‘ਯੁੱਧ ਦਾ ਜਵਾਬ ਯੁੱਧ ਨਾਲ ਦੇਵਾਂਗੇ’ – Bhai Amritpal Singh #AmritpalSingh #WarisPunjabDe #SikhCommunity #BhaiAmritpalSingh
ਅਚਲ ਸਾਹਿਬ ਚ ਧਾਰਮਿਕ ਸਮਾਗਮ ‘ਚ ਪਹੁੰਚੇ ਅੰਮ੍ਰਿਤਪਾਲ ਸਿੰਘ, ਈਸਾਈ ਪ੍ਰਚਾਰਕਾਂ ਵਲੋਂ ਕੀਤੇ ਐਲਾਨ ‘ਤੇ ਕੀਤੇ ਤਿੱਖੇ ਸ਼ਬਦੀ ਵਾਰ
ਗੁਰਦਾਸਪੁਰ, 2 ਨਵੰਬਰ 2022 – ਬਟਾਲਾ ਚ ਚਲ ਰਹੇ ਧਾਰਮਿਕ ਜੋੜ ਮੇਲੇ ਅਚਲ ਸਾਹਿਬ ਵਿਖੇ ਚਲ ਰਹੇ ਧਾਰਮਿਕ ਸਮਾਗਮ ਦੌਰਾਨ ਪਹੁਚੇ ਅਮ੍ਰਿਤਪਾਲ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਜਿਥੇ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ ਉਥੇ ਹੀ ਅਮ੍ਰਿਤਪਾਲ ਸਿੰਘ ਨੇ ਅੱਜ ਨਸ਼ੇ ਨਾਲ ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿਤਾ ਅਤੇ ਸਰਕਾਰਾਂ ਦੀ ਨਾਲਾਇਕੀ ਕਰਾਰ ਦਿਤਾ ਉਥੇ ਹੀ ਉਹਨਾਂ ਸਿੱਖ ਕੌਮ ਨੂੰ ਗੁਲਾਮੀ ਚੋ ਬਾਹਰ ਆਉਣ ਬਾਰੇ ਕਿਹਾ। ਅੰਮ੍ਰਿਤਪਾਲ ਸਿੰਘ ਨੇ ਮੁੜ ਤੋਂ ਆਪਣੇ ਸੰਬੋਧਨ ਚ ਈਸਾਈ ਪਾਸਟਰ ਦੇ ਪ੍ਰਚਾਰ ਤੇ ਸਵਾਲ ਚੁਕੇ ।
ਉਹਨਾਂ ਕਿਹਾ ਕਿ ਮਸੀਹ ਭਾਈਚਾਰੇ ਦੇ ਲੋਕ ਗੁਰਦਾਸਪੁਰ ਚ ਕਰਸੈੱਡ ( ਧਰਮ ਯੁੱਧ ) ਦਾ ਐਲਾਨ ਕਰ ਰਹੇ ਹਨ ਅਤੇ ਇਸ ਧਰਮ ਯੁੱਧ ਦਾ ਉਹ ਜਵਾਬ ਦੇਣਗੇ ਅਮ੍ਰਿਤਪਾਲ ਨੇ ਕਿਹਾ ਕਿ ਸੋਸ਼ਲ ਮੀਡਿਆ ਤੇ ਉਸਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹ ਵਿਰੋਧ ਸਿੱਧੇ ਤੌਰ ਤੇ ਕਰਨ ਅਤੇ ਜੇਕਰ ਵਿਚਾਰ ਕਰਨਾ ਚਾਹੰਦੇ ਹਨ ਤਾ ਵੀ ਉਹ ਤਿਆਰ ਹਨ ਅਤੇ ਜੇਕਰ ਸਿਧੇ ਟਾਕਰਾ ਕਰਨਾ ਹੈ ਤਾ ਵੀ ਉਹ ਹਰ ਤਰ੍ਹਾਂ ਤਿਆਰ ਹਨ |
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮ੍ਰਿਤਪਾਲ ਸਿੰਘ ਨੇ ਈਸਾਈ ਧਰਮ ਦੇ ਪ੍ਰਚਾਰਕਾਂ ਵਲੋਂ ਕਰਸੈੱਡ ਦਾ ਜੋ ਨਾਅਰਾ ਦਿਤਾ ਗਿਆ ਹੈ ਜੇਕਰ ਪ੍ਰਸ਼ਾਸ਼ਨ ਉਸਦਾ ਜਵਾਬ ਨਹੀਂ ਦੇਂਦੀ ਤਾਂ ਉਹ ਜਰੂਰ ਜਵਾਬ ਦੇਣਗੇ। ਉੱਥੇ ਹੀ ਉਹਨਾਂ ਕਿਹਾ ਕਿ ਬਾਬਾ ਰਾਮ ਰਹੀਮ ਦਾ ਡੇਰਾ ਪੰਜਾਬ ਚ ਕਿਸੇ ਵੀ ਕੀਮਤ ਤੇ ਨਹੀਂ ਖੁਲਣ ਦੇਣਗੇ। ਉਸਦੇ ਨਾਲ ਹੀ ਉਹਨਾਂ ਕਿਹਾ ਕਿ ਜੋ ‘ਟਰੁੱਥ ਕਮਿਸ਼ਨ’ ਦੀ ਗੱਲ ਕੀਤੀ ਜਾ ਰਹੀ ਹੈ ਉਸ ਮਹਿਜ ਬਿਆਨ ਹੀ ਹਨ ਨਿਕਲਣ ਕੁਝ ਨਹੀਂ | ਉਥੇ ਹੀ ਉਹਨਾਂ ਆਪਣੇ ਅਗਲੇ ਪ੍ਰੋਗਰਾਮ ਦਾ ਵੀ ਵੇਰਵਾ ਦੱਸਿਆ |