ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਖੁਲਾਸਾ, ‘ਸਿਰਸਾ ਕੋਲ ਦੋ ਰਸਤੇ ਸਨ – BJP ‘ਚ ਜਾਓ ਜਾਂ ਜੇ ਲ੍ਹ ਜਾਓ’

225

ਉਹਨਾਂ ਦੱਸਿਆ ਕਿ ਬੀਤੇ ਦਿਨ ਉਹਨਾਂ ਦੀ ਮਨਜਿੰਦਰ ਸਿਰਸਾ ਨਾਲ ਗੱਲ ਹੋਈ ਸੀ, ਜਿਸ ਦੌਰਾਨ ਮੈਨੂੰ ਲੱਗਿਆ ਕਿ ਉਹਨਾਂ ਅੱਗੇ ਵੀ ਭਾਜਪਾ ਵਲੋਂ ਪੇਸ਼ਕਸ਼ ਰੱਖੀ ਗਈ ਸੀ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ‘ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਨਜਿੰਦਰ ਸਿਰਸਾ ਕੋਲ ਦੋ ਰਸਤੇ ਸਨ, ਇਕ ਭਾਜਪਾ ਵਿਚ ਸ਼ਾਮਲ ਹੋ ਜਾਓ ਜਾਂ ਜੇ ਲ੍ਹ ਜਾਓ।

ਉਹਨਾਂ ਕਿਹਾ ਕਿ ਬੀਤੇ ਸਮਿਆਂ ਵਿਚ ਜਦੋਂ ਮੁਗਲ ਹੁਕਮਰਾਨ ਭਾਰਤ ਆਏ ਤਾਂ ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਜ਼ਿੰਦਗੀ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ, ਉਹਨਾਂ ਨੇ ਧਰਮ ਚੁਣਿਆ, ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਸੀ, ਉਹਨਾਂ ਨੇ ਜ਼ਿੰਦਗੀ ਚੁਣੀ।

ਉਹਨਾਂ ਦੱਸਿਆ ਕਿ ਬੀਤੇ ਦਿਨ ਉਹਨਾਂ ਦੀ ਮਨਜਿੰਦਰ ਸਿਰਸਾ ਨਾਲ ਗੱਲ ਹੋਈ ਸੀ, ਜਿਸ ਦੌਰਾਨ ਮੈਨੂੰ ਲੱਗਿਆ ਕਿ ਉਹਨਾਂ ਅੱਗੇ ਵੀ ਭਾਜਪਾ ਵਲੋਂ ਪੇਸ਼ਕਸ਼ ਰੱਖੀ ਗਈ ਸੀ ਕਿ ਜਾਂ ਭਾਜਪਾ ਵਿਚ ਸ਼ਾਮਿਲ ਹੋਵੋ ਜਾਂ ਜੇ ਲ੍ਹ ਜਾਵੋ। ਬਿਲਕੁਲ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਮੁਲਗਾਂ ਦੇ ਦੌਰ ਵਿਚ ਹੋਇਆ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਿਰਸਾ ਨੂੰ ਭਾਜਪਾ ਵਿਚ ਜਾਣ ਲਈ ਮਜਬੂਰ ਕਰਨ ਵਾਲੇ ਦਿੱਲੀ ਦੇ ਸਿੱਖ ਆਗੂ ਵੀ ਜ਼ਿੰਮੇਵਾਰ ਹਨ ਤੇ ਉਹਨਾਂ ਦੀ ਰਾਜਨੀਤਕ ਭੁੱਲ ਹੈ, ਜਿਨ੍ਹਾਂ ਅਜਿਹੀ ਜ਼ਮੀਨ ਤਿਆਰ ਕੀਤੀ। ਉਹਨਾਂ ਕਿਹਾ ਕਿ ਹੋ ਸਕਦਾ ਉਹ ਦਿੱਲੀ ਕਮੇਟੀ ਦਾ ਪ੍ਰਬੰਧ ਮੁੜ ਸੰਭਾਲ ਲੈਣ ਪਰ ਇਸ ਲਈ ਕਿਤੇ ਨਾ ਕਿਤੇ ਸਾਡੇ ਸਿੱਖ ਵੀ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਦਿੱਲੀ ਕਮੇਟੀ ਦੇ 11 ਮੈਂਬਰਾਂ ‘ਤੇ ਗਲਤ ਤਰੀਕੇ ਨਾਲ ਕੇਸ ਦਰਜ ਕਰਕੇ ਦਬਾਅ ਪਾਇਆ ਹੈ।