬੈਠ ਕੇ ਨਹੀਂ ਚਲਾਈ ਜਾ ਸਕਦੀ ।ਦਰਿਆ ਦੀਆਂ ਲਹਿਰਾਂ ਵਿਚ ਠੇਲਣੀ ਪੈਂਦੀ ਹੈ।ਇਹ ਖ਼ਾਲਸਾ ਯੁੱਗ ਦੇ ਪੈਂਡੇ ਹਨ ਜਿਸ ਉੱਤੇ ਪਹਿਲਾਂ ਸੰਤ ਜਰਨੈਲ ਸਿੰਘ,ਫਿਰ ਜੁਝਾਰੂ ਲਹਿਰ ,ਫਿਰ ਦੀਪ ਸਿੱਧੂ, ਸਿੱਧੂ ਮੂਸੇਵਾਲਾ ਅਤੇ ਹੁਣ ਇਨ੍ਹਾਂ ਪੈਂਡਿਆਂ ਦਾ ਗੁਰਜ ਬਿਨਾਂ ਸ਼ੱਕ ਵੀਰ ਅੰਮ੍ਰਿਤਪਾਲ ਸਿੰਘ ਕੋਲ ਹੈ। ਅਸਲ ਵਿੱਚ ਇਨ੍ਹਾਂ ਪੈਂਡਿਆਂ ਦਾ ਸਫ਼ਰ ਵੱਖਰਾ ਹੈ,ਦਿਸ ਰਹੀਆਂ ਰਾਜਨੀਤਕ ਪਾਰਟੀਆਂ ਦੇ ਸੰਘਰਸ਼ਾਂ, ਉਨਾਂ ਦੇ ਲਾਈਫ ਸਟਾਈਲ ਤੇ ਉਨ੍ਹਾਂ ਦੀ ਮੰਜ਼ਿਲ ਤੋਂ ਉੱਕਾ ਹੀ ਵੱਖਰਾ ਹੈ,ਉਨ੍ਹਾਂ ਤਮਾਮ ਬਿਰਤਾਂਤਾਂ ਤੋਂ ਵੱਖਰਾ ਹੈ,ਜਿਨ੍ਹਾਂ ਬਿਰਤਾਂਤਾਂ ਵਿਚ ਅਸਲ ਵਿਚ ਮੈਂ ਕੀ ਹਾਂ (real-me)ਦੀ ਪਹਿਚਾਣ ਹੀ ਨਹੀਂ ਹੋ ਸਕਦੀ।ਇਸ ਅੰਮ੍ਰਿਤਪਾਲ ਸਿੰਘ ਨੂੰ ਸਮਝਣ ਲਈ ਵੀ ਇਕ ਵੱਖਰੇ ਨਜ਼ਰੀਏ ਦੀ ਲੋਡ਼ ਹੈ ਕਿਉਂਕਿ ਉਹ ਇਸ ਸਮੇਂ ਉਸ ਪੜਾਅ ‘ਤੇ ਖੜਾ ਹੈ ਜਿੱਥੇ ਕੇਵਲ “ਅਹਿਸਾਸ” ਦਾ ਰੰਗ ਹੁੰਦਾ ਹੈ ਜੋ ਇਲਮਾਂ ਦੇ ਝੱਖੜਾਂ ਨਾਲ ਨਹੀਂ ਸਮਝਿਆ ਜਾਂ ਮਾਪਿਆ ਜਾ ਸਕਦਾ, ਜਿੱਥੇ ਸੋਚ ਦੇ ਖੰਭ ਝੜ ਜਾਂਦੇ ਹਨ ।ਉਹ ਸੱਚਮੁੱਚ ਕਿਸੇ ਹੋਰ ਸਾਜ਼ ਦੀ ਤਾਰ ਹੈ। ਜਲੂਪੁਰ ਖੇੜਾ ਦੀ ਲੰਮੀ ਮੁਲਾਕਾਤ ਵਿੱਚ ਇਹ ਹਕੀਕਤ ਨਿੱਖਰ ਕੇ ਸਾਹਮਣੇ ਆਈ ਕਿ ਅਸੀਂ ਗੁਰੂ -ਪਿਆਰ ਤੋਂ ਵਿੱਛੜ ਗਏ ਹਾਂ।ਉਸ ਨੂੰ ਰੋਸ ਹੈ ਕਿ ਗੁਰੂ ਦੀ ਬੇਅਦਬੀ ਵੇਖ ਕੇ,ਸੁਣ ਕੇ ਸਾਡੇ ਅੰਦਰ ਸਿੱਖੀ ਸਿਧਾਂਤਾਂ ਅਤੇ ਜਜ਼ਬਿਆਂ ਦਾ ਤੂਫ਼ਾਨ ਕਿਉਂ ਨਹੀਂ ਝੂਲਦਾ ।ਗੁਰੂ ਗ੍ਰੰਥ ਸਾਹਿਬ ਸਾਡੇ ਲਈ ਇਕ ਸਾਧਾਰਨ ਕਿਤਾਬ ਬਣਾ ਦਿੱਤੀ ਗਈ ਹੈ ।ਬੇਅਦਬੀ ਦੀਆਂ ਘਟਨਾਵਾਂ ਨੂੰ ਅਸੀਂ ਆਮ ਜਿਹੀ ਗੱਲ ਸਮਝ ਲਿਆ ਹੈ ਜਿਵੇਂ ਕਿ ਸਾਡਾ ਦੁਸ਼ਮਣ ਚਾਹੁੰਦਾ ਸੀ।ਧਰਮੀ ਅਖਵਾਉਂਦੇ ਲੋਕ ਵੀ ਸਰਕਾਰ ਵੱਲੋਂ ਵਰਤਾਏ ਇਸ ਕੰਮ ਨੂੰ ਮਿੱਠਾ ਕਰਕੇ ਮੰਨ ਰਹੇ ਹਨ। ਇਸ ਬੇਵਸੀ ਦੇ ਆਲਮ ਵਿੱਚ ਨਸ਼ਿਆਂ ਨੇ ਥਾਂ ਬਣਾ ਲਈ ਹੈ ਅਤੇ ਅੰਮ੍ਰਿਤਪਾਲ ਸਿੰਘ ਦੇ ਦਰਦ ਭਿੱਜੇ ਸ਼ਬਦਾਂ ਮੁਤਾਬਕ “ਸਾਡੇ ਕੋਠੇ ਜਿੱਡੇ ਨੌਜਵਾਨ” ਹਰ ਰੋਜ਼ ਮਾਵਾਂ ਤੋਂ ਵਿੱਛੜ ਰਹੇ ਹਨ। ਖ਼ਾਲਿਸਤਾਨ ਵੀ ਤਾਂ ਇੱਕ ਨਾਅਰਾ ਹੀ ਬਣ ਗਿਆ ਹੈ।ਉਹ ਕਹਿੰਦਾ ਹੈ ਕਿ ਖ਼ਾਲਿਸਤਾਨ ਦੀ “ਰੂਹ” ਤੋਂ ਅਸੀਂ ਕਿਨਾਰਾ ਕਰ ਲਿਆ ਹੈ ਅਤੇ “ਜਿਸਮ” ਹੀ ਚੁੱਕੀ ਫਿਰਦੇ ਹਾਂ। ਇਥੋਂ ਤੱਕ ਕਿ ਖਾਲਿਸਤਾਨ ਲਈ ਸੰਘਰਸ਼ ਕਰਨ ਵਾਲੇ ਵੀ ਕਈ ਵੀਰ ਖਾਲਿਸਤਾਨ ਤੋਂ ਦੂਰ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਮੁਤਾਬਕ ਇਸ ਸਮੇਂ ਖਿਲਾਅ ਰਾਜਨੀਤਕ ਨਹੀਂ ਸਗੋਂ ਧਾਰਮਿਕ ਖਲਾਅ ਹੈ।ਇਸੇ ਖਲਾਅ ਨੂੰ ਭਰਨ ਲਈ ਉਸ ਦੇ ਅੰਦਰ ਅੰਮ੍ਰਿਤ ਸੰਚਾਰ ਦੇ ਪਵਿੱਤਰ ਵਿਚਾਰ ਨੇ ਪ੍ਰਵੇਸ਼ ਕੀਤਾ ਅਤੇ ਜੋ ਹੁਣ ਇੱਕ ਵੱਡੀ ਲਹਿਰ ਬਣਦਾ ਜਾ ਰਿਹਾ ਹੈ।ਸਚ ਤਾਂ ਇਹ ਹੈ ਕਿ ਇਹ ਅੰਮ੍ਰਿਤ ਸੰਚਾਰ ਮੁਲਕ ਦੀ ਸਥਾਪਤ ਮੁੱਖ ਧਾਰਾ ਵਿਰੁੱਧ ਇਕ ਪਵਿੱਤਰ ਬਗ਼ਾਵਤ ਹੈ ਅਤੇ ਖਾਲਸਾਈ ਮੁਖਧਾਰਾ ਦਾ ਪ੍ਰਵੇਸ਼ ਦੁਆਰ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਉਹ ਗੇੜਾ ਮਾਰਨਾ ਚਾਹੁੰਦੇ ਹਨ ਜਿੱਥੇ ਉਹ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਗੇ ਜਦ ਕਿ ਸਰਬੱਤ ਖਾਲਸਾ ਬੁਲਾਉਣ ਤੋਂ ਪਹਿਲਾਂ ਉਹ ਤਮਾਮ ਜਥੇਬੰਦੀਆਂ ਅਤੇ ਸੰਸਥਾਵਾਂ ਨਾਲ ਸੰਪਰਕ ਕਰਕੇ ਹੀ ਕਿਸੇ ਅੰਤਮ ਫੈਸਲੇ ਤੇ ਪਹੁੰਚਣਗੇ।ਮਾਲਵਾ ਖੇਤਰ ਦੀ ਜਨਤਾ ਤੱਕ ਵੱਡੀ ਪੱਧਰ ਤੇ ਪਹੁੰਚ ਕਰਨ ਦਾ ਵੀ ਉਨ੍ਹਾਂ ਨੇ ਮਨ ਬਣਾਇਆ ਹੋਇਆ ਹੈ। ਅਸਲ ਵਿਚ ਲੰਮੀ ਮੁਲਾਕਾਤ ਵਿੱਚ ਬਹੁਤ ਸਾਰੇ ਮਸਲੇ ਸਾਹਮਣੇ ਆਏ, ਬਹੁਤ ਸਾਰੇ ਮਸਲਿਆਂ ਬਾਰੇ ਅਜੇ ਹੋਰ ਸਪਸ਼ਟੀਕਰਨ ਚਾਹੀਦੇ ਹਨ,ਬਹੁਤ ਸਾਰੇ ਮਸਲਿਆਂ ਦਾ ਜਵਾਬ ਸਮੇਂ ਉੱਤੇ ਛੱਡਿਆ ਗਿਆ ਹੈ। ਇਸਾਈਆਂ ਦੇ ਪ੍ਰਚਾਰ ਅਤੇ ਉਨ੍ਹਾਂ ਵੱਲੋਂ ਸਿੱਖ ਧਰਮ ਬਾਰੇ ਅਪਣਾਈ ਗਈ ਪਹੁੰਚ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਲਏ ਸਪੱਸ਼ਟ ਸਟੈਂਡ ਨੂੰ ਹੋਰ ਕਈ ਦ੍ਰਿਸ਼ਟੀਕੋਣਾਂ ਤੋਂ ਵੀ ਵਿਚਾਰਨ ਅਤੇ ਬਾਹਰਲੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਪੰਜਾਬ ਨੂੰ ਜਗਾਉਣ ਲਈ ਅੰਮ੍ਰਿਤਪਾਲ ਸਿੰਘ “ਚਲਦਾ ਵਹੀਰ” ਦੀ ਪੁਰਾਤਨ ਰਾਜਨੀਤੀ ਤੇ ਖ਼ਾਲਸਈ ਰਣਨੀਤੀ ਨੂੰ ਬਹਾਲ ਕਰ ਰਿਹਾ ਹੈ ਜਿਸ ਵਿੱਚ ਹੰਨੇ ਹੰਨੇ ਪੀਰੀ ਤੇ ਹੰਨੇ ਹੰਨੇ ਮੀਰੀ ਦਾ ਅਹਿਸਾਸ ਜਗਾਉਣ ਵਾਲੇ ਕਾਫ਼ਲੇ ਅਗਲੇ ਕੁਝ ਦਿਨਾਂ ਵਿਚ ਪੰਜਾਬ ਦੀ ਧਰਤੀ ‘ਤੇ ਮਾਰਚ ਕਰਨਗੇ। ਇਹ ਮਾਰਚ ਪੈਦਲ ਵੀ ਹੋਵੇਗਾ ,ਘੋੜਿਆਂ ਤੇ ਵੀ ਹੋਵੇਗਾ ,ਪਿੰਡ ਪਿੰਡ ਪੜਾਅ ਹੋਵੇਗਾ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਕੀਰਤਨ,ਕਥਾ ਤੇ ਲੈਕਚਰ ਸੰਗਤਾਂ ਨੂੰ ਜਥੇਬੰਦ ਵੀ ਕਰਨਗੇ ,ਜਗਾਉਣਗੇ ਵੀ ਅਤੇ ਤੋਰਨਗੇ ਵੀ ।ਅੰਮ੍ਰਿਤਪਾਲ ਸਿੰਘ ਇਨ੍ਹਾਂ ਯਤਨਾਂ ਨੂੰ ਹੀ ਢਾਂਚੇ ਦਾ ਰੂਪ ਦਰਸਾ ਰਿਹਾ ਹੈ ਹਾਲਾਂਕਿ “ਵਾਰਸ ਪੰਜਾਬ ਦੇ” ਜਥੇਬੰਦੀ ਕਿਸ ਤਰ੍ਹਾਂ ਦੇ ਢਾਂਚੇ ਦੀ ਸਿਰਜਣਾ ਕਰੇਗੀ,ਉਸ ਦੀ ਰੂਪ ਰੇਖਾ ਬਾਰੇ ਗੱਲਾਂ ਅਜੇ ਸਪੱਸ਼ਟ ਨਹੀਂ ਹੋਈਆਂ ।ਇਕ ਹੋਰ ਅਹਿਮ ਤੇ ਦਿਲਚਸਪ ਗੱਲ ਜਿਹੜੀ ਚੈਨਲਾਂ ਵਾਲਿਆਂ ਦੀ ਪਕੜ ਵਿੱਚ ਨਹੀਂ ਆ ਰਹੀ ਅਤੇ ਨਾ ਹੀ ਉਹ ਇਸ ਦੀ ਮਹੱਤਤਾ ਨੂੰ ਸਮਝ ਰਹੇ ਹਨ, ਉਹ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਮਨ,ਪਦਾਰਥ,ਵਿਕਾਰ,ਸਰੀਰ,ਡਰ, ਸੰਕਟ,ਪੈਗੰਬਰ,ਗੁਰੂ,ਸੁਰਤ,ਪਾਪ,ਪੁੰਨ ਬਾਰੇ ਵੀ ਖ਼ਾਲਸਈ ਨਜ਼ਰੀਏ ਤੋਂ ਗੱਲਾਂ ਕਰਦਾ ਹੈ ਜੋ ਸਤਈ ਜਾਂ ਓਪਰੀਆਂ ਨਹੀਂ ਸਗੋਂ ਤੁਹਾਡਾ ਗਹਿਰਾਈ ਦੇ ਆਲਮ ਨਾਲ ਰਿਸ਼ਤਾ ਵੀ ਜੋੜਦੀਆਂ ਹਨ,ਹਾਲਾਂਕਿ ਇਨ੍ਹਾਂ ਅਤਿ ਸੂਖਮ ਵਰਤਾਰਿਆਂ ਸਬੰਧੀ ਉਸ ਦੀ ਸੁਤੰਤਰ ਸਮਝ ਬਾਰੇ ਹੋਰ ਵਿਆਖਿਆਵਾਂ ਨੂੰ ਵੀ ਉਹ ਖੁੱਲ੍ਹਾ ਛੱਡਦਾ ਹੈ।ਪਰ ਇਸ ਤੋਂ ਇਹ ਤਾਂ ਪਤਾ ਲਗਦਾ ਹੀ ਹੈ ਕਿ ਉਹ ਸਿੱਧ ਪੱਧਰਾ ਜਾਂ ਘਟਨਾਵਾਂ ਤੋਂ ਅਣਜਾਣ ਵਿਅਕਤੀ ਨਹੀਂ ਅਤੇ ਨਾ ਹੀ ਕੰਨਾਂ ਦਾ ਕੱਚਾ ਹੈ, ਨਾ ਹੀ ਉਸਨੂੰ ਕੋਈ ਹਾਈਜੈੱਕ ਕਰ ਸਕਦਾ ਹੈ। ਉਸ ਨੂੰ ਪਤਾ ਹੈ ਕਿ ਉਸ ਦੇ ਵਿਰੁੱਧ ਕਿੱਥੇ ਘੁਸਰ-ਮੁਸਰ ਹੋ ਰਹੀ ਹੈ,ਪਰ ਕੌੜੇ ਮਿੱਠੇ ਤਜਰਬਿਆਂ ਨਾਲ ਉਸ ਅੰਦਰ ਧੀਰਜ,ਠਰੰਮਾ ਤੇ ਸਹਿਜ ਆ ਰਿਹਾ ਹੈ ।