ਰਾਮ ਰਹੀਮ ਦੇ ਡੇਰੇ ਪਹੁੰਚੇ ਮੰਤਰੀ ਫੌਜਾ ਸਿੰਘ ਸਰਾਰੀ

255

ਰਾਮ ਰਹੀਮ ਦੇ ਡੇਰੇ ਪਹੁੰਚੇ ਮੰਤਰੀ ਫੌਜਾ ਸਿੰਘ ਸਰਾਰੀ-ਰਾਮ ਰਹੀਮ ਦੇ ਡੇਰੇ ਪਹੁੰਚੇ ਮੰਤਰੀ ਫੌਜਾ ਸਿੰਘ ਸਰਾਰੀ ਡੇਰਾ ਪ੍ਰੇਮੀਆਂ ਨੇ ਮੰਤਰੀ ਨੂੰ ਟੌਹਰ ਨਾਲ ਕੀਤਾ ਸਨਮਾਨਿਤ !
#FajuaSinghSarari #CabinetMinister #AAP #DeraSirsa #RamRahim

ਜਿਸ ਸਰਕਾਰ ਦੇ ਮੰਤਰੀ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਦੇ ਚੇਲਿਆਂ ਹੱਥੋਂ ਸਨਮਾਨਿਤ ਹੋ ਰਹੇ ਹੋਣ, ਕੀ ਉਹ ਸਰਕਾਰ ਇਸ ਅਪਰਾਧੀ ਨੂੰ ਵਾਰ ਵਾਰ ਪੈਰੋਲ ਦੇਣ ਦਾ ਵਿਰੋਧ ਕਰ ਸਕਦੀ ਹੈ?ਕੀ ਅਜਿਹੀ ਸਰਕਾਰ ਮੌੜ ਬੰਬ ਧਮਾਕੇ ਦੀ ਜਾਂਚ ਅੱਗੇ ਵਧਾ ਸਕਦੀ ਹੈ, ਜੋ ਡੇਰਾ ਸਿਰਸਾ ਦੇ ਦਰਾਂ ‘ਤੇ ਜਾ ਖੜ੍ਹੀ ਹੋਈ ਸੀ?ਕੀ ਅਜਿਹੀ ਭਗਵੰਤ ਸਰਕਾਰ ਕੋਲੋਂ ਬੇਅਦਬੀਆਂ ਦੇ ਦੋਸ਼ੀ ਫੜੇ ਜਾਣਗੇ? ਤਸਵੀਰ ਆਪ ਸਰਕਾਰ ਦੇ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸੈਦੇ ਕੇ ਮੋਹਣ ਦੀ ਦੱਸੀ ਜਾ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਢਾਈ ਕਰੋੜ ਰੁਪਏ ਦੀ ‘ਡੀਲ’ ਵਾਲੀ ਇਕ ਵਾਇਰਲ ਆਡੀਓ ਕਾਰਨ ਪਹਿਲਾਂ ਹੀ ਚਰਚਾ ਅਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਉਣ ਉਪਰੰਤ ਸਰਕਾਰ ਦੇ ਗ਼ਲੇ ਦੀ ਹੱਡੀ ਬਣੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਹੁਣ ਇਕ ਨਵਾਂ ਵਿਵਾਦ ਸਹੇੜ ਲਿਆ ਹੈ।

ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਮਾਮਲਿਆਂ ਦੇ ਦੋਸ਼ੀ, ਸੁਨਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਇਸ ਵੇਲੇ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਸਿਰਸਾ ਮੁਖ਼ੀ ਰਾਮ ਰਹੀਮ ਦੇ ਗੁਰੂ ਹਰ ਸਹਾਏ ਸਥਿਤ ਨਾਮ ਚਰਚਾ ਘਰ ਵਿੱਚ ਨਤਮਸਤਕ ਹੋਣ ਪੁੱਜੇ ਫ਼ੌਜਾ ਸਿੰਘ ਸਰਾਰੀ ਦੀ ਇਕ ਵੀਡੀਓ ਅਤੇ ਇਕ ਤਸਵੀਰ ਵਾਇਰਲ ਹੋਈਆਂ ਹਨ ਜਿਸ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਸਰਾਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸਫ਼ੇਰੀ ਦੀ ਪੁਸ਼ਟੀ ਡੇਰਾ ਕਮੇਟੀ ਦੇ ਇਕ ਮੈਂਬਰ ਨੇ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਲੰਘਦੇ ਜਾਂਦੇ ਇੱਧਰ ਆ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਰਾਮ ਰਹੀਮ ਦੀ ਪੈਰੋਲ ਦੌਰਾਨ ਵੱਖ ਵੱਖ ਡੇਰਿਆਂ ਵਿੱਚ ਪੁੱਜ ਕੇ ਰਾਮ ਰਹੀਮ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦੀਆਂ ਖ਼ਬਰਾਂ ਪਹਿਲਾਂ ਹੀ ਸੁਰਖ਼ੀਆਂ ਬਣੀਆਂ ਹੋਈਆਂ ਹਨ ਪਰ ਆਪਣੀ ਉਕਤ ਨਾਮ ਚਰਚਾ ਘਰ ਦੀ ਫ਼ੇਰੀ ਨਾਲ ਫ਼ੌਜਾ ਸਿੰਘ ਸਰਾਰੀ ਪੰਜਾਬ ਦੇ ਪਹਿਲੇ ਰਾਜਨੇਤਾ ਬਣ ਗਏ ਹਨ ਜਿਹੜ ਕੇ ਡੇਰੇ ਨਾਲ ਸੰਬੰਧਤ ਨਾਮ ਚਰਚਾ ਘਰ ਵਿੱਚ ਪੁੱਜੇ ਹਨ।

ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਲ ਵੀਡੀਓ ਅਤੇ ਤਸਵੀਰ ਵਿੱਚ ਸਰਾਰੀ ਦੀ ਪਤਨੀ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਕੁਝ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਹਨ।