ਸ਼੍ਰੋਮਣੀ ਅਕਾਲੀ ਦਲ ਨੇ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ ਅਤੇ ਨੋਟਿਸ ਜਾਰੀ ਕਰਕੇ 48 ਘੰਟਿਆਂ ’ਚ ਜਵਾਬ ਮੰਗਿਆ

350

ਕੋਈ ਵੀ ਢਾਂਚਾ ਇਕਦਮ ਨਹੀਂ ਡਿਗਦਾ, ਹਿੱਸੇ ਡਿਗਦੇ, ਹੌਲੀ ਹੌਲੀ ਡਿਗਦਾ। ਅਕਾਲੀ ਦਲ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਬਾਦਲਾਂ ਦੇ ਕਬਜ਼ੇ ਦਾ ਢਾਂਚਾ ਵੀ ਹੌਲੀ ਹੌਲੀ ਡਿਗ ਰਿਹਾ। ਬੀਬੀ ਜਗੀਰ ਕੌਰ ਨੂੰ ਮੁਅੱਤਲ ਕਰਨ ਤੇ ਉਸ ਵੱਲੋਂ ਚੋਣ ਲੜਨ ਲਈ ਡੱਟ ਜਾਣ ਨੂੰ ਇਸੇ ਵਰਤਾਰੇ ‘ਚੋਂ ਦੇਖਿਆ ਜਾ ਸਕਦਾ ਹੈ। ਬੀਬੀ ਨੂੰ ਪਈਆਂ ਵੋਟਾਂ ਬਾਦਲਾਂ ‘ਚੋਂ ਹੀ ਟੁੱਟ ਕੇ ਪੈਣਗੀਆਂ, ਵੀਹ ਪੈਣ ਜਾਂ ਪੰਜਾਹ, ਇਹ ਗੱਲ ਵੱਖਰੀ ਹੈ। ਸ਼ਰੋਮਣੀ ਕਮੇਟੀ ਜਲਦ ਹੀ ਬਾਦਲਾਂ ਹੱਥੋਂ ਨਿਕਲ ਜਾਵੇਗੀ ਪਰ ਕੀ ਇਹ ਪੰਥ ਹੱਥ ਆਵੇਗੀ, ਜਾਂ ਭਾਜਪਾ ਦੇ? ਸੋਚਣ ਦੀ ਲੋੜ ਤਾਂ ਇਹ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਰਨ ਦੱਸੋ ਨੋਟਿਸ ਜਾਰੀ ਕਰਕੇ 48 ਘੰਟਿਆਂ ਵਿੱਚ ਜਵਾਬ ਮੰਗਿਆ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਪਾਰਟੀ ਫ਼ੈਸਲੇ ਤੋਂ ਬਾਹਰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ ਪਰ ਉਨ੍ਹਾਂ ਆਪਣੇ ਫ਼ੈਸਲੇ ’ਤੇ ਕਾਇਮ ਰਹਿਣ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਅੱਜ ਪਾਰਟੀ ਦੇ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ ਅਤੇ ਨੋਟਿਸ ਜਾਰੀ ਕਰਕੇ 48 ਘੰਟਿਆਂ ’ਚ ਜਵਾਬ ਮੰਗਿਆ #BibiJagirKaur #Suspended #ShiromaniAkaliDal #SGPCElections #SGPC #SukhbirBadal