ਇਸ ਤਬਦੀਲੀ ਨੂੰ ਉਹ ਸਵੀਕਾਰ ਵੀ ਕਰਦਾ ਹੈ। ਅਜੇ ਇਹ ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ ਕਿ ਢਾਂਚੇ ਨੂੰ ਉਸਾਰਨ,ਬੁਨਿਆਦ ਨੂੰ ਮਜ਼ਬੂਤ ਕਰਨ ਅਤੇ ਇਸ ਦਾ ਘੇਰਾ ਵਧਾਉਣ ਵਿਚ ਕਿਹੜੀ ਯੋਜਨਾ ਹੈ? ਕੀ ਬਹੁਤੇ ਫਰੰਟ ਖੋਲ੍ਹਣ ਨਾਲ ਸਾਡੀ ਕੀਮਤੀ ਊਰਜਾ ਵਿੱਚ ਖਿੰਡਾਅ ਤਾਂ ਨਹੀਂ ਆਏਗਾ?ਜੇ ਅੰਮ੍ਰਿਤਪਾਲ ਸਿੰਘ ਉੱਤੇ ਸਰਕਾਰ ਕਿਸੇ ਵੀ ਬਹਾਨੇ ਵਾਰ ਕਰਦੀ ਹੈ ਤਾਂ ਉਸ ਤੋਂ ਪਿੱਛੋਂ ਸੰਘਰਸ਼ ਦੀ ਵਾਗਡੋਰ ਕੌਣ ਸੰਭਾਲੇਗਾ? ਜਿਵੇਂ ਦੁਸ਼ਮਣਾਂ ,ਵਿਰੋਧੀਆਂ ਤੇ ਸ਼ਰੀਕਾਂ ਨੇ ਮੌਕਾ ਮਿਲਦਿਆਂ ਹੀ ਥਾਂ ਥਾਂ “ਆਪਣੀਆਂ ਵਾਰੀਆਂ” ਸੰਭਾਲ ਲਈਆਂ ਹਨ,ਉਨ੍ਹਾਂ ਦਾ ਸਾਹਮਣਾ ਕਰਨ ਲਈ ਕੀ ਕੋਈ ਟੀਮ ਤਿਆਰ ਕੀਤੀ ਗਈ ਹੈ?ਪੰਜਾਬ ਅੰਦਰ ਸਿੱਖ ਕੌਮ ਦੀ ਆਬਾਦੀ ਘਟਾਉਣ ਲਈ ਹੋ ਰਹੇ ਵਿਉਂਤਬੱਧ ਯਤਨਾਂ ਨੂੰ ਠੱਲ੍ਹ ਪਾਉਣ ਲਈ ਕੀ ਹਿਮਾਚਲ ਜਾਂ ਹੋਰਨਾਂ ਰਾਜਾਂ ਵਿੱਚ ਬਣੇ ਕਾਨੂੰਨਾਂ ਦੀ ਤਰਜ਼ ‘ਤੇ ਪੰਜਾਬ ਸਰਕਾਰ ਨੂੰ ਵੀ ਕਾਨੂੰਨ ਬਣਾਉਣ ਲਈ ਕੋਈ ਮੁਹਿੰਮ ਚਲਾਉਣ ਦੀ ਗੱਲ ਅੰਮ੍ਰਿਤਪਾਲ ਸਿੰਘ ਦੇ ਏਜੰਡੇ ਵਿੱਚ ਸ਼ਾਮਲ ਹੈ? ਬੁਧੀਜੀਵੀਆਂ ਅਤੇ ਇਤਿਹਾਸਕਾਰਾਂ ਦੇ ਹਲਕਿਆਂ ਵਿੱਚ ਹੋ ਰਹੇ ਸਵਾਲਾਂ ਦਾ ਜਵਾਬ ਵੀ ਉਨ੍ਹਾਂ ਨੇ ਦੇਣਾ ਹੈ ਕਿ ਉਹ ਇਨ੍ਹਾਂ ਦੇ ਰੋਲ ਨੂੰ ਘਟਾ ਕੇ ਕਿਉਂ ਵੇਖ ਰਹੇ ਹਨ? ਇਹ ਪੁੱਛੇ ਜਾਣ ਉੱਤੇ ਕਿ ਉਹ ਆਉਣ ਸਾਰ ਤੱਤੀਆਂ ਗੱਲਾਂ ਕਿਉਂ ਕਰਨ ਲੱਗ ਪਏ?