ਜਲੰਧਰ ਦੇ ਮਸ਼ਹੂਰ ਕਾਰੋਬਾਰੀ ਐੱਫ. ਸੀ. ਅਗਰਵਾਲ ਦੇ ਮਾਲਕ ਰਾਜੀਵ ਅਗਰਵਾਲ ਗ੍ਰਿਫ਼ਤਾਰ

315

ਜਲੰਧਰ ਦੇ ਮਸ਼ਹੂਰ ਕਾਰੋਬਾਰੀ ਐੱਫ. ਸੀ. ਅਗਰਵਾਲ ਦੇ ਮਾਲਕ ਰਾਜੀਵ ਅਗਰਵਾਲ ਗ੍ਰਿਫ਼ਤਾਰ – ਰਾਜੀਵ ਅਗਰਵਾਲ ਅਤੇ ਉਸ ਦੀ ਧੀ ਨੇ ਸਹੁਰੇ ਪਰਿਵਾਰ ਨੂੰ ਕਰੋੜਾਂ ਦੇ ਦਾਜ ਕੇਸ ‘ਚ ਫਸਾਉਣ ਲਈ ਖੇਡਿਆ ਖਤਰਨਾਕ ਖੇਡ !

ਸ਼ਾਸਤਰੀ ਮਾਰਕਿਟ ਦੀ ਮਸ਼ਹੂਰ ਐੱਫ. ਸੀ. ਅਗਰਵਾਲ ਏਜੰਸੀ ਦੇ ਮਾਲਕ ਰਾਜੀਵ ਅਗਰਵਾਲ ਨੂੰ ਥਾਣਾ-6 ਦੀ ਪੁਲਸ ਨੇ ਘਰੇਲੂ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰਵੀਨ ਗੁਪਤਾ ਵਾਸੀ ਮਖੂਦਮਪੁਰਾ ਨੇ ਦੱਸਿਆ ਕਿ ਉਸ ਦੇ ਪੁੱਤਰ ਅਭਿਸ਼ੇਕ ਗੁਪਤਾ ਦਾ ਵਿਆਹ ਜਨਵਰੀ, 2020 ’ਚ ਰਾਜੀਵ ਅਗਰਵਾਲ ਦੀ ਧੀ ਤਾਂਸ਼ੀ ਅਗਰਵਾਲ ਨਾਲ ਹੋਇਆ ਸੀ ਤੇ ਉਸੇ ਸਾਲ ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ। 2020 ’ਚ ਕਰਵਾਚੌਥ ਵਾਲੇ ਦਿਨ ਆਪਣੇ ਘਰ ਰੱਖੀ ਧੀ ਨੂੰ ਸੋਨਾ ਪਾਉਣ ਦੇ ਬਹਾਨੇ ਪ੍ਰਵੀਨ ਗੁਪਤਾ ਦੇ ਘਰੋਂ ਰਾਜੀਵ ਅਗਰਵਾਲ 60 ਤੋਲੇ ਸੋਨਾ ਲੈ ਕੇ ਆਇਆ ਸੀ।ਇਸ ਤੋਂ ਬਾਅਦ ਜਦੋਂ ਪ੍ਰਵੀਨ ਗੁਪਤਾ ਤੇ ਉਸ ਦੇ ਪੁੱਤਰ ਅਭਿਸ਼ੇਕ ਗੁਪਤਾ ਨੇ ਰਾਜੀਵ ਅਗਰਵਾਲ ਨੂੰ ਧੀ ਨੂੰ ਵਾਪਸ ਸਹੁਰੇ ਘਰ ਭੇਜਣ ਲਈ ਕਿਹਾ ਤਾਂ ਉਸ ਨੇ ਪਹਿਲਾਂ ਤਾਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ’ਚ ਗੁਪਤਾ ਪਰਿਵਾਰ ਖ਼ਿਲਾਫ਼ ਪੁਲਸ ਕੋਲ ਦਾਜ ਲਈ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਅਭਿਸ਼ੇਕ ਗੁਪਤਾ, ਪ੍ਰਵੀਨ ਗੁਪਤਾ, ਸੁਨੀਤਾ ਗੁਪਤਾ ਖ਼ਿਲਾਫ਼ ਦਾਜ ਦਾ ਪਰਚਾ ਦਰਜ ਕਰ ਲਿਆ ਗਿਆ। ਇਸ ਮਾਮਲੇ ’ਚ ਪ੍ਰਵੀਨ ਗੁਪਤਾ ਤੇ ਸੁਨੀਤਾ ਗੁਪਤਾ ਨੂੰ ਸੈਸ਼ਨ ਕੋਰਟ ਤੋਂ ਅਤੇ ਅਭਿਸ਼ੇਕ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਹਾਈਕੋਰਟ ’ਚ ਪ੍ਰਵੀਨ ਗੁਪਤਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।ਇਸ ਮਾਮਲੇ ‘ਚ ਇੰਪੀਰੀਅਲ ਮੈਨਾਲ ਤੇ ਮੋਦੀ ਰਿਜ਼ੋਰਟ ਵੱਲੋਂ ਲੱਖਾਂ ਰੁਪਏ ਦੇ ਬਿੱਲਾਂ ਨਾਲ ਛੇੜਛਾੜ ਕੀਤੀ ਗਈ ਸੀ, ਜੋ ਕਿ ਰਾਜੀਵ ਅਗਰਵਾਲ, ਜਤਿਨ ਕਾਲੜਾ ਵੱਲੋਂ ਅਦਾਲਤ ’ਚ ਪੇਸ਼ ਕੀਤੇ ਗਏ ਸਨ। ਜਦੋਂ ਇਨ੍ਹਾਂ ਬਿੱਲਾਂ ਦੀ ਜਾਂਚ ਕੀਤੀ ਗਈ ਤਾਂ ਦੋਵਾਂ ਪੈਲੇਸਾਂ ਦੇ ਮਾਲਕਾਂ ਨੇ ਇਨ੍ਹਾਂ ਬਿੱਲਾਂ ਨੂੰ ਝੂਠਾ ਦੱਸਿਆ। ਪੂਰੀ ਜਾਂਚ ਤੋਂ ਬਾਅਦ ਹਾਈਕੋਰਟ ਨੇ ਰਾਜੀਵ ਅਗਰਵਾਲ, ਤਾਂਸ਼ੀ ਅਗਰਵਾਲ ਅਤੇ ਜਤਿਨ ਕਾਲੜਾ ਖ਼ਿਲਾਫ਼ ਸਾਲ 2021 ’ਚ ਕੇਸ ਦਰਜ ਕੀਤਾ ਸੀ। ਹੁਣ ਥਾਣਾ-6 ਦੀ ਪੁਲਸ ਨੇ ਰਾਜੀਵ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਦੀ ਹਦੂਦ ’ਚ ਲਿਆਂਦਾ ਹੈ। ਪੁਲਸ ਇਸ ਮਾਮਲੇ ’ਚ ਨਾਮਜ਼ਦ ਤਾਂਸ਼ੀ ਅਗਰਵਾਲ ਤੇ ਜਤਿਨ ਕਾਲੜਾ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਲੁਧਿਆਣਾ : ਦਾਜ ਸਮਾਜ ਦੀ ਅਜਿਹੀ ਲਾਹਨਤ ਹੈ ਜਿਸ ਤੋਂ ਹਰ ਕੁੜੀ ਦਾ ਪਰਿਵਾਰ ਗਭਰਾਉਂਦਾ ਹੈ। ਹਾਲਾਂਕਿ ਭਾਰਤ ਵਿੱਚ ਇਸ ‘ਤੇ ਕਾਨੂੰਨ ਕਾਫ਼ੀ ਸਖ਼ਤ ਹੈ । ਪਰ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਨਾਲ ਖ਼਼ਤਮ ਨਹੀਂ ਕੀਤਾ ਜਾ ਸਕਿਆ ਹੈ। ਪਰ ਮੌਜੂਦਾ ਦੌਰ ਵਿੱਚ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਦਾਜ ਦੇ ਕਾਨੂੰਨ ਦੀ ਗਲਤ ਵਰਤੋਂ ਕਰਕੇ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ ਫਸਾਇਆ ਹੈ। ਅਜਿਹਾ ਹੀ ਇੱਕ ਹਾਈਪ੍ਰੋਫਾਇਲ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ FC ਅਗਰਵਾਲ ਏਜੰਸੀ ਦੇ ਮਾਲਿਕ ਰਾਜੀਵ ਅਗਰਵਾਲ ਨੂੰ ਪੁਲਿਸ ਨੇ ਧੀ ਦੇ ਸਹੁਰੇ ਪਰਿਵਾਰ ਨੂੰ ਦਾਜ ਦੇ ਝੂਠੇ ਮਾਮਲੇ ਵਿੱਚ ਫਸਾਉਣ ‘ਤੇ ਗਿਰਫ਼ਤਾਰ ਕੀਤਾ ਹੈ ।

