ਪੀਲ ਪੁਲਿਸ ਵੱਲੋ 25 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ,ਤਿੰਨ ਪੰਜਾਬੀਆ ਸਮੇਤ ਪੰਜ ਜਣੇ ਗ੍ਰਿਫਤਾਰ

668

ਟਰਾਂਟੋ ਇਲਾਕੇ ਦੀ ਪੀਲ ਪੁਲਿਸ ਨੇ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਨਾਲ ਰਲ਼ ਕੇ ਕੀਤੇ ਸਾਂਝੇ ਆਪਰੇਸ਼ਨ ‘ਚ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਹਨ।
ਇਸ ਮਾਮਲੇ ‘ਚ ਕੈਲੇਡਨ ਦੇ ਗੁਰਦੀਪ ਗਾਖਲ (38), ਬਰੈਂਪਟਨ ਦੇ ਜਸਪ੍ਰੀਤ ਸਿੰਘ (28), ਮਿਸੀਸਾਗਾ ਦੇ ਰਵਿੰਦਰ ਬੋਪਾਰਾਏ (27) ਸਮੇਤ ਦੋ ਗੈਰ-ਪੰਜਾਬੀ ਫੜੇ ਗਏ ਹਨ।
ਮਿਲਟਨ ਨਾਲ ਸਬੰਧਤ ਬਿਜ਼ਨਸ North King Logistics, 50 Steeles avenue, Milton) ਅਤੇ ਮਿਸੀਸਾਗਾ ਨਾਲ ਸਬੰਧਤ ਫਰੈਂਡਜ਼ ਫਰਨੀਚਰ (Friends Furniture,2835 Argentia Rd, Mississauga) ਦੇ ਨਾਮ ਵੀ ਮਾਮਲੇ ‘ਚ ਸ਼ਾਮਿਲ ਹਨ।
ਨਵੰਬਰ 2021 ਤੋਂ ਪੁਲਿਸ ਵੱਲੋਂ ਚਲਾਏ ਗਏ ਇਸ ਅਪਰੇਸ਼ਨ ਰਾਹੀਂ 182 ਕਿੱਲੋ ਮੈਥਾਫੇਟਾਮਾਈਨ, 166 ਕਿੱਲੋ ਕੋਕੀਨ ਅਤੇ 38 ਕਿੱਲੋ ਕੈਟਾਮਿਨ ਬਰਾਮਦ ਕੀਤੀ ਗਈ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਬਰੈਂਪਟਨ,ਉਨਟਾਰੀਓ: ਪੀਲ ਰੀਜਨਲ ਪੁਲਿਸ ਵੱਲੋ ਪ੍ਰੋਜੈਕਟ ਜ਼ੁਕਾਰਿਤਾਸ ( Zucaritas) ਤਹਿਤ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਗਏ ਹਨ । ਇਸ ਮਾਮਲੇ ਚ ਤਿੰਨ ਪੰਜਾਬੀਆ ਸਮੇਤ ਪੰਜ ਜਣੇ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਹਨ।ਇਸ ਮਾਮਲੇ ਚ ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲੇ ਸ਼ੱਕੀਆ ਚ ਬਰੈਂਪਟਨ ਤੋਂ ਜਸਪ੍ਰੀਤ ਸਿੰਘ (28), ਮਿਸੀਸਾਗਾ ਤੋਂ ਰਵਿੰਦਰ ਬੋਪਾਰਾਏ (27) ,ਕੈਲੇਡਨ ਤੋ ਗੁਰਦੀਪ ਗਾਖਲ (38) ਤੇ ਖਲੀਲੁੱਲਾ ਅਮੀਨ(46) ਅਤੇ ਰਿਚਮੰਡ ਹਿਲ ਤੋ ਰੇਅ ਇਪ (27) ਸ਼ਾਮਲ ਹਨ। ਇਸ ਬਰਾਮਦਗੀ ਚ ਦੋ ਬਿਜਨਸ ਅਦਾਰਿਆ ਦੀ ਸ਼ਮੂਲੀਅਤ ਵੀ ਦੱਸੀ ਗਈ ਹੈ ਜਿੰਨਾ ਚ ਮਿਲਟਨ ਨਾਲ ਸਬੰਧਤ ਨਾਰਥ ਕਿੰਗ ਲੌਜੀਸਿਟਕ( North King Logistics, 50 steeles avenue ,Milton ) ਅਤੇ ਮਿਸੀਸਾਗਾ ਨਾਲ ਸਬੰਧਤ ਫਰੈੰਡਜ਼ ਫਰਨੀਚਰ (Friends Furniture,2835 Argentia Rd ,Mississauga) ਦੇ ਨਾਮ ਸ਼ਾਮਿਲ ਹਨ। ਪੁਲਿਸ ਵੱਲੋ 11 ਮਹੀਨੇ ਚਲਾਏ ਗਏ ਅਪ੍ਰੇਸ਼ਨ ਚ 182 ਕਿਲੋ ਮੈਥਾਮਫੇਟਾਮਾਈਨ, 166 ਕਿਲੋ ਕੋਕੀਨ ਅਤੇ 38 ਕਿਲੋ ਕੇਟਾਮਿਨ ਦੀ ਬਰਾਮਦਗੀ ਕੀਤੀ ਗਈ ਹੈ। ਇਸ ਮਾਮਲੇ ਚ ਵੱਖ-ਵੱਖ ਸੁਰੱਖਿਆ ਏਜੰਸੀਆ ਦੇ ਨਾਲ ਅਮਰੀਕਾ ਦੀ ਹੋਮਲੈੰਡ ਸਿਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ ਵੀ ਸ਼ਾਮਲ ਸੀ, ਇਹ ਪ੍ਰੋਜੈਕਟ ਨਵੰਬਰ 2021 ਚ ਸ਼ੁਰੂ ਕੀਤਾ ਗਿਆ ਸੀ।
ਕੁਲਤਰਨ ਸਿੰਘ ਪਧਿਆਣਾ