ਉਸ ਦਾ ਜੁਆਬ ਸੀ ਕਿ ਚੜ੍ਹ ਕੇ ਬੋਲਣਾ(offensive) ਸਮੇਂ ਦੀ ਲੋੜ ਸੀ। ਕੌਮ ਨੂੰ ਡਰ ਤੋਂ ਮੁਕਤ ਵੀ ਤਾਂ ਕਰਨਾ ਸੀ।ਜੇ ਮੈਂ ਡਿਫੈਂਸਿਵ ਹੋ ਕੇ ਚਲਦਾ ਤਾਂ ਸਰਕਾਰ ਨੇ ਆਪਣੇ ਬੇਅੰਤ ਸਾਧਨਾਂ ਤੇ ਸੋਮਿਆਂ ਨਾਲ ਸਾਨੂੰ ਕੁਚਲਣ ਦੀ ਕੋਸ਼ਿਸ਼ ਕਰਨੀ ਸੀ। ਵਿਰੋਧੀਆਂ ਨੂੰ ਤਾਂ ਬਹਾਨਾ ਹੀ ਚਾਹੀਦਾ ਹੈ,ਤਾਕਤ ਨੂੰ ਨੀਤੀ ਨਾਲ ਵੀ ਹਰਾਉਣਾ ਪੈਣਾ ਹੈ ਅਤੇ ਲੋਡ਼ ਪੈਣ ੳਤੇ ਤਾਕਤ ਦਾ ਤਾਕਤ ਨਾਲ ਮੁਕਾਬਲਾ ਵੀ ਕਰਨਾ ਹੈ। ਉਹ ਸਵਾਲ ਕਰਦਾ ਹੈ ਤੇ ਪੁੱਛਦਾ ਵੀ ਹੈ ਕਿ “ਆਖਿਰਕਾਰ ਇਹ ਕਿਰਪਾਨ ਗੰਢੇ ਚੀਰਨ ਲਈ ਹੀ ਤਾਂ ਨਹੀਂ ਰੱਖੀ ਗਈ?ਉਸ ਨੂੰ ਗੁੱਸਾ ਵੀ ਇਸੇ ਗੱਲ ਦਾ ਹੈ ਕਿ ਸੰਘਰਸ਼ ਦੇ ਇਸ ਤਾਕਤਵਰ ਪੱਖ ਨੂੰ ਅਸੀਂ ਅਣਗੌਲਿਆ ਕੀਤਾ ਹੋਇਆ ਹੈ ਜਿਸ ਦਾ ਨਤੀਜਾ ਉਨ੍ਹਾਂ ਦੇ ਆਪਣੇ ਲਫ਼ਜ਼ਾਂ ਮੁਤਾਬਿਕ ਅਸੀਂ ਆਪਣੀ ਹੀ ਧਰਤੀ ‘ਤੇ ਹਰ ਰੋਜ਼ ਛਿਤਰ ਖਾ ਰਹੇ ਹਾਂ। ਅੰਮ੍ਰਿਤਪਾਲ ਰੋਸ ਤੇ ਰੋਹ ਨੂੰ ਖ਼ਾਲਸਈ ਚੇਤਨਾ ਦਾ ਹਿੱਸਾ ਬਣਾ ਰਿਹਾ ਜਾਪਦਾ ਹੈ ।ਉਸ ਨੇ ਪੰਜਾਬੀਆਂ ਅੰਦਰ ਪੰਜਾਬ ਲਈ ਇਕ ਸਾਂਝੀ ਪਿਆਸ ਤਾਂ ਪੈਦਾ ਕਰ ਹੀ ਦਿੱਤੀ ਹੈ।ਇਉਂ ਲਗਦਾ ਹੈ ਹੁਣ ਜਾਗਣ ਦਾ ਜਜ਼ਬਾ ਜਥੇਬੰਦ ਹੋਣ ਲਈ ਤਰਸ ਰਿਹਾ ਹੈ।ਉਹ ਆਪਣੇ ਸ਼ਬਦਾਂ ਨਾਲ ਹਰ ਕਿਸਮ ਦੀ ਖੜੋਤ ਨੂੰ ਤੋੜਦਾ ਹੈ,ਹਾਜ਼ਰ ਜਵਾਬੀ ਨਾਲ ਸਥਾਪਤ ਬਿਰਤਾਂਤਾਂ ਨੂੰ ਲੋੜ ਪੈਣ ‘ਤੇ ਬੇਰਹਿਮੀ ਨਾਲ ਭੰਨ ਦੇਣ ਵਿੱਚ ਕਾਮਯਾਬ ਹੋਇਆ ਹੈ।