ਧੀ ਦੇ ਸਹੁਰੇ ਪਰਿਵਾਰ ਨੂੰ ਫਸਾਇਆ – ਰਾਜੀਵ ਅਗਰਵਾਲ ਦੀ ਧੀ ਤਾਸ਼ੀ ਦਾ ਵਿਆਹ ਪ੍ਰਵੀਣ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਨਾਲ ਹੋਇਆ ਸੀ । ਪ੍ਰਵੀਣ ਗੁਪਤਾ ਦਾ ਇਲਜ਼ਾਮ ਹੈ ਕਿ 2020 ਵਿੱਚ ਕਰਵਾਚੌਥ ਵਾਲੇ ਦਿਨ ਤਾਸ਼ੀ ਦੇ ਪਿਤਾ ਰਾਜੀਵ ਅਗਰਵਾਲ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਪਣੀ ਕੁੜੀ ਨੂੰ ਇਹ ਕਹਿਕੇ ਨਾਲ ਲੈ ਗਏ ਕਿ ਉਸ ਦੇ ਲਈ ਗਹਿਣੇ ਖਰੀਦ ਨੇ ਹਨ । ਬਸ ਉਸ ਦਿਨ ਤੋਂ ਬਾਅਦ ਤਾਸ਼ੀ ਸਹੁਰੇ ਘਰ ਨਹੀਂ ਆਈ। ਫਿਰ ਬਾਅਦ ਵਿੱਚੋਂ ਪਤਾ ਚੱਲਿਆ ਕਿ ਤਾਸ਼ੀ ਦੇ ਪਿਤਾ ਰਾਜੀਵ ਅਗਰਵਾਲ ਨੇ ਪੂਰੇ ਸਹੁਰੇ ਪਰਿਵਾਰ ਖਿਲਾਫ਼ ਦਾਜ ਦਾ ਮਾਮਲਾ ਦਰਜ ਕਰਵਾ ਦਿੱਤਾ । ਪੁਲਿਸ ਨੇ ਸਹੁਰੇ ਪਰਿਵਾਰ ਨੂੰ ਗਿਰਫ਼ਤਾਰ ਕਰ ਲਿਆ। ਤਾਸ਼ੀ ਦੇ ਸਹੁਰੇ ਪ੍ਰਵੀਣ ਗੁਪਤਾ ਅਤੇ ਉਸ ਦੀ ਸੱਸ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਪਰ ਪਤੀ ਨੂੰ ਅਭਿਸ਼ੇਕ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ। ਪਰ ਗੁਪਤਾ ਪਰਿਵਾਰ ਨੇ ਵੀ ਹਿੰਮਤ ਨਹੀਂ ਹਾਰੀ ਅਤੇ ਰਾਜੀਵ ਅਗਰਵਾਲ ਨੂੰ ਬੇਨਕਾਬ ਕਰ ਦਿੱਤਾ ।

ਇਸ ਤਰ੍ਹਾਂ ਬੇਨਕਾਬ ਹੋਇਆ ਰਾਜੀਵ ਅਗਰਵਾਲ – ਰਾਜੀਵ ਅਗਰਵਾਲ ਨੇ ਦਾਜ ਲਈ ਜਿਹਰੇ ਦਸਤਾਵੇਜ਼ ਧੀ ਦੇ ਸਹੁਰੇ ਪਰਿਵਾਰ ਨੂੰ ਫਸਾਉਣ ਦੇ ਲਈ ਲਾਏ ਸਨ। ਉਨ੍ਹਾਂ ਨੂੰ ਅਭਿਸ਼ੇਕ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ। ਬਸ ਫਿਰ ਕੀ ਸੀ ਇੱਕ-ਇੱਕ ਕਰਕੇ ਸਬ ਕੁਝ ਸਾਫ ਹੋ ਗਿਆ। ਰਾਜੀਵ ਅਗਰਵਾਲ ਦੇ ਗਹਿਣਿਆਂ ਦਾ ਬਿੱਲ,ਮੈਰਿਜ ਪੈਲੇਸ,ਹੋਟਲ ਦੇ ਬਿੱਲ ਸਾਰੇ ਜਾਲੀ ਨਿਕਲੇ,ਬਿੱਲਾਂ ਵਿੱਚ ਛੇੜਖਾਨੀ ਕੀਤੀ ਹੋਈ ਸੀ । ਅਦਾਲਤ ਨੇ ਸਹੁਰੇ ਪਰਿਵਾਰ ਖਿਲਾਫ਼ ਦਾਜ ਦਾ ਕੇਸ ਕਰਨ ਵਾਲੀ ਤਾਸ਼ੀ ਅਗਰਵਾਲ ਉਸ ਦੇ ਪਿਤਾ ਰਾਜੀਵ ਅਗਰਵਾਲ ਦੇ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ । ਪਰ ਪੁਲਿਸ ਮਿਲੀ ਭੁਗਤ ਹੋਣ ਦੀ ਵਜ੍ਹਾ ਕਰਕੇ ਰਾਜੀਵ ਅਗਰਵਾਲ ਲਗਾਤਾਰ ਬਚ ਦਾ ਰਿਹਾ। ਪਰ ਬੀਤੇ ਦਿਨੀਂ ਤਾਸ਼ੀ ਦੇ ਸਹੁਰੇ ਪਰਿਵਾਰ ਨੇ ਰਾਜੀਵ ਅਗਰਵਾਲ ਦੀ ਆਪ ਨਿਗਰਾਨੀ ਕੀਤੀ ਅਤੇ ਉਸ ਨੂੰ ਘੇਰ ਲਿਆ । ਫਿਰ ਆਖਿਰਕਾਰ ਪੁਲਿਸ ਨੂੰ ਰਾਜੀਵ ਅਗਰਵਾਲ ਨੂੰ ਗਿਰਫ਼ਤਾਰ ਕਰਨਾ ਪਿਆ । ਹਾਲਾਂਕਿ ਕੁੜੀ ਹੁਣ ਵੀ ਫਰਾਰ ਦੱਸੀ ਜਾ ਰਹੀ ਹੈ ।