ਦੀਪ ਸਿੱਧੂ ਦੇ ਵੰਨ ਸੁਵੰਨੇ ਸੰਘਰਸ਼ ਅਤੇ ਚੇਤਨਾ ਦੇ ਪ੍ਰਕਾਸ਼ ਨੇ ਅੰਮ੍ਰਿਤਪਾਲ ਸਿੰਘ ਦੇ ਰਾਹ ਨੂੰ ਕਾਫ਼ੀ ਪੱਧਰਾ ਅਤੇ ਆਸਾਨ ਵੀ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਜਿਵੇਂ ਨੱਕ ਦੀ ਸੇਧ ‘ਤੇ ਲਗਾਤਾਰ ਖ਼ਾਲਿਸਤਾਨ ਦੇ ਸੰਘਰਸ਼ ਅਤੇ ਨਿਸ਼ਾਨੇ ਉੱਤੇ ਕਰੜਾ ਪਹਿਰਾ ਦੇ ਰਿਹਾ ਹੈ,ਉਸ ਦੇ ਇਸ ਦ੍ਰਿੜ੍ਹ ਇਰਾਦੇ ਨੇ ਵੀ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਹੈ। ਕਰਾਮਾਤ ਜਾਂ ਚਮਤਕਾਰ ਕੀ ਹੁੰਦੇ ਹਨ ?ਇਹ ਕਦੋਂ ਵਾਪਰਦੇ ਹਨ ?ਕਿਵੇਂ ਵਾਪਰਦੇ ਹਨ? ਇਨ੍ਹਾਂ ਸਵਾਲਾਂ ਦੇ ਢੁੱਕਵੇਂ ਤੇ ਫ਼ੈਸਲਾਕੁਨ ਜਵਾਬ ਕਿਸੇ ਵੀ ਸਮਾਜ ਵਿਗਿਆਨ ਕੋਲ ਨਹੀਂ ਹੁੰਦੇ। ਇਤਿਹਾਸ ਦੀ ਪਕੜ ਵਿੱਚ ਵੀ ਨਹੀਂ ਆਉਂਦੇ ਅਤੇ ਨਾ ਹੀ ਸਟੇਟ ਨੂੰ ਪਤਾ ਲੱਗਦਾ ਹੈ ਕਿ ਸਿੱਖ ਕੌਮ ਦੇ ਅੰਦਰ ਕੀ ਰਿੱਝ ਪੱਕ ਰਿਹਾ ਹੈ। ਇਹ ਹਾਲਤ ਸੱਚਮੁੱਚ ਬੇਸ਼ਬਦ,ਭੇਤਭਰੀ,ਅਤੇ ਰਹੱਸਮਈ ਹੁੰਦੀ ਹੈ ਅਤੇ ਇਕ ਉੱਘੇ ਮਨੋਵਿਗਿਆਨੀ ਮੁਤਾਬਕ ਖ਼ਤਰਨਾਕ ਵੀ। ਕਿਸ ਨੂੰ ਪਤਾ ਸੀ ਕਿ ਅੰਮ੍ਰਿਤਪਾਲ ਸਿੰਘ ਅਚਾਨਕ ਆਵੇਗਾ ਅਤੇ ਯਕਲਖਤ ਹੇਠਾਂ ਤੋਂ ਉਪਰ ਤਕ ਹਾਲਾਤ ਬਦਲ ਜਾਣਗੇ। ਜਿਹੜੇ ਘੇਸਲ ਮਾਰ ਕੇ ਚਿਰਾਂ ਤੋਂ ਸੁੱਤੇ ਹੋਏ ਸਨ ਉਹ ਜਾਗ ਉੱਠਣਗੇ ਅਤੇ ਝੰਜੋੜੇ ਜਾਣਗੇ।ਕਿਸ ਨੂੰ ਪਤਾ ਸੀ ਕਿ ਉਸ ਦੀ ਇੱਕ ਆਵਾਜ਼ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕੋ ਦਿਨ ਇੱਕ ਹਜ਼ਾਰ ਤੋਂ ਉੱਪਰ ਨੌਜਵਾਨਾਂ ਵਿੱਚ ਅੰਮ੍ਰਿਤ ਛਕਣ ਦੀ ਚਾਹਤ ਪੈਦਾ ਹੋ ਜਾਏਗੀ।ਕਿਸ ਨੂੰ ਪਤਾ ਸੀ ਕਿ ਉਹ ਅਚਾਨਕ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਜਾਏਗਾ।ਕਿਸ ਨੂੰ ਪਤਾ ਸੀ ਕਿ ਜਦੋਂ ਉਹ ਬੋਲੇਗਾ ਤਾਂ ਉਨ੍ਹਾਂ ਬੋਲਾਂ ਨਾਲ ਆਜ਼ਾਦੀ ਦੀ ਰੀਝ ਨੂੰ ਨਵਾਂ ਬਲ ,ਨਵੀਂ ਸ਼ਕਤੀ,ਨਵਾਂ ਜਜ਼ਬਾ ਅਤੇ ਨਵੀਂ ਸੇਧ ਮਿਲੇਗੀ। ਕਿਉਂ ਹਜ਼ਾਰਾਂ ਲੋਕ ਉਸ ਦੀ ਲੰਮੀ ਉਮਰ ਅਤੇ ਚੜਦੀ ਕਲਾ ਲਈ ਅਰਦਾਸਾਂ ਕਰ ਰਹੇ ਹਨ?ਕੀ ਤੁਸਾਂ ਦੇਖਿਆ ਨਹੀਂ ਕਿ ਕਿਵੇਂ ਚੈਨਲ, ਅਖ਼ਬਾਰਾਂ ਤੇ ਸਰਕਾਰਾਂ ਨੂੰ ਵੀ ਚਿੰਤਾ ਲੱਗੀ ਰਹਿੰਦੀ ਹੈ ਕਿ ਇਹ ਕੌਣ ਆ ਗਿਆ ਹੈ ਜਿਸ ਨੇ ਅਚਾਨਕ ਸਾਡੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ। ਕੀ ਇਉਂ ਨਹੀਂ ਲੱਗਦਾ ਕਿ ਵੰਨ ਸੁਵੰਨੇ ਵਿਦਵਾਨ ਅਤੇ ਚੈਨਲਾਂ ਤੇ ਵਿਸ਼ੇਸ਼ ਤੌਰ ਤੇ ਲਿਆਂਦੇ ਜਾ ਰਹੇ ਪੱਤਰਕਾਰ ਜਦੋਂ ਅਚਾਨਕ ਉਠੇ ਇਸ ਵਰਤਾਰੇ ਬਾਰੇ ਕੰਨ ਪਾੜਦੇ ਹੋਏ ਬੋਲਦੇ ਹਨ ਤਾਂ ਧੁਰ ਅੰਦਰ ਤੋਂ ਕਿੰਨੇ ਖ਼ਾਲੀ ਲੱਗਦੇ ਹਨ ।ਇਨ੍ਹਾਂ ਵਿਦਵਾਨਾਂ ਨੂੰ ਇਹ ਖ਼ਬਰ ਹੀ ਨਹੀਂ ਕਿ ਜਿਹੜੇ ਰਾਜਨੀਤਕ ਪਾਣੀਆਂ ਨਾਲ ਇਹ ਆਪਣੇ ਬੌਧਿਕ ਜਹਾਜ਼ ਨੂੰ ਸੰਭਾਲਦੇ ਹਨ,ਉਹੀ ਪਾਣੀ ਇਨ੍ਹਾਂ ਨੂੰ ਇਕ ਦਿਨ ਡੋਬ ਵੀ ਦੇਣਗੇ। ਉੱਚੀ ਸੁਰ ਵਿੱਚ ਬੋਲਣ ਵਾਲੇ ਇਨ੍ਹਾਂ ਵਿਦਵਾਨਾਂ ਨੂੰ ਕੋਈ ਜਣਾ ਸਮਝਾਏਗਾ ਕਿ ਮੱਖੀਆਂ ਦੇ ਖੰਘਣ ਨਾਲ ਧਰਤੀ ਨਹੀਂ ਕੰਬਦੀ।ਜਲੂਪੁਰ ਖੇੜਾ ਪਿੰਡ ਵਿੱਚ ਦਿਨ ਬਦਿਨ ਵਧ ਰਹੀਆਂ ਰੌਣਕਾਂ ਵੀ ਇਹੋ ਸੰਦੇਸ਼ ਦੇ ਰਹੀਆਂ ਹਨ।